ਪਉੜੀ ਮਃ

Pauree, Fifth Mehl:

ਪਉੜੀ ਪੰਜਵੀਂ ਪਾਤਸ਼ਾਹੀ।

ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ

The Lord Himself is the Protector of His devotees; what can the sinner do to them?

ਪ੍ਰਭੂ (ਆਪਣੇ) ਭਗਤਾਂ ਦਾ ਆਪ ਰਾਖਾ ਹੈ, ਪਾਪ ਚਿਤਵਨ ਵਾਲਾ (ਉਹਨਾਂ ਦਾ) ਕੀਹ ਵਿਗਾੜ ਸਕਦਾ ਹੈ? (ਭਾਵ, ਕੁਝ ਵਿਗਾੜ ਨਹੀਂ ਸਕਦਾ)।

ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ

The proud fool acts in pride, and eating his own poison, he dies.

ਮੂਰਖ ਅਹੰਕਾਰੀ ਮਨੁੱਖ ਅਹੰਕਾਰ ਕਰਦੇ ਹਨ ਤੇ (ਅਹੰਕਾਰ ਰੂਪੀ) ਜ਼ਹਿਰ ਖਾਧਿਆਂ ਮਰਦੇ ਹਨ।

ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ

His few days have come to an end, and he is cut down like the crop at harvest.

(ਕਿਉਂਕਿ ਜਿਸ ਜ਼ਿੰਦਗੀ ਤੇ ਮਾਣ ਕਰਦੇ ਹਨ ਉਸ ਦੇ ਗਿਣਤੀ ਦੇ) ਥੋਹੜੇ ਦਿਨ ਆਖ਼ਰ ਮੁੱਕ ਜਾਂਦੇ ਹਨ, ਜਿਵੇਂ ਪੱਕਾ ਫ਼ਸਲ ਕੱਟੀਦਾ ਹੈ, ਆਇ ਲਗੇ ਨੀ = ਮੁੱਕ ਜਾਂਦੇ ਹਨ। ਲੁਣੀਐ = ਕੱਟੀਦਾ ਹੈ।

ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ

According to one's actions, so is one spoken of.

ਅਤੇ ਉਹ ਜਿਹੋ ਜਿਹੇ (ਅਹੰਕਾਰ ਦੇ) ਕੰਮ ਕਰਦੇ ਹਨ, (ਦਰਗਾਹ ਵਿਚ ਭੀ) ਉਹੋ ਜਿਹੇ ਅਖਵਾਉਂਦੇ ਹਨ (ਭਾਵ, ਉਹੋ ਜਿਹਾ ਫਲ ਪਾਉਂਦੇ ਹਨ)। ਭਣੀਐ = ਅਖਵਾਂਦੇ ਹਨ।

ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥

Glorious and great is the Lord and Master of servant Nanak; He is the Master of all. ||30||

(ਪਰ) ਜੋ ਪ੍ਰਭੂ ਸਭ ਦਾ ਮਾਲਕ ਹੈ, ਤੇ ਵੱਡਾ ਹੈ ਉਹ (ਆਪਣੇ) ਦਾਸ ਨਾਨਕ ਦਾ ਰਾਖਾ ਹੈ ॥੩੦॥ ਧਣੀਐ = ਧਣੀ, ਖਸਮ ॥੩੦॥