ਰਾਗੁ ਨਟ ਨਾਰਾਇਨ ਮਹਲਾ ੫ ॥
Raag Nat Naaraayan, Fifth Mehl:
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਮ ਹਉ ਕਿਆ ਜਾਨਾ ਕਿਆ ਭਾਵੈ ॥
O Lord, how can I know what pleases You?
ਹੇ ਪਰਮਾਤਮਾ! ਮੈਂ ਇਹ ਤਾਂ ਨਹੀਂ ਜਾਣਦਾ ਕਿ ਤੈਨੂੰ ਕੀਹ ਚੰਗਾ ਲੱਗਦਾ ਹੈ, ਹਉ = ਹਉਂ, ਮੈਂ। ਜਾਨਾ = ਜਾਨਾਂ, (ਮੈਂ) ਜਾਣਦਾ। ਕਿਆ ਭਾਵੈ = (ਤੈਨੂੰ) ਕੀਹ ਚੰਗਾ ਲੱਗਦਾ ਹੈ।
ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥
Within my mind is such a great thirst for the Blessed Vision of Your Darshan. ||1||Pause||
(ਭਾਵ, ਮੇਰੀ ਤਾਂਘ ਪਸੰਦ ਹੈ ਜਾਂ ਨਹੀਂ, ਪਰ) ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਬਹੁਤ ਹੈ ॥੧॥ ਰਹਾਉ ॥ ਮਨਿ = ਮਨ ਵਿਚ। ਪਿਆਸ = ਤਾਂਘ। ਦਰਸਾਵੈ = (ਤੇਰੇ) ਦਰਸਨ ਦੀ ॥੧॥ ਰਹਾਉ ॥
ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥
He alone is a spiritual teacher, and he alone is Your humble servant, to whom You have given Your approval.
ਹੇ ਸਰਬ-ਵਿਆਪਕ! ਹੇ ਸਿਰਜਣਹਾਰ! ਉਹੀ ਮਨੁੱਖ ਉੱਚੇ ਆਤਮਕ ਜੀਵਨ ਦੀ ਸੂਝ ਵਾਲਾ ਹੈ, ਉਹੀ ਮਨੁੱਖ ਤੇਰਾ ਸੇਵਕ ਹੈ, ਜਿਸ ਉੱਤੇ ਤੇਰੀ ਖ਼ੁਸ਼ੀ ਹੁੰਦੀ ਹੈ। ਸੋਈ = ਉਹੀ ਮਨੁੱਖ। ਗਿਆਨੀ = ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ। ਰੁਚ = (ਤੇਰੀ) ਖ਼ੁਸ਼ੀ।
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥
He alone meditates on You forever and ever, O Primal Lord, O Architect of Destiny, unto whom You grant Your Grace. ||1||
ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਕਰਦਾ ਹੈਂ, ਉਹ ਤੈਨੂੰ ਸਦਾ ਹੀ ਸਿਮਰਦਾ ਰਹਿੰਦਾ ਹੈ ॥੧॥ ਕਰਹੁ = ਤੁਸੀ ਕਰਦੇ ਹੋ। ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ! ॥੧॥
ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥
What sort of Yoga, what spiritual wisdom and meditation, and what virtues please You?
ਉਹ ਕਿਹੜੇ ਜੋਗ-ਸਾਧਨ ਹਨ? ਕਿਹੜੀਆਂ ਗਿਆਨ ਦੀਆਂ ਗੱਲਾਂ ਹਨ? ਕਿਹੜੀਆਂ ਸਮਾਧੀਆਂ ਹਨ? ਕਿਹੜੇ ਗੁਣ ਹਨ ਜਿਨ੍ਹਾਂ ਨਾਲ ਕੋਈ ਮਨੁੱਖ ਪਰਮਾਤਮਾ ਨੂੰ ਪ੍ਰਸੰਨ ਕਰ ਸਕਦਾ ਹੈ? (ਮਨੁੱਖ ਦੇ ਆਪਣੇ ਇਹੋ ਜਿਹੇ ਕੋਈ ਜਤਨ ਕਾਮਯਾਬ ਨਹੀਂ ਹੁੰਦੇ)। ਜੋਗ = ਜੋਗ-ਸਾਧਨ। ਗਿਆਨ = ਗਿਆਨ ਦੀਆਂ ਗੱਲਾਂ। ਧਿਆਨਾ = ਸਮਾਧੀਆਂ। ਗੁਨੀ = ਗੁਣਾਂ ਨਾਲ। ਰੀਝਾਵੈ = (ਪ੍ਰਭੂ ਨੂੰ ਜੀਵ) ਖ਼ੁਸ਼ ਕਰ ਸਕਦਾ ਹੈ। ਕਵਨ = ਕਿਹੜੇ?
