ਭੈਰਉ ਮਹਲਾ

Bhairao, Fifth Mehl:

ਭੈਰਉ ਪੰਜਵੀਂ ਪਾਤਸ਼ਾਹੀ।

ਨਿਕਟਿ ਬੁਝੈ ਸੋ ਬੁਰਾ ਕਿਉ ਕਰੈ

How can anyone do evil, if he realizes that the Lord is near?

(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ) ਨੇੜੇ (ਵੱਸਦਾ) ਸਮਝਦਾ ਹੈ ਉਹ (ਕਿਸੇ ਨਾਲ ਕੋਈ) ਬੁਰਾਈ ਨਹੀਂ ਕਰ ਸਕਦਾ। ਨਿਕਟਿ = (ਆਪਣੇ) ਨੇੜੇ (ਵੱਸਦਾ)। ਬੁਝੈ = (ਜਿਹੜਾ ਮਨੁੱਖ) ਸਮਝਦਾ ਹੈ। ਕਿਉ ਕਰੈ = ਨਹੀਂ ਕਰ ਸਕਦਾ।

ਬਿਖੁ ਸੰਚੈ ਨਿਤ ਡਰਤਾ ਫਿਰੈ

One who gathers corruption, constantly feels fear.

ਪਰ ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਹੈ, ਉਹ ਮਨੁੱਖ (ਹਰੇਕ ਪਾਸੋਂ) ਸਦਾ ਡਰਦਾ ਫਿਰਦਾ ਹੈ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਸੰਚੈ = ਇਕੱਠੀ ਕਰਦਾ ਹੈ।

ਹੈ ਨਿਕਟੇ ਅਰੁ ਭੇਦੁ ਪਾਇਆ

He is near, but this mystery is not understood.

ਪਰਮਾਤਮਾ ਹਰੇਕ ਦੇ ਨੇੜੇ ਤਾਂ ਜ਼ਰੂਰ ਵੱਸਦਾ ਹੈ, ਪਰ (ਨਿੱਤ ਮਾਇਆ ਜੋੜਨ ਵਾਲਾ ਮਨੁੱਖ) ਇਹ ਭੇਤ ਸਮਝਦਾ ਨਹੀਂ। ਨਿਕਟੇ = ਨੇੜੇ ਹੀ। ਅਰੁ = ਅਤੇ, ਪਰ।

ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥

Without the True Guru, all are enticed by Maya. ||1||

ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੁਕਾਈ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੧॥ ਸਭ = ਸਾਰੀ ਲੁਕਾਈ ॥੧॥

ਨੇੜੈ ਨੇੜੈ ਸਭੁ ਕੋ ਕਹੈ

Everyone says that He is near, near at hand.

(ਆਖਣ ਨੂੰ ਤਾਂ) ਹਰੇਕ ਪ੍ਰਾਣੀ (ਇਹ) ਆਖ ਦੇਂਦਾ ਹੈ (ਕਿ ਪਰਮਾਤਮਾ ਸਭ ਦੇ) ਨੇੜੇ ਹੈ (ਸਭ ਦੇ) ਨੇੜੇ ਹੈ। ਸਭੁ ਕੋ = ਹਰੇਕ ਪ੍ਰਾਣੀ।

ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ

But rare is that person, who, as Gurmukh, understands this mystery. ||1||Pause||

ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਡੂੰਘੀ ਗੱਲ ਨੂੰ ਸਮਝਦਾ ਹੈ ॥੧॥ ਰਹਾਉ ॥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਲਹੈ = ਲੱਭਦਾ ਹੈ ॥੧॥ ਰਹਾਉ ॥

ਨਿਕਟਿ ਦੇਖੈ ਪਰ ਗ੍ਰਿਹਿ ਜਾਇ

The mortal does not see the Lord near at hand; instead, he goes to the homes of others.

(ਉਹੀ ਮਨੁੱਖ) ਪਰਾਏ ਘਰ ਵਿਚ (ਚੋਰੀ ਦੀ ਨੀਅਤ ਨਾਲ) ਜਾਂਦਾ ਹੈ, ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਨਹੀਂ ਵੇਖਦਾ। ਪਰ ਗ੍ਰਿਹਿ = ਪਰਾਏ ਘਰ ਵਿਚ। ਜਾਇ = ਜਾਂਦਾ ਹੈ।

ਦਰਬੁ ਹਿਰੈ ਮਿਥਿਆ ਕਰਿ ਖਾਇ

He steals their wealth and lives in falsehood.

ਉਹ ਮਨੁੱਖ ਪਰਾਇਆ ਧਨ ਚੁਰਾਂਦਾ ਹੈ, ਤੇ, ਧਨ ਨੂੰ ਨਾਸਵੰਤ ਆਖ ਆਖ ਕੇ ਭੀ ਪਰਾਇਆ ਮਾਲ ਖਾਈ ਜਾਂਦਾ ਹੈ। ਦਰਬੁ = ਧਨ। ਹਿਰੈ = ਚੁਰਾਂਦਾ ਹੈ। ਮਿਥਿਆ = ਨਾਸਵੰਤ। ਮਿਥਿਆ ਕਰਿ = ਇਹ ਆਖ ਆਖ ਕੇ ਭੀ ਕਿ ਸਭ ਕੁਝ ਨਾਸਵੰਤ ਹੈ।

ਪਈ ਠਗਉਰੀ ਹਰਿ ਸੰਗਿ ਜਾਨਿਆ

Under the influence of the drug of illusion, he does not know that the Lord is with him.

