ਭੈਰਉ ਮਹਲਾ ੪ ॥
Bhairao, Fourth Mehl:
ਭੈਰਉ ਚੌਥੀ ਪਾਤਿਸ਼ਾਹੀ।
ਬੋਲਿ ਹਰਿ ਨਾਮੁ ਸਫਲ ਸਾ ਘਰੀ ॥
Fruitful is that moment when the Lord's Name is spoken.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਜਿਸ ਘੜੀ ਨਾਮ ਜਪੀਦਾ ਹੈ) ਉਹ ਘੜੀ ਸੁਲੱਖਣੀ ਹੁੰਦੀ ਹੈ। ਬੋਲਿ = ਬੋਲਿਆ ਕਰ, ਜਪਿਆ ਕਰ। ਸਾ ਘਰੀ = ਉਹ ਘੜੀ।
ਗੁਰ ਉਪਦੇਸਿ ਸਭਿ ਦੁਖ ਪਰਹਰੀ ॥੧॥
Following the Guru's Teachings, all pains are taken away. ||1||
ਹੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ (ਹਰਿ-ਨਾਮ ਜਪ ਕੇ ਆਪਣੇ) ਸਾਰੇ ਦੁੱਖ ਦੂਰ ਕਰ ਲੈ ॥੧॥ ਉਪਦੇਸਿ = ਉਪਦੇਸ਼ ਦੀ ਰਾਹੀਂ। ਸਭਿ ਦੁਖ = ਸਾਰੇ ਦੁਖ। ਪਰਹਰੀ = ਪਰਹਰਿ, ਦੂਰ ਕਰ ਲੈ ॥੧॥
ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥
O my mind, vibrate the Name of the Lord.
ਹੇ ਮੇਰੇ ਮਨ! ਹਰੀ ਦਾ, ਪਰਮਾਤਮਾ ਦਾ ਨਾਮ ਜਪਿਆ ਕਰ (ਤੇ, ਆਖਿਆ ਕਰ-ਹੇ ਪ੍ਰਭੂ!) ਮਨ = ਹੇ ਮਨ! ਨਾਮੁ ਨਰਹਰੀ = ਪਰਮਾਤਮਾ ਦਾ ਨਾਮ {ਨਰਹਰੀ = ਨਰਸਿੰਘ}।
ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥੧॥ ਰਹਾਉ ॥
O Lord, be merciful, and unite me with the Perfect Guru. Joining with the Sat Sangat, the True Congregation, I shall cross over the terrifying world-ocean. ||1||Pause||
ਕਿਰਪਾ ਕਰ ਕੇ ਜਿਸ ਮਨੁੱਖ ਨੂੰ ਤੂੰ ਪੂਰਾ ਗੁਰੂ ਮਿਲਾਂਦਾ ਹੈਂ ਉਹ ਸਤਸੰਗਤ ਨਾਲ (ਮਿਲ ਕੇ ਤੇਰਾ ਨਾਮ ਜਪ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥ ਕਰਿ = ਕਰ ਕੇ। ਮੇਲਹੁ = ਤੂੰ ਮਿਲਾਂਦਾ ਹੈ। ਸੰਗਿ = ਨਾਲ। ਸਿੰਧੁ ਭਉ = ਭਵਸਾਗਰ {ਸੰਧੁ = ਸਾਗਰ, ਸਮੁੰਦਰ}। ਤਰੀ = ਤਰ ਜਾਂਦਾ ਹੈ ॥੧॥ ਰਹਾਉ ॥
ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥
Meditate on the Life of the World; remember the Lord in your mind.
ਜਗਤ ਦੇ ਆਸਰੇ ਪਰਮਾਤਮਾ ਦਾ ਧਿਆਨ ਧਰਿਆ ਕਰ, ਆਪਣੇ ਮਨ ਵਿਚ ਹਰਿ-ਨਾਮ ਸਿਮਰਿਆ ਕਰ। ਜਗ ਜੀਵਨੁ = ਜਗਤ ਦਾ ਆਸਰਾ। ਮਨਿ = ਮਨ ਵਿਚ। ਸਿਮਰੀ = ਸਿਮਰਿ।
ਕੋਟ ਕੋਟੰਤਰ ਤੇਰੇ ਪਾਪ ਪਰਹਰੀ ॥੨॥
Millions upon millions of your sins shall be taken away. ||2||
ਪਰਮਾਤਮਾ ਤੇਰੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਦੇਵੇਗਾ ॥੨॥ ਕੋਟੁ = ਕਿਲ੍ਹਾ, ਸਰੀਰ-ਕਿਲ੍ਹਾ {ਇਕ-ਵਚਨ}। ਕੋਟ = {ਬਹੁ-ਵਚਨ} (ਅਨੇਕਾਂ) ਸਰੀਰ। ਕੋਟ ਕੋਟੰਤਰ = ਕੋਟ ਕੋਟ ਅੰਤਰ, ਹੋਰ ਹੋਰ ਅਨੇਕਾਂ ਸਰੀਰ। ਕੋਟ ਕੋਟੰਤਰ ਪਾਪ = ਅਨੇਕਾਂ ਜਨਮਾਂ ਦੇ ਪਾਪ। ਪਰਹਰੀ = ਦੂਰ ਕਰ ਦੇਵੇਗਾ ॥੨॥
ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥
In the Sat Sangat, apply the dust of the feet of the holy to your face;
ਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤ ਦੀ ਚਰਨ-ਧੂੜ ਲੱਗਦੀ ਹੈ, ਮੁਖਿ = ਮੂੰਹ ਉਤੇ, ਮੱਥੇ ਉਤੇ। ਪਰੀ = ਪੈਂਦੀ ਹੈ।
ਇਸਨਾਨੁ ਕੀਓ ਅਠਸਠਿ ਸੁਰਸਰੀ ॥੩॥
this is how to bathe in the sixty-eight sacred shrines, and the Ganges. ||3||
ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਗੰਗਾ ਦਾ ਇਸ਼ਨਾਨ ਕਰ ਲਿਆ ॥੩॥ ਅਠਸਠਿ = ਅਠਾਹਠ (ਤੀਰਥ)। ਸੁਰਸਰੀ = ਗੰਗਾ ॥੩॥
ਹਮ ਮੂਰਖ ਕਉ ਹਰਿ ਕਿਰਪਾ ਕਰੀ ॥
I am a fool; the Lord has shown mercy to me.
ਸਭ ਨੂੰ ਤਾਰਣ ਦੀ ਸਮਰਥਾ ਵਾਲੇ ਹਰੀ ਨੇ ਮੈਂ ਮੂਰਖ ਉੱਤੇ ਭੀ ਕਿਰਪਾ ਕੀਤੀ, ਹਮ ਮੂਰਖ ਕਉ = ਮੈਂ ਮੂਰਖ ਉੱਤੇ। ਕਰੀ = ਕੀਤੀ ਹੈ।
ਜਨੁ ਨਾਨਕੁ ਤਾਰਿਓ ਤਾਰਣ ਹਰੀ ॥੪॥੨॥
The Savior Lord has saved servant Nanak. ||4||2||
ਤੇ (ਮੈਨੂੰ) ਦਾਸ ਨਾਨਕ ਨੂੰ ਭੀ ਉਸ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ (ਆਪਣਾ ਨਾਮ ਦੇ ਕੇ) ॥੪॥੨॥ ਤਾਰਿਓ = ਤਾਰ ਲਿਆ ਹੈ। ਤਾਰਣ ਹਰੀ = ਤਾਰਣਹਾਰ ਹਰੀ ਨੇ ॥੪॥੨॥