ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਬਾਂਛਤ ਨਾਹੀ ਸੁ ਬੇਲਾ ਆਈ

That time, which the mortal does not wish for, eventually comes.

(ਹੇ ਭਾਈ!) ਜਿਸ ਨੂੰ ਕੋਈ ਭੀ ਪਸੰਦ ਨਹੀਂ ਕਰਦਾ, ਮੌਤ ਦਾ ਉਹ ਸਮਾ ਜ਼ਰੂਰ ਆ ਜਾਂਦਾ ਹੈ (ਮਨੁੱਖ ਫਿਰ ਭੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ।) ਬਾਂਛਤ ਨਾਹੀ = ਪਸੰਦ ਨਹੀਂ ਕਰਦਾ। ਸੁ ਬੇਲਾ = ਉਹ ਵੇਲਾ, ਮੌਤ ਦਾ ਵੇਲਾ।

ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥

Without the Lord's Command, how can understanding be understood? ||1||

ਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ॥੧॥ ਕਿਉ ਬੂਝੈ = ਕਿਵੇਂ ਸਮਝੇ? ਨਹੀਂ ਸਮਝ ਸਕਦਾ। ਬੁਝਾਈ = ਸਮਝਾਇਆਂ ॥੧॥

ਠੰਢੀ ਤਾਤੀ ਮਿਟੀ ਖਾਈ

The body is consumed by water, fire and earth.

ਹੇ ਭਾਈ! (ਮਰੇ ਸਰੀਰ ਨੂੰ) ਜਲ-ਪ੍ਰਵਾਹ ਕੀਤਾ ਜਾਂਦਾ ਹੈ, ਅੱਗ ਸਾੜ ਦੇਂਦੀ ਹੈ ਜਾਂ (ਦੱਬਿਆਂ) ਮਿੱਟੀ ਖਾ ਜਾਂਦੀ ਹੈ ਠੰਡੀ ਖਾਈ = ਪਾਣੀ ਖਾ ਜਾਂਦਾ ਹੈ, ਪਾਣੀ ਵਿਚ ਰੋੜ੍ਹਿਆ ਜਾਂਦਾ ਹੈ। ਤਾਤੀ ਖਾਈ = ਅੱਗ ਸਾੜ ਦੇਂਦੀ ਹੈ। ਮਿਟੀ ਖਾਈ = ਮਿੱਟੀ ਖਾ ਜਾਂਦੀ ਹੈ।

ਓਹੁ ਬਾਲਾ ਬੂਢਾ ਭਾਈ ॥੧॥ ਰਹਾਉ

But the soul is neither young nor old, O Siblings of Destiny. ||1||Pause||

ਜੀਵਾਤਮਾ (ਪਰਮਾਤਮਾ ਦੀ ਅੰਸ਼ ਹੈ ਜੋ) ਨਾਹ ਕਦੇ ਬਾਲਕ ਹੈ ਤੇ ਨਾਹ ਕਦੇ ਬੁੱਢਾ ਹੈ (ਉਹ ਕਦੇ ਨਹੀਂ ਮਰਦਾ। ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ, ਕਦੇ ਬੁੱਢਾ ਹੈ ਤੇ ਫਿਰ ਮਰ ਜਾਂਦਾ ਹੈ) ॥੧॥ ਰਹਾਉ ॥ ਓਹ = ਉਹ ਜੀਵ-ਆਤਮਾ। ਬਾਲਾ = ਬਾਲਕ। ਭਾਈ = ਹੇ ਭਾਈ! ॥੧॥ ਰਹਾਉ ॥

ਨਾਨਕ ਦਾਸ ਸਾਧ ਸਰਣਾਈ

Servant Nanak has entered the Sanctuary of the Holy.

ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ- ਸਾਧ = ਗੁਰੂ।

ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥

By Guru's Grace, he has shaken off the fear of death. ||2||33||

ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਮੌਤ ਦੇ) ਡਰ-ਸਹਮ ਤੋਂ ਪਾਰ ਲੰਘ ਸਕਦਾ ਹੈ ॥੨॥੩੩॥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭਉ = ਡਰ। ਪਾਰਿ ਪਰਾਈ = ਪਾਰ ਲੰਘ ਜਾਂਦਾ ਹੈ ॥੨॥੩੩॥