ਮਃ

Fourth Mehl:

ਚੋਥੀ ਪਾਤਸ਼ਾਹੀ।

ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ

Very fortunate is the soul-bride, who, as Gurmukh, meets the Lord, her King.

ਸਤਿਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੂੰ ਪ੍ਰਕਾਸ਼-ਰੂਪ ਪ੍ਰਭੂ ਮਿਲ ਪਿਆ ਹੈ, ਉਹ ਜੀਵ-ਇਸਤ੍ਰੀਆਂ ਵੱਡੇ ਭਾਗਾਂ ਵਾਲੀਆਂ ਤੇ ਜੀਊਂਦੇ ਖਸਮ ਵਾਲੀਆਂ ਹਨ।

ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥

Her inner being is illiminated with His Divine Light; O Nanak, she is absorbed in His Name. ||2||

ਹੇ ਨਾਨਕ! ਨਾਮ ਵਿਚ ਲੀਨ ਹੋਇਆਂ ਉਹਨਾਂ ਦੇ ਹਿਰਦੇ ਦੀ ਜੋਤਿ ਜਗ ਪੈਂਦੀ ਹੈ ॥੨॥ ਅੰਤਰ = ਅੰਦਰਲੀ। ਨਾਮਿ = ਨਾਮ ਵਿਚ ॥੨॥