ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥
They do not serve the True Guru, and they do not embrace love for the Lord's Name.
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ, ਜਿਨ੍ਹਾਂ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣੀ, ਨਾਮਿ = ਨਾਮ ਵਿਚ।
ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥
Do not even think that they are alive - the Creator Lord Himself has killed them.
ਇਹ ਨਾ ਸਮਝੋ ਕਿ ਉਹ ਬੰਦੇ ਜੀਊਂਦੇ ਹਨ, ਉਹਨਾਂ ਨੂੰ ਕਰਤਾਰ ਨੇ ਆਪ ਹੀ (ਆਤਮਕ ਮੌਤੇ) ਮਾਰ ਦਿੱਤਾ ਹੈ। ਓਇ = ਉਹ ਬੰਦੇ। ਕਰਤਾਰਿ = ਕਰਤਾਰ ਨੇ।
ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥
Egotism is such a terrible disease; in the love of duality, they do their deeds.
ਮਾਇਆ ਦੇ ਮੋਹ ਵਿਚ ਕਰਮ ਕਰ ਕਰ ਕੇ ਉਹਨਾਂ ਨੂੰ ਹਉਮੈ ਦਾ ਰੋਗ (ਚੰਬੜਿਆ ਹੋਇਆ) ਹੈ। ਕਮਾਇ = ਕਮਾ ਕੇ।
ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥
O Nanak, the self-willed manmukhs are in a living death; forgetting the Lord, they suffer in pain. ||2||
ਹੇ ਨਾਨਕ! ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜੀਊਂਦੇ ਹੀ ਮੋਏ ਜਾਣੋ। ਜੋ ਮਨੁੱਖ ਰੱਬ ਨੂੰ ਭੁਲਾਉਂਦਾ ਹੈ; ਉਹ ਦੁਖ ਪਾਉਂਦਾ ਹੈ ॥੨॥