ਸਲੋਕੁ

Salok:

ਸਲੋਕੁ

ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ

Sing the Glorious Praises of the Lord twenty-four hours a day; renounce other entanglements.

ਹੇ ਨਾਨਕ! ਜੇ ਅੱਠੇ ਪਹਰ (ਪਰਮਾਤਮਾ ਦੇ) ਗੁਣ ਗਾਏ ਜਾਣ, ਤੇ ਹੋਰ ਸਾਰੇ ਬੰਧਨ ਛੱਡੇ ਜਾਣ, ਗਾਈਅਹਿ = (ਜੇ) ਗਾਏ ਜਾਣ। ਤਜੀਅਹਿ = (ਜੇ) ਤਜੇ ਜਾਣ। ਅਵਰਿ = ਹੋਰ {ਬਹੁ-ਵਚਨ}। ਜੰਜਾਲ = (ਮਾਇਆ ਵਿਚ ਫਸਾਣ ਵਾਲੇ) ਬੰਧਨ।

ਜਮਕੰਕਰੁ ਜੋਹਿ ਸਕਈ ਨਾਨਕ ਪ੍ਰਭੂ ਦਇਆਲ ॥੮॥

The Minister of Death cannot even see that person, O Nanak, unto whom God is merciful. ||8||

ਤਾਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ਅਤੇ ਜਮਦੂਤ ਤੱਕ ਨਹੀਂ ਸਕਦਾ (ਮੌਤ ਦਾ ਡਰ ਨੇੜੇ ਨਹੀਂ ਢੁਕਦਾ, ਆਤਮਕ ਮੌਤ ਨੇੜੇ ਨਹੀਂ ਆ ਸਕਦੀ ॥੮॥ ਜਮ ਕੰਕਰੁ = {ਕਿੰਕਰੁ = ਨੌਕਰ} ਜਮ ਦਾ ਸੇਵਕ, ਜਮਦੂਤ। ਜੋਹਿ ਨ ਸਕਈ = ਤੱਕ ਨਹੀਂ ਸਕਦਾ ॥੮॥