ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ਰਹਾਉ

The True Guru has protected my hearth and home, and made them permanent. ||Pause||

ਹੇ ਭਾਈ! ਗੁਰੂ ਦੇ ਘਰਾਂ ਨੂੰ (ਸਾਧ ਸੰਗਤਿ-ਸੰਸਥਾ ਨੂੰ ਪਰਮਾਤਮਾ ਨੇ) ਸਦਾ ਕਾਇਮ ਰਹਿਣ ਵਾਲੇ ਬਣਾ ਦਿੱਤਾ ਹੋਇਆ ਹੈ (ਭਾਵ, ਸਾਧ ਸੰਗਤਿ ਹੀ ਸਦਾ ਲਈ ਐਸੇ ਅਸਥਾਨ ਹਨ ਜਿਥੇ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ) ਰਹਾਉ॥ ਸਤਿਗੁਰ ਘਰ ਬਾਰ = ਗੁਰੂ ਦੇ ਘਰ, ਸਤਸੰਗ, ਸਾਧ ਸੰਗਤਿ। ਅਸਥਿਰ = ਸਦਾ ਕਾਇਮ ਰਹਿਣ ਵਾਲੇ ॥ਰਹਾਉ॥

ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥

Whoever slanders these homes, is pre-destined by the Creator Lord to be destroyed. ||1||

ਹੇ ਭਾਈ! ਜੇਹੜਾ ਭੀ ਮਨੁੱਖ ਇਹਨਾਂ ਘਰਾਂ ਦੀ (ਸਾਧ ਸੰਗਤਿ ਦੀ) ਨਿੰਦਾ ਕਰਦਾ ਹੈ (ਭਾਵ, ਜੇਹੜਾ ਭੀ ਮਨੁੱਖ ਸਤਸੰਗ ਤੋਂ ਨਫ਼ਰਤ ਕਰਦਾ ਹੈ) ਉਸ ਮਨੁੱਖ ਨੂੰ ਪਰਮਾਤਮਾ ਨੇ ਪਹਿਲਾਂ ਹੀ ਆਤਮਕ ਮੌਤ ਦਿੱਤੀ ਹੁੰਦੀ ਹੈ (ਉਹ ਮਨੁੱਖ ਪਹਿਲਾਂ ਹੀ ਆਤਮਕ ਤੌਰ ਤੇ ਮੋਇਆ ਹੋਇਆ ਹੁੰਦਾ ਹੈ) ॥੧॥ ਨਿੰਦ = ਨਿੰਦਾ। ਇਨ ਗ੍ਰਿਹਨ ਕੀ = ਇਹਨਾਂ ਘਰਾਂ ਦੀ, ਸਤਸੰਗਾਂ ਦੀ, ਗੁਰ-ਅਸਥਾਨਾਂ ਦੀ। ਆਗੈ ਹੀ = ਪਹਿਲਾਂ ਹੀ। ਮਾਰੈ = ਮਾਰ ਦੇਂਦਾ ਹੈ, ਆਤਮਕ ਮੌਤ ਦੇ ਦੇਂਦਾ ਹੈ ॥੧॥

ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥

Slave Nanak seeks the Sanctuary of God; the Word of His Shabad is unbreakable and infinite. ||2||9||27||

ਹੇ ਨਾਨਕ! ਜਿਸ ਪਰਮਾਤਮਾ ਦਾ ਹੁਕਮ ਅਟੱਲ ਹੈ ਤੇ ਬੇਅੰਤ ਹੈ ਉਸ ਪਰਮਾਤਮਾ ਦੀ ਸਰਨ ਵਿਚ (ਸਾਧ ਸੰਗਤਿ ਦੀ ਬਰਕਤਿ ਨਾਲ ਹੀ ਆ ਸਕੀਦਾ ਹੈ) ॥੨॥੯॥੨੭॥ ਨਾਨਕ = ਹੇ ਨਾਨਕ! ਤਾ ਕੀ = ਉਸ (ਪਰਮਾਤਮਾ) ਦੀ। ਜਾ ਕੋ ਸਬਦੁ = ਜਿਸ (ਪਰਮਾਤਮਾ) ਦਾ ਹੁਕਮ। ਅਖੰਡ = ਕਦੇ ਨਾਹ ਨਾਸ ਹੋਣ ਵਾਲਾ, ਅਟੱਲ। ਅਪਾਰ = ਬੇਅੰਤ ॥੨॥੯॥੨੭॥