ਸਲੋਕੁ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
ਮਨ ਕਾ ਝੂਠਾ ਝੂਠੁ ਕਮਾਵੈ ॥
The man of false mind practices falsehood.
(ਜੋ ਮਨੁੱਖ) ਮਨ ਦਾ ਝੂਠਾ ਹੈ (ਭਾਵ, ਮਨ ਵਿਚ ਝੂਠ ਹੈ, ਤਪ ਦੇ ਉਲਟ ਭਾਵ ਹਨ) ਤੇ ਝੂਠ ਕਮਾਂਦਾ ਹੈ (ਭਾਵ, ਬਾਹਰੋਂ ਤਪਾ ਹੈ ਪਰ ਕਮਾਈ ਤਪੇ ਵਾਲੀ ਨਹੀਂ),
ਮਾਇਆ ਨੋ ਫਿਰੈ ਤਪਾ ਸਦਾਵੈ ॥
He runs after Maya, and yet pretends to be a man of disciplined meditation.
(ਉਂਞ ਤਾਂ) ਮਾਇਆ ਦੀ ਖ਼ਾਤਰ ਫਿਰਦਾ ਹੈ (ਪਰ ਆਪਣੇ ਆਪ ਨੂੰ) ਤਪਾ ਅਖਵਾਂਦਾ ਹੈ, ਮਾਇਆ ਨੋ = ਮਾਇਆ ਦੀ ਖ਼ਾਤਰ।
ਭਰਮੇ ਭੂਲਾ ਸਭਿ ਤੀਰਥ ਗਹੈ ॥
Deluded by doubt, he visits all the sacred shrines of pilgrimage.
(ਆਪਣੇ ਆਪ ਨੂੰ ਤਪਾ ਸਮਝਣ ਦੇ) ਭੁਲੇਖੇ ਵਿਚ ਭੁੱਲਾ ਹੋਇਆ ਸਾਰੇ ਤੀਰਥ ਗਾਂਹਦਾ ਹੈ, ਗਹੈ = ਫੜਦਾ ਹੈ, ਗਾਂਹਦਾ ਹੈ।
ਓਹੁ ਤਪਾ ਕੈਸੇ ਪਰਮ ਗਤਿ ਲਹੈ ॥
How can such a man of disciplined meditation attain the supreme status?
ਅਜੇਹਾ ਤਪਾ ਉੱਚੀ ਆਤਮਕ ਅਵਸਥਾ ਕਿਵੇਂ ਪ੍ਰਾਪਤ ਕਰੇ? ਪਰਮ = ਸਭ ਤੋਂ ਉੱਚੀ। ਗਤਿ = ਆਤਮਕ ਅਵਸਥਾ।
ਗੁਰ ਪਰਸਾਦੀ ਕੋ ਸਚੁ ਕਮਾਵੈ ॥
By Guru's Grace, one lives the Truth.
ਜੋ ਤਪਾ ਗੁਰੂ ਦੀ ਕਿਰਪਾ ਨਾਲ ਸੱਚ ਕਮਾਂਦਾ ਹੈ (ਭਾਵ, ਪ੍ਰਭੂ ਦੀ ਹੋਂਦ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਂਦਾ ਹੈ)
ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥
O Nanak, such a man of disciplined meditation attains liberation. ||1||
ਹੇ ਨਾਨਕ! ਉਹ ਅੰਦਰਲੀ ਮੁਕਤੀ ਪ੍ਰਾਪਤ ਕਰਦਾ ਹੈ ॥੧॥ ਮੋਖੰਤਰੁ = ਮੋਖ-ਅੰਤਰੁ, ਅੰਦਰਲੀ ਮੁਕਤੀ ॥੧॥