ਚੌਪਈ

Chaupaee

ਚੌਪਈ:

ਹੋਡ ਰੁਮਾਲ ਹੇਤ ਤਿਨ ਪਰੀ

‘A row erupted on account of a handkerchief and the swindler

ਉਨ੍ਹਾਂ ਦੀ ਰੁਮਾਲ ਲਈ ਜ਼ਿਦ ਹੋ ਗਈ।

ਮੁਹਰ ਸਾਤ ਸੈ ਠਗਹੂੰ ਹਰੀ

Managed to get seven hundred gold-coins.

(ਉਸ ਲਈ) ਠਗ ਨੇ ਸੱਤ ਸੌ ਮੋਹਰਾਂ ਠਗ ਲਿਆਂਦੀਆਂ।

ਪੁਨ ਬਾਰੀ ਤਸਕਰ ਕੀ ਆਈ

‘Then came the turn of the thief and

ਫਿਰ ਚੋਰ ਦੀ ਵਾਰੀ ਆਈ।

ਤੁਮੈ ਕਥਾ ਸੋ ਕਹੌ ਸੁਨਾਈ ॥੭॥

I am going to tell you his story,(7)

(ਹੁਣ ਮੈਂ) ਤੁਹਾਨੂੰ ਉਸ ਦੀ ਕਥਾ ਕਹਿ ਕੇ ਸੁਣਾਉਂਦਾ ਹਾਂ ॥੭॥

ਹਜਰਤਿ ਤੇ ਤਸਕਰ ਗ੍ਰਿਹ ਆਯੋ

‘That thief, then, came to the honourable’s house and

ਹਜ਼ੂਰ ਦੇ ਘਰ ਉਹ ਚੋਰ ਆ ਗਿਆ ਹੈ

ਗਪਿਯਾ ਕਹ ਜਮ ਲੋਕ ਪਠਾਯੋ

Despatched the gossiper to the angel of death.

ਅਤੇ (ਉਸ ਨੇ) ਗਾਲੜੀ ਨੂੰ ਯਮਲੋਕ ਭੇਜ ਦਿੱਤਾ ਹੈ।

ਬਸਤ੍ਰ ਲਾਲ ਪਗਿਯਾ ਜੁਤ ਹਰੀ

‘He took with him the red turban and

ਲਾਲਾਂ ਸਹਿਤ ਪਗੜੀ ਅਤੇ ਬਸਤ੍ਰ ਚੋਰੀ ਕਰ ਲਏ ਹਨ

ਗੋਸਟਿ ਬੈਠਿ ਸਾਹ ਸੋ ਕਰੀ ॥੮॥

Other clothes and talked to the Shah.(8)

ਅਤੇ ਸ਼ਾਹ ਪਾਸ ਬੈਠ ਕੇ ਗੋਸਟਿ ਕਰਨ ਲਗਾ ਹੈ ॥੮॥