ਸਵੈਯਾ ॥

ਸਵੈਯਾ:

ਗ੍ਰਿਹ ਕਾਹੂ ਕੇ ਚੌਪਰਿ ਮੰਡਤ ਹੈ ਤ੍ਰਿਯ ਕਾਹੂ ਸੋ ਫਾਗ ਮਚਾਵਤ ਹੈ ॥

ਕਿਸੇ ਦੇ ਘਰ ਚੌਪੜ ਖੇਡੀ ਜਾ ਰਹੀ ਹੈ ਅਤੇ ਕਿਤੇ ਇਸਤਰੀਆਂ ਫਾਗ ਖੇਡ ਰਹੀਆਂ ਹਨ।

ਕਹੂੰ ਗਾਵਤ ਗੀਤ ਬਜਾਵਤ ਤਾਲ ਸੁ ਬਾਲ ਕਹੂੰ ਦੁਲਰਾਵਤ ਹੈ ॥

ਕਿਤੇ ਗੀਤ ਗਾਏ ਜਾ ਰਹੇ ਹਨ, ਕਿਤੇ ਤਾਲ ਵਜਾਏ ਜਾ ਰਹੇ ਹਨ ਅਤੇ ਕਿਤੇ ਬੱਚਿਆਂ ਨੂੰ ਲਾਡ ਕੀਤਾ ਜਾ ਰਿਹਾ ਹੈ।

ਗਨਿਕਾਨ ਕੇ ਖ︀ਯਾਲ ਸੁਨੈ ਕਤਹੂੰ ਕਹੂੰ ਬਸਤ੍ਰ ਅਨੂਪ ਬਨਾਵਤ ਹੈ ॥

ਕਿਤੇ ਵੇਸ਼ਵਾਵਾਂ ਦੇ ਖਿਆਲ (ਗੀਤ ਦਾ ਇਕ ਰੂਪ) ਸੁਣੇ ਜਾ ਰਹੇ ਹਨ ਅਤੇ ਕਿਤੇ ਅਨੂਪਮ ਬਸਤ੍ਰ ਬਣਾਏ ਜਾ ਰਹੇ ਹਨ।

ਸੁਭ ਚਿਤ੍ਰਨ ਚਿਤ ਸੁ ਬਿਤ ਹਰੇ ਕੋਊ ਤਾ ਕੌ ਚਰਿਤ੍ਰ ਨ ਪਾਵਤ ਹੈ ॥੨੩॥

(ਕਿਤੇ) ਸ਼ੁਭ ਚਿਤਰ ਚਿਤ ਰੂਪ ਧਨ ਨੂੰ ਚੁਰਾਉਂਦੇ ਹਨ ਅਤੇ ਕੋਈ ਉਨ੍ਹਾਂ ਚਰਿਤ੍ਰਾਂ ਨੂੰ ਸਮਝ ਨਹੀਂ ਰਿਹਾ ॥੨੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੩॥੩੮੩੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੩॥੩੮੩੦॥ ਚਲਦਾ॥