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥
He alone is a humble servant, and he alone is God's own devotee, with whom You are in love. ||2||
ਉਹੀ ਮਨੁੱਖ ਪ੍ਰਭੂ ਦਾ ਸੇਵਕ ਹੈ, ਉਹੀ ਮਨੁੱਖ ਪ੍ਰਭੂ ਦਾ ਪਿਆਰਾ ਭਗਤ ਹੈ, ਜਿਸ ਉਤੇ ਉਹ ਆਪ ਆਪਣੇ ਪਿਆਰ ਦਾ ਰੰਗ ਚਾੜ੍ਹਦਾ ਹੈ ॥੨॥ ਨਿਜ = ਆਪਣਾ, ਪਿਆਰਾ। ਰੰਗੁ = ਪਿਆਰ ਦਾ ਰੰਗ। ਲਾਵੈ = ਲਾਂਦਾ ਹੈ, ਚਾੜ੍ਹਦਾ ਹੈ ॥੨॥
ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥
That alone is intelligence, that alone is wisdom and cleverness, which inspires one to never forget God, even for an instant.
ਉਹੀ ਸਮਝ (ਚੰਗੀ ਹੈ), ਉਹੀ ਬੁੱਧੀ ਤੇ ਸਿਆਣਪ (ਚੰਗੀ ਹੈ), ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਨੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁਲਾਂਦਾ। ਸਾਈ = ਉਹੀ {ਲਫ਼ਜ਼ 'ਸੋਈ' ਪੁਲਿੰਗ ਲਫ਼ਜ਼ 'ਸਾਈ' ਇਸਤ੍ਰੀ ਲਿੰਗ}। ਜਿਤੁ = ਜਿਸ ਦੀ ਰਾਹੀਂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਾਵੈ = ਭੁਲਾਂਦਾ।
ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥
Joining the Society of the Saints, I have found this peace, singing forever the Glorious Praises of the Lord. ||3||
(ਜਿਸ ਮਨੁੱਖ ਨੇ) ਗੁਰੂ ਦੇ ਚਰਨਾਂ ਵਿਚ ਬੈਠ ਕੇ ਇਹ (ਹਰਿ-ਨਾਮ-ਸਿਮਰਨ) ਸੁਖ ਹਾਸਲ ਕਰ ਲਿਆ, ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥ ਸੰਤ ਸੰਗਿ = ਗੁਰੂ (ਦੇ ਚਰਨਾਂ) ਨਾਲ। ਲਗਿ = ਲੱਗ ਕੇ। ਸਦ = ਸਦਾ ॥੩॥
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥
I have seen the Wondrous Lord, the embodiment of supreme bliss, and now, I see nothing else at all.
ਜਿਸ ਮਨੁੱਖ ਨੇ ਅਚਰਜ-ਰੂਪ ਮਹਾਂ ਆਨੰਦ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ, ਉਸ ਨੂੰ (ਉਸ ਵਰਗੀ) ਕੋਈ ਹੋਰ ਚੀਜ਼ ਨਹੀਂ ਦਿੱਸਦੀ। ਮੰਗਲਾ ਰੂਪ = ਆਨੰਦ-ਸਰੂਪ ਪ੍ਰਭੂ। ਆਨ = {अन्य} ਹੋਰ। ਦਿਸਟਾਵੈ = ਨਜ਼ਰੀਂ ਆਉਂਦਾ, ਦਿੱਸਦਾ।
ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥
Says Nanak, the Guru has rubbed sway the rust; now how could I ever enter the womb of reincarnation again? ||4||1||
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਮਨ ਤੋਂ ਵਿਕਾਰਾਂ ਦਾ) ਜੰਗਾਲ ਲਾਹ ਦਿੱਤਾ ਉਥੇ ਜਨਮ ਮਰਨ ਦਾ ਗੇੜ ਕਦੇ ਨੇੜੇ ਭੀ ਨਹੀਂ ਢੁਕ ਸਕਦਾ ॥੪॥੧॥ ਮੋਰਚਾ = ਜੰਗਾਲ, ਮਨ ਉਤੇ ਚੜ੍ਹਿਆ ਹੋਇਆ ਵਿਕਾਰਾਂ ਦਾ ਜੰਗਾਲ। ਗੁਰਿ = ਗੁਰੂ ਨੇ। ਤਹ = ਉਹ। ਕਹ = ਕਿੱਥੇ? ॥੪॥੧॥