ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ

Wherever my True Guru goes and sits, that place is beautiful, O Lord King.

ਗੁਰਸਿਖਂ‍ੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ

The Guru's Sikhs seek out that place; they take the dust and apply it to their faces.

ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ

The works of the Guru's Sikhs, who meditate on the Lord's Name, are approved.

ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

Those who worship the True Guru, O Nanak - the Lord causes them to be worshipped in turn. ||2||

ਸਲੋਕੁ ਮਃ

Salok, First Mehl:

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ

If one accepts the concept of impurity, then there is impurity everywhere.

ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ

In cow-dung and wood there are worms.

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਕੋਇ

As many as are the grains of corn, none is without life.

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ

First, there is life in the water, by which everything else is made green.

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ

How can it be protected from impurity? It touches our own kitchen.

ਨਾਨਕ ਸੂਤਕੁ ਏਵ ਉਤਰੈ ਗਿਆਨੁ ਉਤਾਰੇ ਧੋਇ ॥੧॥

O Nanak, impurity cannot be removed in this way; it is washed away only by spiritual wisdom. ||1||

ਮਃ

First Mehl:

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ

The impurity of the mind is greed, and the impurity of the tongue is falsehood.

ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ

The impurity of the eyes is to gaze upon the beauty of another man's wife, and his wealth.

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ

The impurity of the ears is to listen to the slander of others.

ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥

O Nanak, the mortal's soul goes, bound and gagged to the city of Death. ||2||

ਮਃ

First Mehl:

ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ

All impurity comes from doubt and attachment to duality.

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ

Birth and death are subject to the Command of the Lord's Will; through His Will we come and go.

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ

Eating and drinking are pure, since the Lord gives nourishment to all.

ਨਾਨਕ ਜਿਨੑੀ ਗੁਰਮੁਖਿ ਬੁਝਿਆ ਤਿਨੑਾ ਸੂਤਕੁ ਨਾਹਿ ॥੩॥

O Nanak, the Gurmukhs, who understand the Lord, are not stained by impurity. ||3||

ਪਉੜੀ

Pauree:

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ

Praise the Great True Guru; within Him is the greatest greatness.

ਸਹਿ ਮੇਲੇ ਤਾ ਨਦਰੀ ਆਈਆ

When the Lord causes us to meet the Guru, then we come to see them.

ਜਾ ਤਿਸੁ ਭਾਣਾ ਤਾ ਮਨਿ ਵਸਾਈਆ

When it pleases Him, they come to dwell in our minds.

ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ

By His Command, when He places His hand on our foreheads, wickedness departs from within.

ਸਹਿ ਤੁਠੈ ਨਉ ਨਿਧਿ ਪਾਈਆ ॥੧੮॥

When the Lord is thoroughly pleased, the nine treasures are obtained. ||18||