ਰਾਮਕਲੀ ਮਹਲਾ ਘਰੁ

Raamkalee, Fourth Mehl, First House:

ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੇ ਵਡਭਾਗ ਹੋਵਹਿ ਵਡਭਾਗੀ ਤਾ ਹਰਿ ਹਰਿ ਨਾਮੁ ਧਿਆਵੈ

If someone is very fortunate, and is blessed with great high destiny, then he meditates on the Name of the Lord, Har, Har.

ਜੇ ਕੋਈ ਮਨੁੱਖ ਭਾਗਾਂ ਵਾਲਾ ਹੋਵੇ, ਜੇ ਕਿਸੇ ਮਨੁੱਖ ਦੇ ਵੱਡੇ ਭਾਗ ਹੋ ਜਾਣ, ਤਾਂ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ। ਹੋਵਹਿ = ਹੋਣ। ਤਾ = ਤਦੋਂ, ਤਾਂ। ਧਿਆਵੈ = ਧਿਆਉਂਦਾ ਹੈ।

ਨਾਮੁ ਜਪਤ ਨਾਮੇ ਸੁਖੁ ਪਾਵੈ ਹਰਿ ਨਾਮੇ ਨਾਮਿ ਸਮਾਵੈ ॥੧॥

Chanting the Naam, the Name of the Lord, he finds peace, and merges in the Naam. ||1||

ਨਾਮ ਜਪਣ ਨਾਲ ਉਹ ਮਨੁੱਖ ਨਾਮ ਵਿਚ ਹੀ ਆਨੰਦ ਪ੍ਰਾਪਤ ਕਰਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥ ਨਾਮੇ = ਨਾਮ ਵਿਚ ਹੀ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ ॥੧॥

ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ

O mortal, as Gurmukh, worship the Lord in devotion forever.

ਹੇ ਭਾਈ! ਗੁਰੂ ਦੀ ਸਰਨ ਪੈ ਕੇ (ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਉਤੇ ਤੁਰ ਕੇ) ਸਦਾ ਪਰਮਾਤਮਾ ਦੀ ਭਗਤੀ ਕਰਿਆ ਕਰੋ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਦ = ਸਦਾ। ਪ੍ਰਾਣੀ = ਹੇ ਪ੍ਰਾਣੀ!

ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥੧॥ ਰਹਾਉ

Your heart shall be illumined; through the Guru's Teachings, lovingly attune yourself to the Lord. You shall merge in the Name of the Lord, Har, Har. ||1||Pause||

(ਭਗਤੀ ਦੀ ਬਰਕਤਿ ਨਾਲ) ਹਿਰਦੇ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੁੜ ਜਾਂਦੀ ਹੈ, ਗੁਰੂ ਦੇ ਉਪਦੇਸ਼ ਨਾਲ ਪਰਮਾਤਮਾ ਦੇ ਨਾਮ ਵਿਚ ਲੀਨਤਾ ਹੋ ਜਾਂਦੀ ਹੈ ॥੧॥ ਰਹਾਉ ॥ ਹਿਰਦੈ = ਹਿਰਦੇ ਵਿਚ। ਪ੍ਰਗਾਸੁ = ਉੱਚੇ ਆਤਮਕ ਜੀਵਨ ਦਾ ਚਾਨਣ। ਲਿਵ = ਲਗਨ। ਸਮਾਣੀ = ਲੀਨਤਾ ॥੧॥ ਰਹਾਉ ॥

ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ

The Great Giver is filled with diamonds, emeralds, rubies and pearls;

(ਪਰਮਾਤਮਾ ਦੇ ਗੁਣ, ਮਾਨੋ,) ਹੀਰੇ ਰਤਨ ਜਵਾਹਰ ਮੋਤੀ ਹਨ। (ਪਰਮਾਤਮਾ ਨੇ ਹਰੇਕ ਮਨੁੱਖ ਦਾ) ਹਿਰਦਾ-ਸਰੋਵਰ ਇਹਨਾਂ ਨਾਲ ਨਕਾ-ਨਕ ਭਰ ਰੱਖਿਆ ਹੋਇਆ ਹੈ। ਸਾਗਰ = ਸਮੁੰਦਰ, ਹਿਰਦਾ-ਸਰੋਵਰ। ਭਰਪੂਰੁ = ਨਕਾ ਨਕ ਭਰਿਆ ਹੋਇਆ।

ਜਿਸੁ ਵਡਭਾਗੁ ਹੋਵੈ ਵਡ ਮਸਤਕਿ ਤਿਨਿ ਗੁਰਮਤਿ ਕਢਿ ਕਢਿ ਲੀਆ ॥੨॥

one who has good fortune and great destiny inscribed upon his forehead, digs them out, by following the Guru's Teachings. ||2||

