ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ

Kabeer, be in love with only that one, whose Master is the Lord.

ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ('ਰਾਮ ਪਦਾਰਥ' ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ, ਤਾ ਸਿਉ = ਉਸ (ਸਤਸੰਗੀ) ਨਾਲ। ਜਾ ਕੋ = ਜਿਸ ਦਾ (ਆਸਰਾ-ਪਰਨਾ)। ਠਾਕੁਰੁ = ਪਾਲਕ।

ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥

The Pandits, the religious scholars, kings and landlords - what good is love for them? ||24||

ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ 'ਦੁਨੀਆ' ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥ ਭੂਪਤਿ = (ਭੂ = ਧਰਤੀ। ਪਤੀ = ਖਸਮ) ਜ਼ਮੀਨਾਂ ਦੇ ਮਾਲਕ, ਰਾਜੇ। ਕਉਨੇ ਕਾਮ ਆਵਹਿ = ਕਿਸ ਕੰਮ ਆਉਂਦੇ ਹਨ? ਕਿਸੇ ਕੰਮ ਨਹੀਂ ਆਉਂਦੇ; ਸਾਥ ਨਹੀਂ ਨਿਬਾਹੁੰਦੇ ॥੨੪॥