ਮਾਇਆ-ਠਗਬੂਟੀ ਉਸ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ, (ਇਸ ਵਾਸਤੇ ਉਹ ਪਰਮਾਤਮਾ ਨੂੰ ਆਪਣੇ) ਨਾਲ ਵੱਸਦਾ ਨਹੀਂ ਸਮਝਦਾ। ਠਗਉਰੀ = ਠਗ-ਮੂਰੀ, ਠਗ-ਬੂਟੀ, ਧਤੂਰਾ, ਸੂਝ-ਬੂਝ ਮੁਕਾ ਦੇਣ ਵਾਲੀ ਬੂਟੀ। ਸੰਗਿ = (ਆਪਣੇ) ਨਾਲ।

ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥

Without the Guru, he is confused and deluded by doubt. ||2||

ਗੁਰੂ ਦੀ ਸਰਨ ਪੈਣ ਤੋਂ ਬਿਨਾ ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ ॥੨॥ ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਨਿਆ = ਕੁਰਾਹੇ ਪਿਆ ਰਹਿੰਦਾ ਹੈ ॥੨॥

ਨਿਕਟਿ ਜਾਨੈ ਬੋਲੈ ਕੂੜੁ

Not understanding that the Lord is near, he tells lies.

(ਉਹੀ ਮਨੁੱਖ) ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਨਹੀਂ ਸਮਝਦਾ, ਕੂੜੁ = ਝੂਠ।

ਮਾਇਆ ਮੋਹਿ ਮੂਠਾ ਹੈ ਮੂੜੁ

In love and attachment to Maya, the fool is plundered.

ਉਹ ਮੂਰਖ ਮਾਇਆ ਦੇ ਮੋਹ ਵਿਚ ਫਸ ਕੇ (ਆਪਣੀ ਆਤਮਕ ਰਾਜ-ਪੂੰਜੀ) ਲੁਟਾਈ ਜਾਂਦਾ ਹੈ। ਮੋਹਿ = ਮੋਹ ਵਿਚ। ਮੂਠਾ ਹੈ = ਠੱਗਿਆ ਜਾ ਰਿਹਾ ਹੈ। ਮੂੜੁ = ਮੂਰਖ ਮਨੁੱਖ {ਇਕ-ਵਚਨ}।

ਅੰਤਰਿ ਵਸਤੁ ਦਿਸੰਤਰਿ ਜਾਇ

That which he seeks is within his own self, but he looks for it outside.

ਪਰਮਾਤਮਾ ਦਾ ਨਾਮ-ਧਨ ਉਸ ਦੇ ਹਿਰਦੇ ਵਿਚ ਵੱਸਦਾ ਹੈ, ਪਰ ਉਹ (ਨਿਰੀ ਮਾਇਆ ਦੀ ਖ਼ਾਤਰ ਹੀ) ਬਾਹਰ ਭਟਕਦਾ ਫਿਰਦਾ ਹੈ। ਅੰਤਰਿ = ਅੰਦਰ। ਦਿਸੰਤਰਿ = ਦੇਸ ਅੰਤਰਿ, ਹੋਰ ਦੇਸ਼ ਵਿਚ, ਬਾਹਰ।

ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥

Without the Guru, he is confused and deluded by doubt. ||3||

ਗੁਰੂ ਦੀ ਸਰਨ ਤੋਂ ਬਿਨਾ (ਜਗਤ) ਭਟਕਣਾ ਦੇ ਕਾਰਨ ਕੁਰਾਹੇ ਪਿਆ ਰਹਿੰਦਾ ਹੈ ॥੩॥

ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ

One whose good karma is recorded on his forehead

ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਲਿਲਾਟ ਉਤੇ (ਪਰਮਾਤਮਾ ਦੀ) ਬਖ਼ਸ਼ਸ਼ (ਦਾ ਲੇਖ) ਲਿਖਿਆ ਉੱਘੜ ਪੈਂਦਾ ਹੈ, ਮਸਤਕਿ = ਮੱਥੇ ਉਤੇ। ਕਰਮੁ = ਬਖ਼ਸ਼ਸ਼, ਪਰਮਾਤਮਾ ਦੀ ਮਿਹਰ (ਦਾ ਲੇਖ)। ਲਿਲਾਟ = ਮੱਥੇ (ਉਤੇ)।

ਸਤਿਗੁਰੁ ਸੇਵੇ ਖੁਲੑੇ ਕਪਾਟ

serves the True Guru; thus the hard and heavy shutters of his mind are opened wide.

ਉਹ ਗੁਰੂ ਦੀ ਸਰਨ ਆ ਪੈਂਦਾ ਹੈ, ਉਸ ਦੇ ਮਨ ਵਿਚ ਕਿਵਾੜ ਖੁਲ੍ਹ ਜਾਂਦੇ ਹਨ। ਸੇਵੇ = ਸਰਨ ਪੈਂਦਾ ਹੈ। ਕਪਾਟ = ਕਵਾੜ, ਬੰਦ ਹੋਏ ਹੋਏ ਭਿੱਤ।

ਅੰਤਰਿ ਬਾਹਰਿ ਨਿਕਟੇ ਸੋਇ

Within his own being and beyond, he sees the Lord near at hand.

ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਸੋਇ = ਉਹ (ਪਰਮਾਤਮਾ) ਹੀ।

ਜਨ ਨਾਨਕ ਆਵੈ ਜਾਵੈ ਕੋਇ ॥੪॥੩॥੧੬॥

O servant Nanak, he does not come and go in reincarnation. ||4||3||16||

(ਉਸ ਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ) ਕੋਈ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੪॥੩॥੧੬॥ ਜਨ ਨਾਨਕ = ਹੇ ਦਾਸ ਨਾਨਕ! ਕੋਇ = (ਪਰਮਾਤਮਾ ਤੋਂ ਬਿਨਾ) ਕੋਈ (ਹੋਰ) ॥੪॥੩॥੧੬॥