ਗਉੜੀ ਮਹਲਾ

Gauree, Fifth Mehl:

ਗਵੂੜੀ ਪਾਤਸ਼ਾਹੀ ਪੰਜਵੀਂ।

ਰਸਨਾ ਜਪੀਐ ਏਕੁ ਨਾਮ

With your tongue, chant the Name of the One Lord.

(ਹੇ ਭਾਈ!) ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ। ਰਸਨਾ = ਜੀਭ (ਨਾਲ)। ਏਕੁ ਨਾਮੁ = ਸਿਰਫ਼ ਹਰਿ ਨਾਮ।

ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ

In this world, it shall bring you peace, comfort and great joy; hereafter, it shall go with your soul, and shall be of use to you. ||1||Pause||

(ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ ॥੧॥ ਰਹਾਉ ॥ ਈਹਾ = ਇਸ ਲੋਕ ਵਿਚ। ਘਨਾ = ਬਹੁਤ। ਆਗੈ = ਪਰਲੋਕ ਵਿਚ। ਜੀਅ ਕੈ ਸੰਗਿ = ਜਿੰਦ ਦੇ ਨਾਲ। ਜੀਅ ਕੈ ਕਾਮ = ਜਿੰਦ ਦੇ ਕੰਮ ॥੧॥ ਰਹਾਉ ॥

ਕਟੀਐ ਤੇਰਾ ਅਹੰ ਰੋਗੁ

The disease of your ego shall be eradicated.

(ਹੇ ਭਾਈ! ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ। ਕਟੀਐ = ਕੱਟਿਆ ਜਾ ਸਕਦਾ ਹੈ। ਅਹੰ = ਹਉਮੈ {अहं = ਮੈਂ ਮੈਂ}।

ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥

By Guru's Grace, practice Raja Yoga, the Yoga of meditation and success. ||1||

(ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ ॥੧॥ ਪ੍ਰਸਾਦਿ = ਕਿਰਪਾ ਨਾਲ। ਜੋਗੁ = (ਪ੍ਰਭੂ ਨਾਲ) ਮਿਲਾਪ। ਰਾਜ ਜੋਗੁ = ਗ੍ਰਿਹਸਤ ਭੀ ਤੇ ਫ਼ਕੀਰੀ ਭੀ ॥੧॥

ਹਰਿ ਰਸੁ ਜਿਨਿ ਜਨਿ ਚਾਖਿਆ

Those who taste the sublime essence of the Lord

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਮਨੁੱਖ ਨੇ।

ਤਾ ਕੀ ਤ੍ਰਿਸਨਾ ਲਾਥੀਆ ॥੨॥

have their thirst quenched. ||2||

ਉਸ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਂਦੀ ਹੈ ॥੨॥

ਹਰਿ ਬਿਸ੍ਰਾਮ ਨਿਧਿ ਪਾਇਆ

Those who have found the Lord, the Treasure of peace,

(ਹੇ ਭਾਈ! ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ, ਬਿਸ੍ਰਾਮ = ਸ਼ਾਂਤੀ, ਟਿਕਾਉ। ਨਿਧਿ = ਖ਼ਜ਼ਾਨਾ। ਬਿਸ੍ਰਾਮ ਨਿਧਿ = ਸ਼ਾਂਤੀ ਦਾ ਖ਼ਜ਼ਾਨਾ।

ਸੋ ਬਹੁਰਿ ਕਤ ਹੀ ਧਾਇਆ ॥੩॥

shall not go anywhere else again. ||3||

ਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੩॥ ਬਹੁਰਿ = ਮੁੜ। ਕਤ ਹੀ = ਕਿਸੇ ਹੋਰ ਪਾਸੇ। ਧਾਇਆ = ਭਟਕਦਾ ਹੈ ॥੩॥

ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ

Those, unto whom the Guru has given the Lord's Name, Har, Har

ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ, ਕਉ = ਨੂੰ। ਜਾ ਕਉ = ਜਿਸ ਨੂੰ। ਗੁਰਿ = ਗੁਰੂ ਨੇ।

ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥

- O Nanak, their fears are removed. ||4||8||146||

(ਹੇ ਨਾਨਕ) ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ॥੪॥੮॥੧੪੬॥ ਕਾ = ਦੀ। {ਲਫ਼ਜ਼ 'ਕਉ' ਅਤੇ 'ਕਾ' ਦਾ ਫ਼ਰਕ ਚੇਤੇ ਰਹੇ} ॥੪॥