ਮਿਰਤਕ ਕਉ ਜੀਵਾਲਨਹਾਰ ॥

He infuses life back into the dead.

(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ, ਮਿਰਤਕ = ਮੋਇਆ ਹੋਇਆ, ਆਤਮਕ ਜ਼ਿੰਦਗੀ ਵਲੋਂ ਮੁਰਦਾ।

ਭੂਖੇ ਕਉ ਦੇਵਤ ਅਧਾਰ ॥

He gives food to the hungry.

ਭੁੱਖੇ ਨੂੰ ਭੀ ਆਸਰਾ ਦੇਂਦਾ ਹੈ। ਭੂਖੇ = ਲਾਲਚੀ, ਤ੍ਰਿਸਨਾ-ਅਧੀਨ ਮਨੁੱਖ। ਅਧਾਰ = ਆਸਰਾ।

ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥

All treasures are within His Glance of Grace.

ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ, ਨਿਧਾਨ = ਖ਼ਜ਼ਾਨੇ।

ਪੁਰਬ ਲਿਖੇ ਕਾ ਲਹਣਾ ਪਾਹਿ ॥

People obtain that which they are pre-ordained to receive.

(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ। ਪੁਰਬ ਲਿਖੇ ਕਾ = ਪਿਛਲੇ ਸਮੇ ਦੇ ਕੀਤੇ ਕੰਮਾਂ ਦਾ। ਲਹਣਾ = ਫਲ। ਪਾਹਿ = ਪਾਉਂਦੇ ਹਨ।

ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥

All things are His; He is the Doer of all.

ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;

ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥

Other than Him, there has never been any other, and there shall never be.

ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ। ਹੋਗੁ = ਹੋਵੇਗਾ।

ਜਪਿ ਜਨ ਸਦਾ ਸਦਾ ਦਿਨੁ ਰੈਣੀ ॥

Meditate on Him forever and ever, day and night.

ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ, ਰੈਣੀ = ਰਾਤ।

ਸਭ ਤੇ ਊਚ ਨਿਰਮਲ ਇਹ ਕਰਣੀ ॥

This way of life is exalted and immaculate.

ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ। ਕਰਣੀ = ਆਚਰਣ।

ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥

One whom the Lord, in His Grace, blesses with His Name

ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,

ਨਾਨਕ ਸੋ ਜਨੁ ਨਿਰਮਲੁ ਥੀਆ ॥੭॥

- O Nanak, that person becomes immaculate and pure. ||7||

ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