ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ॥
Raag Gond, The Word Of Naam Dayv Jee, Second House:
ਰਾਗ ਗੋਂਡ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥
Chanting the Name of the Lord, Har, Har, all doubts are dispelled.
ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ; ਹਰਿ ਹਰਿ ਕਰਤ = ਪ੍ਰਭੂ ਦਾ ਨਾਮ ਸਿਮਰਿਆਂ। ਭਰਮਾ = ਭਟਕਣਾ।
ਹਰਿ ਕੋ ਨਾਮੁ ਲੈ ਊਤਮ ਧਰਮਾ ॥
Chanting the Name of the Lord is the highest religion.
ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ। ਲੈ ਨਾਮੁ = ਨਾਮ ਸਿਮਰ। ਊਤਮ = ਸਭ ਤੋਂ ਸ੍ਰੇਸ਼ਟ।
ਹਰਿ ਹਰਿ ਕਰਤ ਜਾਤਿ ਕੁਲ ਹਰੀ ॥
Chanting the Name of the Lord, Har, Har, erases social classes and ancestral pedigrees.
ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ। ਹਰੀ = ਨਾਸ ਹੋ ਜਾਂਦੀ ਹੈ।
ਸੋ ਹਰਿ ਅੰਧੁਲੇ ਕੀ ਲਾਕਰੀ ॥੧॥
The Lord is the walking stick of the blind. ||1||
ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ॥੧॥ ਲਾਕਰੀ = ਲੱਕੜੀ, ਟੋਹਣੀ, ਡੰਗੋਰੀ, ਆਸਰਾ ॥੧॥
ਹਰਏ ਨਮਸਤੇ ਹਰਏ ਨਮਹ ॥
I bow to the Lord, I humbly bow to the Lord.
ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ, ਹਰਏ = ਹਰੀ ਨੂੰ (ਵੇਖੋ ਮੇਰੇ 'ਸੁਖਮਨੀ ਸਟੀਕ' ਵਿਚ ਲਫ਼ਜ਼ 'ਗੁਰਏ' ਦੀ ਵਿਆਖਿਆ)।
ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥
Chanting the Name of the Lord, Har, Har, you will not be tormented by the Messenger of Death. ||1||Pause||
ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ॥੧॥ ਰਹਾਉ ॥
ਹਰਿ ਹਰਨਾਕਸ ਹਰੇ ਪਰਾਨ ॥
The Lord took the life of Harnaakhash,
ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ, ਹਰੇ ਪਰਾਨ = ਜਾਨ ਲੈ ਲਈ, ਮਾਰਿਆ।
ਅਜੈਮਲ ਕੀਓ ਬੈਕੁੰਠਹਿ ਥਾਨ ॥
and gave Ajaamal a place in heaven.
ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ। ਥਾਨ = ਥਾਂ।
ਸੂਆ ਪੜਾਵਤ ਗਨਿਕਾ ਤਰੀ ॥
Teaching a parrot to speak the Lord's Name, Ganika the prostitute was saved.
ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ; ਸੂਆ = ਤੋਤਾ। ਗਨਿਕਾ = ਵੇਸਵਾ।
ਸੋ ਹਰਿ ਨੈਨਹੁ ਕੀ ਪੂਤਰੀ ॥੨॥
That Lord is the light of my eyes. ||2||
ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ॥੨॥ ਪੂਤਰੀ = ਪੁਤਲੀ ॥੨॥
ਹਰਿ ਹਰਿ ਕਰਤ ਪੂਤਨਾ ਤਰੀ ॥
Chanting the Name of the Lord, Har, Har, Pootna was saved,
ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ; ਪੂਤਨਾ = ਉਸ ਦਾਈ ਦਾ ਨਾਮ ਸੀ ਜਿਸ ਨੂੰ ਕੰਸ ਨੇ ਗੋਕਲ ਵਿਚ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ; ਇਹ ਥਣਾਂ ਨੂੰ ਜ਼ਹਿਰ ਲਾ ਕੇ ਗਈ; ਪਰ ਕ੍ਰਿਸ਼ਨ ਜੀ ਨੇ ਥਣ ਮੂੰਹ ਵਿਚ ਪਾ ਕੇ ਇਸ ਦੇ ਪ੍ਰਾਣ ਖਿੱਚ ਲਏ; ਆਖ਼ਰ ਮੁਕਤੀ ਭੀ ਦੇ ਦਿੱਤੀ।
ਬਾਲ ਘਾਤਨੀ ਕਪਟਹਿ ਭਰੀ ॥
even though she was a deceitful child-killer.
ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ (ਉਸ ਪੂਤਨਾ ਦਾ ਉਧਾਰ ਹੋ ਗਿਆ)। ਘਾਤਨੀ = ਮਾਰਨ ਵਾਲੀ। ਕਪਟ = ਧੋਖਾ, ਫ਼ਰੇਬ।
ਸਿਮਰਨ ਦ੍ਰੋਪਦ ਸੁਤ ਉਧਰੀ ॥
Contemplating the Lord, Dropadi was saved.
ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ, ਦ੍ਰੋਪਦ ਸੁਤ = ਦ੍ਰੋਪਦ ਸੁਤਾ, ਰਾਜਾ ਦ੍ਰੋਪਦ ਦੀ ਧੀ, ਦ੍ਰੋਪਤੀ।
ਗਊਤਮ ਸਤੀ ਸਿਲਾ ਨਿਸਤਰੀ ॥੩॥
Gautam's wife, turned to stone, was saved. ||3||
ਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ॥੩॥ ਸਤੀ = ਨੇਕ ਇਸਤ੍ਰੀ, ਜੋ ਆਪਣੇ ਪਤੀ ਦੇ ਸ੍ਰਾਪ ਨਾਲ ਸਿਲਾ ਬਣ ਗਈ ਸੀ, ਸ੍ਰੀ ਰਾਮ ਚੰਦਰ ਜੀ ਨੇ ਇਸ ਨੂੰ ਮੁਕਤ ਕੀਤਾ ਸੀ ॥੩॥
ਕੇਸੀ ਕੰਸ ਮਥਨੁ ਜਿਨਿ ਕੀਆ ॥
The Lord, who killed Kaysee and Kans,
ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ, ਕੇਸੀ = ਉਹ ਦੈਂਤ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਦੇ ਮਾਰਨ ਲਈ ਗੋਕਲ ਭੇਜਿਆ ਸੀ। ਮਥਨੁ = ਨਾਸ। ਜਿਨਿ = ਜਿਸ ਨੇ।
ਜੀਅ ਦਾਨੁ ਕਾਲੀ ਕਉ ਦੀਆ ॥
gave the gift of life to Kali.
ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ। ਕਾਲੀ = ਇਕ ਨਾਗ ਸੀ ਜਿਸ ਨੂੰ ਕ੍ਰਿਸ਼ਨ ਜੀ ਨੇ ਜਮਨਾ ਤੋਂ ਕੱਢਿਆ ਸੀ। ਜੀਅ ਦਾਨੁ = ਜਿੰਦ-ਬਖ਼ਸ਼ੀ।
ਪ੍ਰਣਵੈ ਨਾਮਾ ਐਸੋ ਹਰੀ ॥
Prays Naam Dayv, such is my Lord;
ਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ, ਪ੍ਰਣਵੈ = ਬੇਨਤੀ ਕਰਦਾ ਹੈ।
ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥
meditating on Him, fear and suffering are dispelled. ||4||1||5||
ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ॥੪॥੧॥੫॥ ਜਾਸੁ = ਜਿਸ ਨੂੰ। ਅਪਦਾ = ਮੁਸੀਬਤ। ਟਰੀ = ਟਲ ਜਾਂਦੀ ਹੈ ॥੪॥੧॥੫॥