ਮਃ

Fourth Mehl:

ਚੋਥੀ ਪਾਤਸ਼ਾਹੀਂ।

ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ

The True Guru is the Merciful Giver; He is always compassionate.

ਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ (ਹਿਰਦੇ) ਵਿਚ ਸਦਾ ਦਇਆ (ਹੀ ਦਇਆ) ਹੈ।

ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ

The True Guru has no hatred within Him; He beholds the One God everywhere.

ਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ?

ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਕੋਇ

Anyone who directs hate against the One who has no hate, shall never be satisfied within.

ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;) ਤਿਸਟਿਆ = ਟਿਕਿਆ, ਸ਼ਾਂਤ-ਚਿੱਤ ਹੋਇਆ।

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ

The True Guru wishes everyone well; how can anything bad happen to Him?

(ਤੇ) ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ।

ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ

As one feels towards the True Guru, so are the rewards he receives.

ਜਿਸ ਭਾਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ (ਜ਼ਾਹਰਦਾਰੀ ਸਫਲ ਨਹੀਂ ਹੋ ਸਕਦੀ);

ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਹੋਇ ॥੨॥

O Nanak, the Creator knows everything; nothing can be hidden from Him. ||2||

ਕਿਉਂਕਿ ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ ॥੨॥ ਗੁਝਾ = ਲੁਕਿਆ ॥੨॥