ਦੋਹਰਾ

Dohira

ਦੋਹਰਾ:

ਸਾਹੁ ਏਕ ਗੁਜਰਾਤ ਕੋ ਤਾ ਕੇ ਗ੍ਰਿਹ ਇਕ ਪੂਤ

There lived a Shah in Gujarat, who had a son.

ਗੁਜਰਾਤ ਦੇ ਇਕ ਸ਼ਾਹ ਦੇ ਘਰ ਇਕ ਪੁੱਤਰ ਸੀ।

ਸੌਦਾ ਕੌ ਚੌਕਸ ਕਰੈ ਪਿਤੁ ਤੇ ਭਯੋ ਸਪੂਤ ॥੧॥

He was an obedient boy and was very alert in business.(1)

ਜੋ ਪੂਰੀ ਚੌਕਸੀ ਨਾਲ ਸੌਦਾ ਕਰਦਾ ਸੀ ਅਤੇ ਪਿਉ ਦਾ ਸੁਪੁੱਤਰ ਹੋ ਨਿਬੜਿਆ ਸੀ ॥੧॥

ਨਾਊ ਕੇ ਇਕ ਪੁਤ੍ਰ ਸੋ ਤਾ ਕੋ ਰਹੈ ਪ︀ਯਾਰ

He esteemed the son of a barber,

ਉਸ ਦਾ ਪਿਆਰ ਇਕ ਨਾਈ ਦੇ ਪੁੱਤਰ ਨਾਲ ਸੀ।

ਸੂਰਤਿ ਮੈ ਦੋਊ ਏਕਸੋ ਕੋਊ ਸਕੈ ਬਿਚਾਰ ॥੨॥

And they looked alike so much that no one could distinguish.(2)

ਸ਼ਕਲੋਂ ਦੋਵੇਂ ਇਕੋ ਜਿਹੇ ਸਨ। (ਉਨ੍ਹਾਂ ਨੂੰ) ਕੋਈ ਪਛਾਣ ਨਹੀਂ ਸਕਦਾ ਸੀ ॥੨॥