ਰਾਮਾਨੰਦ ਜੀ ਘਰੁ ੧ ॥
Raamaanand Jee, First House:
(ਰਾਗ ਬਸੰਤੁ) ਘਰ ੧ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਤ ਜਾਈਐ ਰੇ ਘਰ ਲਾਗੋ ਰੰਗੁ ॥
Where should I go? My home is filled with bliss.
ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਕਤ = ਹੋਰ ਕਿੱਥੇ? ਰੇ = ਹੇ ਭਾਈ! ਰੰਗੁ = ਮੌਜ। ਘਰ = ਹਿਰਦੇ-ਰੂਪ ਰ ਵਿਚ ਹੀ।
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
My consciousness does not go out wandering. My mind has become crippled. ||1||Pause||
ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ ॥੧॥ ਰਹਾਉ ॥ ਨ ਚਲੈ = ਭਟਕਦਾ ਨਹੀਂ ਹੈ। ਪੰਗੁ = ਪਿੰਗਲਾ, ਜੋ ਹਿੱਲ ਜੁਲ ਨਹੀਂ ਸਕਦਾ, ਥਿਰ ॥੧॥ ਰਹਾਉ ॥
ਏਕ ਦਿਵਸ ਮਨ ਭਈ ਉਮੰਗ ॥
One day, a desire welled up in my mind.
ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਦਿਵਸ = ਦਿਨ। ਉਮੰਗ = ਚਾਹ, ਤਾਂਘ, ਖ਼ਾਹਸ਼।
ਘਸਿ ਚੰਦਨ ਚੋਆ ਬਹੁ ਸੁਗੰਧ ॥
I ground up sandalwood, along with several fragrant oils.
ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਘਸਿ = ਘਸਾ ਕੇ। ਚੋਆ = ਅਤਰ। ਬਹੁ = ਕਈ। ਸੁਗੰਧ = ਸੁਗੰਧੀਆਂ।
ਪੂਜਨ ਚਾਲੀ ਬ੍ਰਹਮ ਠਾਇ ॥
I went to God's place, and worshipped Him there.
ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ। ਬ੍ਰਹਮ ਠਾਇ = ਠਾਕੁਰ ਦੁਆਰੇ, ਮੰਦਰ ਵਿਚ।
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
That God showed me the Guru, within my own mind. ||1||
ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ ॥੧॥
ਜਹਾ ਜਾਈਐ ਤਹ ਜਲ ਪਖਾਨ ॥
Wherever I go, I find water and stones.
(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਜੋਇ = ਢੂੰਡ ਕੇ, ਖੋਜ ਕੇ। ਤਹ = ਉਥੇ। ਜਲ ਪਖਾਨ = (ਤੀਰਥਾਂ ਤੇ) ਪਾਣੀ, (ਮੰਦਰਾਂ ਵਿਚ) ਪੱਥਰ।
ਤੂ ਪੂਰਿ ਰਹਿਓ ਹੈ ਸਭ ਸਮਾਨ ॥
You are totally pervading and permeating in all.
ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ। ਸਮਾਨ = ਇੱਕੋ ਜਿਹਾ।
ਬੇਦ ਪੁਰਾਨ ਸਭ ਦੇਖੇ ਜੋਇ ॥
I have searched through all the Vedas and the Puraanas.
ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
I would go there, only if the Lord were not here. ||2||
ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ ॥੨॥ ਊਹਾਂ = ਤੀਰਥਾਂ ਤੇ ਮੰਦਰਾਂ ਵਲ। ਤਉ = ਤਾਂ ਹੀ। ਜਉ = ਜੇ। ਈਹਾਂ = ਇਥੇ ਹਿਰਦੇ ਵਿਚ ॥੨॥
ਸਤਿਗੁਰ ਮੈ ਬਲਿਹਾਰੀ ਤੋਰ ॥
I am a sacrifice to You, O my True Guru.
ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਬਲਿਹਾਰੀ ਤੋਰ = ਤੈਥੋਂ ਸਦਕੇ।
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
You have cut through all my confusion and doubt.
ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਜਿਨਿ = ਜਿਸ ਨੇ। ਬਿਕਲ = ਕਠਨ। ਭ੍ਰਮ = ਵਹਿਮ, ਭੁਲੇਖੇ। ਮੋਰ = ਮੇਰੇ।
ਰਾਮਾਨੰਦ ਸੁਆਮੀ ਰਮਤ ਬ੍ਰਹਮ ॥
Raamaanand's Lord and Master is the All-pervading Lord God.
ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ, ਰਾਮਾਨੰਦ ਸੁਆਮੀ = ਰਾਮਾਨੰਦ ਦਾ ਪ੍ਰਭੂ। ਰਮਤ = ਸਭ ਥਾਂ ਮੌਜੂਦ ਹੈ।
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
The Word of the Guru's Shabad eradicates the karma of millions of past actions. ||3||1||
(ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ ॥੩॥੧॥ ਕੋਟਿ = ਕ੍ਰੋੜਾਂ। ਕਰਮ = (ਕੀਤੇ ਹੋਏ ਮੰਦੇ) ਕੰਮ।੩ ॥੩॥੧॥