ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
Wherever my True Guru goes and sits, that place is beautiful, O Lord King.
ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ। ਜਿਥੈ = ਜਿਸ ਥਾਂ ਤੇ। ਜਾਇ = ਜਾ ਕੇ। ਸੁਹਾਵਾ = ਸੁਹਣਾ।
ਗੁਰਸਿਖੀਂ︀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
The Guru's Sikhs seek out that place; they take the dust and apply it to their faces.
ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ। ਗੁਰਸਿਖੀ = ਗੁਰ-ਸਿੱਖਾਂ ਨੇ। ਭਾਲਿਆ = ਲੱਭ ਲਿਆ। ਧੂਰਿ = ਧੂੜ। ਮੁਖਿ = ਮੂੰਹ ਉਤੇ।
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥
The works of the Guru's Sikhs, who meditate on the Lord's Name, are approved.
ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਘਾਲ = ਮੇਹਨਤ। ਥਾਇ ਪਈ = (ਪ੍ਰਭੂ-ਦਰ ਤੇ) ਕਬੂਲ ਹੋ ਗਈ।
ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥
Those who worship the True Guru, O Nanak - the Lord causes them to be worshipped in turn. ||2||
ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥ ਪੂਜ ਕਰਾਵਾ = ਪੂਜਾ ਕਰਾਂਦਾ ਹੈ। ਕਰਾਵਾ = ਕਰਾਈ। ਲਾਵਾ = ਲਾਈ। ਧਿਆਵਾ = ਧਿਆਇਆ ॥੨॥
ਸਲੋਕੁ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
If one accepts the concept of impurity, then there is impurity everywhere.
ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਸਭ ਤੈ = ਸਭ ਥਾਈਂ।
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
In cow-dung and wood there are worms.
ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ);
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
As many as are the grains of corn, none is without life.
ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ। ਜੀਆ ਬਾਝੁ = ਜੀਆਂ ਤੋਂ ਬਿਨਾ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
First, there is life in the water, by which everything else is made green.
ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ। ਪਹਿਲਾ ਪਾਣੀ = ਸਭ ਤੋਂ ਪਹਿਲਾਂ ਪਾਣੀ, ਪਾਣੀ ਆਪ ਭੀ। ਜਿਤੁ = ਜਿਸ ਨਾਲ। ਸਭੁ ਕੋਇ = ਹਰੇਕ ਜੀਵ। ਹਰਿਆ = ਹਰਾ, ਜਿੰਦ ਵਾਲਾ।
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
How can it be protected from impurity? It touches our own kitchen.
ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ।
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥
O Nanak, impurity cannot be removed in this way; it is washed away only by spiritual wisdom. ||1||
ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ ॥੧॥ ਏਵ = ਇਸ ਤਰ੍ਹਾਂ। ਉਤਾਰੈ ਧੋਇ = ਧੋ ਕੇ ਲਾਹ ਦੇਂਦਾ ਹੈ ॥੧॥
ਮਃ ੧ ॥
First Mehl:
ਪਹਿਲੀ ਪਾਤਸ਼ਾਹੀ।
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
The impurity of the mind is greed, and the impurity of the tongue is falsehood.
ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ); ਕੂੜੁ = ਝੂਠੁ (ਬੋਲਣਾ)।
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
The impurity of the eyes is to gaze upon the beauty of another man's wife, and his wealth.
(ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ); ਪਰ ਤ੍ਰਿਅ ਰੂਪੁ = ਪਰਾਈ ਇਸਤ੍ਰੀ ਦਾ ਰੂਪ।
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
The impurity of the ears is to listen to the slander of others.
(ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ; ਕੰਨਿ = ਕੰਨ ਨਾਲ। ਲਾਇਤਬਾਰੀ = ਚੁਗ਼ਲੀ। ਪੈ ਖਾਹਿ = ਪਏ ਖਾਹਿ, ਪਏ ਖਾਂਦੇ ਹਨ, ਬੇਪਰਵਾਹ ਹੋ ਕੇ (ਚੁਗ਼ਲੀ) ਸੁਣਦੇ ਹਨ।
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥
O Nanak, the mortal's soul goes, bound and gagged to the city of Death. ||2||
ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ॥੨॥ ਹੰਸਾ ਆਦਮੀ = (ਵੇਖਣ ਨੂੰ) ਹੰਸਾਂ ਵਰਗੇ ਮਨੁੱਖ, ਬਾਹਰੋਂ ਸਾਫ਼ ਸੁਥਰੇ ਮਨੁੱਖ। ਜਮਪੁਰਿ = ਜਮਰਾਜ ਦੀ ਪੁਰੀ ਵਿਚ, ਨਰਕ ਵਿਚ ॥੨॥
ਮਃ ੧ ॥
First Mehl:
ਪਹਿਲੀ ਪਾਤਸ਼ਾਹੀ।
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
All impurity comes from doubt and attachment to duality.
ਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ। ਸਭੋ = ਉੱਕਾ ਕੀ, ਨਿਰਾ ਪੁਰਾ। ਦੂਜੈ = ਮਾਇਆ ਵਿਚ। ਦੂਜੈ ਜਾਇ = ਮਾਇਆ ਵਿਚ ਫਸਿਆਂ।
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
Birth and death are subject to the Command of the Lord's Will; through His Will we come and go.
(ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ।
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
Eating and drinking are pure, since the Lord gives nourishment to all.
(ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ। ਦਿਤੋਨੁ = (ਪ੍ਰਭੂ ਨੇ ਜੀਵਾਂ ਨੂੰ) ਦਿੱਤਾ ਹੈ। ਸੰਬਾਹਿ = ਇਕੱਠਾ ਕਰ ਕੇ।
ਨਾਨਕ ਜਿਨੑੀ ਗੁਰਮੁਖਿ ਬੁਝਿਆ ਤਿਨੑਾ ਸੂਤਕੁ ਨਾਹਿ ॥੩॥
O Nanak, the Gurmukhs, who understand the Lord, are not stained by impurity. ||3||
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ ॥੩॥
ਪਉੜੀ ॥
Pauree:
ਪਉੜੀ।
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
Praise the Great True Guru; within Him is the greatest greatness.
ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ। ਵਡਾ ਕਰਿ ਸਾਲਾਹੀਐ = ਗੁਣ ਗਾਵੀਏ ਤੇ ਆਖੀਏ ਕਿ ਗੁਰੂ ਵੱਡਾ ਹੈ। ਜਿਸੁ ਵਿਚਿ = ਇਸ ਗੁਰੂ ਵਿਚ। ਵਡੀਆ ਵਡਿਆਈਆ = ਬੜੇ ਉੱਚੇ ਗੁਣ।
ਸਹਿ ਮੇਲੇ ਤਾ ਨਦਰੀ ਆਈਆ ॥
When the Lord causes us to meet the Guru, then we come to see them.
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ, ਸਹਿ = ਪਤੀ ਪ੍ਰਭੂ ਨੇ, ਸ਼ਹੁ ਨੇ। ਮੇਲੇ = ਮਿਲਾਏ ਹਨ (ਗੁਰੂ ਨਾਲ ਜੋ ਮਨੁੱਖ)। ਨਦਰੀ ਆਇਆ = (ਉਹਨਾਂ ਮਨੁੱਖਾਂ ਨੂੰ ਗੁਰੂ ਦੀਆਂ ਵਡਿਆਈਆਂ) ਦਿੱਸਦੀਆਂ ਹਨ।
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
When it pleases Him, they come to dwell in our minds.
ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ।
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
By His Command, when He places His hand on our foreheads, wickedness departs from within.
ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ। ਮਸਤਕਿ = (ਜੀਵ ਦੇ) ਮੱਥੇ ਉਤੇ। ਵਿਚਹੁ = ਜੀਵ ਦੇ ਮਨ ਵਿਚੋਂ।
ਸਹਿ ਤੁਠੈ ਨਉ ਨਿਧਿ ਪਾਈਆ ॥੧੮॥
When the Lord is thoroughly pleased, the nine treasures are obtained. ||18||
ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ ॥੧੮॥ ਸਹਿ ਤੁਠੈ = ਜੇ ਸ਼ਹੁ (ਪਤੀ ਪ੍ਰਭੂ) ਤ੍ਰੁੱਠ ਪਏ। ਨਉਨਿਧਿ = ਨੌ ਖ਼ਜ਼ਾਨੇ, ਭਾਵ, ਸੰਸਾਰ ਦੇ ਸਾਰੇ ਪਦਾਰਥ। ਪਾਈਆ = (ਖ਼ਜ਼ਾਨੇ) ਮਿਲ ਪੈਂਦੇ ਹਨ।੧੮। ❀ 'ਨਉਨਿਧਿ (ਨੌ ਖ਼ਜ਼ਾਨੇ)' ਬਾਰੇ ਨੋਟ: ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ 'ਕੁਬੇਰ' ਦੇ ਨੌ ਖ਼ਜ਼ਾਨੇ ਮੰਨੇ ਗਏ ਹਨ, ਜੋ ਇਹ ਹਨ: महापद्मश्च पद्मश्च, शंखो मकर कच्छपौ ॥ मुकुन्दं कुन्दनीलाश्च खर्वश्चनिधयो नव ॥ ਇਹ 'ਕੁਬੇਰ' ਧਨ ਦਾ ਦੇਵਤਾ ਅਤੇ ਉੱਤਰ ਦਿਸ਼ਾ ਦਾ ਮਾਲਕ ਗਿਣਿਆ ਗਿਆ ਹੈ। ਜੱਖ ਅਤੇ ਕਿੰਨਰਾਂ ਦਾ ਰਾਜਾ ਭੀ ਇਹੀ ਹੈ। ਇਸ ਦਾ ਟਿਕਾਣਾ ਕੈਲਾਸ਼ ਪਰਬਤ ਉੱਤੇ ਹੈ। ਇਸ ਦਾ ਸਰੀਰ ਕੋਝਾ ਦੱਸਿਆ ਗਿਆ ਹੈ; ਤਿੰਨ ਲੱਤਾਂ, ਅੱਠ ਚੰਦ ਅਤੇ ਇਕ ਅੱਖ ਦੇ ਥਾਂ ਇਕ ਇਕ ਪੀਲਾ ਜਿਹਾ ਨਿਸ਼ਾਨ। ਸ਼ਬਦ 'ਕੁਬੇਰ' ਦੇ ਅੱਖਰੀ ਅਰਥ ਭੀ ਇਹੀ ਹਨ: 'ਉਹ ਜਿਸ ਦਾ ਸਰੀਰ ਕੋਝਾ ਹੈ।' कुत्सितं बेरं शरीरं यस्य ॥॥੧੮॥