ਸਾਰਗ ਮਹਲਾ ੫ ਅਸਟਪਦੀਆ ਘਰੁ ੧ ॥
Saarang, Fifth Mehl, Ashtpadheeyaa, First House:
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਸਾਈਂ︀ ਪਰਤਾਪੁ ਤੁਹਾਰੋ ਡੀਠਾ ॥
O Lord of the World, I gaze upon Your wondrous glory.
ਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ। ਗੁਸਾਈ = ਹੇ ਗੋ-ਸਾਈਂ, ਹੇ ਧਰਤੀ ਦੇ ਮਾਲਕ! ਪਰਤਾਪੁ = ਸਮਰੱਥਾ।
ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥
You are the Doer, the Cause of causes, the Creator and Destroyer. You are the Sovereign Lord of all. ||1||Pause||
ਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ। ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ॥੧॥ ਰਹਾਉ ॥ ਕਰਨ ਕਰਾਵਨ = ਤੂੰ ਸਭ ਕੁਝ ਕਰਨ ਜੋਗਾ ਅਤੇ ਜੀਵਾਂ ਤੋਂ ਕਰਾਣ ਦੀ ਸਮਰਥਾ ਵਾਲਾ ਹੈਂ। ਉਪਾਇ = ਪੈਦਾ ਕਰ ਕੇ। ਸਮਾਵਨ = ਸਮਾ ਲੈਣ ਵਾਲਾ। ਸਗਲ = ਸਭ ਜੀਵਾਂ ਦਾ। ਛਤ੍ਰਪਤਿ = ਰਾਜਾ। ਬੀਠਾ = ਬੈਠਾ ਹੋਇਆ ਹੈਂ, ਵਿਆਪਕ ਹੈਂ ॥੧॥ ਰਹਾਉ ॥
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥
The rulers and nobles and kings shall become beggars. Their ostentatious shows are false
(ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ। ਰਾਉ = ਰਾਜਾ। ਰੰਕਾ = ਕੰਗਾਲ। ਉਨਿ = ਉਹਨਾਂ ਨੇ।
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥
. My Sovereign Lord King is eternally stable. His Praises are sung in every heart. ||1||
ਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ ॥੧॥ ਸਲਾਮਤਿ = ਕਾਇਮ ਰਹਿਣ ਵਾਲਾ। ਤਾ ਕੋ ਜਸੁ = ਉਸ ਦਾ ਜਸੁ। ਸਗਲ ਘਟਾ = ਸਾਰੇ ਸਰੀਰਾਂ ਨੇ ॥੧॥
ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥
Listen to the Praises of my Lord King, O Saints. I chant them as best I can.
ਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ। ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ। ਉਪਮਾ = ਵਡਿਆਈ। ਸੰਤਹੁ = ਹੇ ਸੰਤ ਜਨੋ! ਜੇਤ ਕਹਤ = ਜਿਹੜੇ ਉਪਮਾ ਆਖਦੇ ਹਨ। ਪਾਹੂਚਾ = (ਉਸ ਦੇ ਚਰਨਾਂ ਵਿਚ) ਪਹੁੰਚ ਜਾਂਦੇ ਹਨ।
ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥
My Lord King, the Great Giver, is Immeasurable. He is the Highest of the high. ||2||
ਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ ॥੨॥
ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥
He has strung His Breath throughout the creation; He locked the fire in the wood.
ਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ। ਪਵਨਿ = ਪਵਨ ਦੀ ਰਾਹੀਂ, ਪ੍ਰਾਣਾਂ ਦੀ ਰਾਹੀਂ, ਸੁਆਸਾਂ ਦੀ ਰਾਹੀਂ। ਅਕਾਰਾ = ਜਗਤ, ਸਰੀਰ। ਪਾਵਕ = ਅੱਗ। ਕਾਸਟ = ਕਾਠ, ਲੱਕੜ। ਸੰਗੇ = ਨਾਲ।
ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥
He placed the water and the land together, but neither blends with the other. ||3||
ਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ। (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ। ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ॥੩॥ ਨੀਰੁ = ਪਾਣੀ। ਧਰਣਿ = ਧਰਤੀ। ਏਕਤ = ਇਕ ਥਾਂ, ਇਕੱਠੇ। ਕਿਸ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਸੰਗੇ = ਨਾਲ ॥੩॥
ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥
In each and every heart, the Story of our Sovereign Lord is told; in each and every home, they yearn for Him.
ਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ। ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਰਾਜਨ ਕੀ = ਪ੍ਰਭੂ-ਪਾਤਿਸ਼ਾਹ ਦੀ। ਤੁਝਹਿ = ਤੇਰੇ ਹੀ (ਦਰਸਨ ਲਈ)। ਉਮਾਹਾ = ਚਾਉ, ਉਤਸ਼ਾਹ।
ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥
Afterwards, He created all beings and creatures; but first, He provided them with sustenance. ||4||
ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ ॥੪॥ ਸਭਿ = ਸਾਰੇ। ਪਾਛੈ = ਪਿੱਛੋਂ। ਪ੍ਰਥਮੇ = ਪਹਿਲਾਂ। ਸਮਾਹਾ = ਅਪੜਾਇਆ ॥੪॥
ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨੑੀ ॥
Whatever He does, He does by Himself. Who has ever given Him advice?
ਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ। ਆਪੇ = (ਪ੍ਰਭੂ ਨੇ) ਆਪ ਹੀ। ਮਸਲਤਿ = ਸਲਾਹ, ਮਸ਼ਵਰਾ। ਕਾਹੂ = ਕਿਸ ਨੇ? ਦੀਨ੍ਹ੍ਹੀ = ਦਿੱਤੀ।
ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨੑੀ ॥੫॥
The mortals make all sorts of efforts and showy displays, but He is realized only through the Teachings of Truth. ||5||
ਅਸੀਂ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ ॥੫॥ ਕਰਿ = ਕਰ ਕੇ। ਕਰਹ = ਅਸੀਂ ਕਰਦੇ ਹਾਂ (ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ)। ਦਿਖਾਏ = ਦਿਖਾਵੇ। ਸਾਖੀ = ਸਿੱਖਿਆ, ਸਬਕ। ਚੀਨ੍ਹ੍ਹੀ = ਪਛਾਣੀ, ਸਮਝੀ ॥੫॥
ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥
The Lord protects and saves His devotees; He blesses them with the glory of His Name.
(ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ। ਕਰਿ ਰਾਖੇ ਅਪਨੇ = ਆਪਣੇ ਬਣਾ ਕੇ ਰੱਖਿਆ ਕੀਤੀ।
ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜੑਾਈ ॥੬॥
Whoever is disrespectful to the humble servant of the Lord, shall be swept away and destroyed. ||6||
ਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ ॥੬॥ ਜਿਨਿ = ਜਿਸ (ਮਨੁੱਖ) ਨੇ। ਅਵਗਿਆ = ਨਿਰਾਦਰੀ। ਤੇ = ਉਹ (ਬਹੁ-ਵਚਨ)। ਤੈਂ = ਤੂੰ। ਦੀਏ ਰੁੜ੍ਹ੍ਹਾਈ = ਰੋੜ੍ਹ ਦਿੱਤੇ, ਮੋਹ ਦੇ ਸਮੁੰਦਰ ਵਿਚ ਡੋਬ ਦਿੱਤੇ ॥੬॥
ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥
Those who join the Saadh Sangat, the Company of the Holy, are liberated; all their demerits are taken away.
ਸਾਧ ਸੰਗਤ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ। ਮੁਕਤਿ ਭਏ = ਵਿਕਾਰਾਂ ਤੋਂ ਬਚ ਨਿਕਲੇ। ਕਰਿ = ਕਰ ਕੇ। ਸਭਿ = ਸਾਰੇ। ਪਰਹਰਿਆ = ਦੂਰ ਕੀਤੇ।
ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥
Seeing them, God becomes merciful; they are carried across the terrifying world-ocean. ||7||
ਗੁਰੂ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੭॥ ਕਉ = ਨੂੰ। ਦੇਖਿ = ਵੇਖ ਕੇ। ਕਿਰਪਾਲਾ = ਦਇਆਵਾਨ। ਭਵ ਸਾਗਰੁ = ਸੰਸਾਰ-ਸਮੁੰਦਰ ॥੭॥
ਹਮ ਨਾਨੑੇ ਨੀਚ ਤੁਮੑੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥
I am lowly, I am nothing at all; You are my Great Lord and Master - how can I even contemplate Your creative potency?
ਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ। ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ? ਨਾਨ੍ਹ੍ਹੇ = ਬਹੁਤ ਨਿੱਕੇ। ਸਾਹਿਬ = ਮਾਲਕ। ਕੁਦਰਤਿ = ਤਾਕਤ, ਸਮਰਥਾ। ਕੁਦਰਤਿ ਕਉਣ = ਕੀਹ ਤਾਕਤ ਹੈ? ਬੀਚਾਰਾ = ਮੈਂ ਵਿਚਾਰ ਸਕਾਂ (ਤੇਰਾ ਪਰਤਾਪ)।
ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥
My mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||
ਨਾਨਕ ਆਖਦਾ ਹੈ- ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ॥੮॥੧॥ ਗੁਰ ਦਰਸ = ਗੁਰੂ ਦਾ ਦਰਸਨ। ਅਧਾਰਾ = ਆਸਰਾ ॥੮॥੧॥