(ਪਰ ਸਿਰਫ਼) ਉਸ ਮਨੁੱਖ ਨੇ ਹੀ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਇਹਨਾਂ ਨੂੰ (ਅੰਦਰ ਲੁਕੇ ਪਿਆਂ ਨੂੰ) ਕੱਢ ਕੇ ਸਾਂਭਿਆ ਹੈ, ਜਿਸ ਦੇ ਮੱਥੇ ਉਤੇ ਵੱਡੇ ਭਾਗ ਜਾਗ ਪਏ ਹਨ ॥੨॥ ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉਤੇ। ਤਿਨਿ = ਉਸ (ਮਨੁੱਖ) ਨੇ। ਕਢਿ ਕਢਿ = (ਹਰ ਵੇਲੇ) ਕੱਢ ਕੇ ॥੨॥

ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ

The Lord's Name is the jewel, the emerald, the ruby; digging it out, the Guru has placed it in your palm.

(ਹੇ ਭਾਈ!) ਪਰਮਾਤਮਾ ਦਾ ਨਾਮ ਰਤਨ ਜਵਾਹਰ ਲਾਲ (ਵਰਗਾ ਕੀਮਤੀ) ਹੈ (ਹਰੇਕ ਮਨੁੱਖ ਦੇ ਅੰਦਰ ਲੁਕਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ) ਗੁਰੂ ਨੇ (ਉਸ ਦੇ ਅੰਦਰੋਂ ਹੀ) ਕੱਢ ਕੇ (ਉਸ ਦੀ) ਤਲੀ ਉਤੇ (ਰੱਖ ਕੇ) ਵਿਖਾ ਦਿੱਤਾ ਹੈ। ਗੁਰਿ = ਗੁਰੂ ਨੇ। ਕਾਢਿ = ਕੱਢ ਕੇ।

ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛਪਾਇਆ ॥੩॥

The unfortunate, self-willed manmukh does not obtain it; this priceless jewel remains hidden behind a curtain of straw. ||3||

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੰਦ-ਭਾਗੀ ਮਨੁੱਖ ਨੇ ਉਹ ਰਤਨ ਨਹੀਂ ਲੱਭਾ, (ਉਸ ਦੇ ਭਾ ਦਾ ਤਾਂ) ਲੱਖ ਰੁਪਇਆ ਤੀਲੇ ਦੇ ਉਹਲੇ ਲੁਕਿਆ ਪਿਆ ਹੈ ॥੩॥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਤ੍ਰਿਣ = ਤੀਲਾ। ਲਾਖੁ = ਲੱਖ (ਰੁਪਇਆ) ॥੩॥

ਮਸਤਕਿ ਭਾਗੁ ਹੋਵੈ ਧੁਰਿ ਲਿਖਿਆ ਤਾ ਸਤਗੁਰੁ ਸੇਵਾ ਲਾਏ

If such pre-ordained destiny is written upon one's forehead, then the True Guru enjoins him to serve Him.

(ਹੇ ਭਾਈ!) ਜੇ ਧੁਰ-ਦਰਗਾਹ ਤੋਂ ਲਿਖਿਆ ਹੋਇਆ ਲੇਖ ਕਿਸੇ ਮਨੁੱਖ ਦੇ ਮੱਥੇ ਉੱਤੇ ਜਾਗ ਪਏ ਤਾਂ ਗੁਰੂ ਉਸ ਨੂੰ ਪ੍ਰਭੂ ਦੀ ਭਗਤੀ ਵਿਚ ਜੋੜ ਦੇਂਦਾ ਹੈ। ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ। ਸੇਵਾ = ਭਗਤੀ (ਵਿਚ)।

ਨਾਨਕ ਰਤਨ ਜਵੇਹਰ ਪਾਵੈ ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥

O Nanak, then he obtains the jewel, the gem; blessed, blessed is that one who follows the Guru's Teachings, and finds the Lord. ||4||1||

ਹੇ ਨਾਨਕ! (ਉਹ ਮਨੁੱਖ ਅੰਦਰ ਲੁਕੇ ਪਏ ਦੇ ਗੁਣ-ਰੂਪ) ਰਤਨ ਜਵਾਹਰ ਲੱਭ ਲੈਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੋ ਜਾਂਦਾ ਹੈ, ਗੁਰੂ ਦੀ ਮਤਿ ਲੈ ਕੇ ਉਹ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥੧॥ ਪਾਵੈ = ਪ੍ਰਾਪਤ ਕਰਦਾ ਹੈ। ਧਨੁ ਧਨੁ = ਭਾਗਾਂ ਵਾਲਾ ॥੪॥੧॥