ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ ॥
Don't blame anyone else; meditate on your God.
ਹੇ ਮੇਰੇ ਮਨ! (ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ) ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ (ਇਹਨਾਂ ਦੁੱਖਾਂ ਤੋਂ ਬਚਣ ਲਈ) ਆਪਣੇ ਪਰਮਾਤਮਾ ਨੂੰ (ਹੀ) ਯਾਦ ਕਰਨਾ ਚਾਹੀਦਾ ਹੈਂ, ਕਾਹੂ = ਕਿਸੇ ਨੂੰ ਭੀ। ਨ ਦੀਜੀਐ = ਨਹੀਂ ਦੇਣਾ ਚਾਹੀਦਾ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ।
ਜਿਤੁ ਸੇਵਿਐ ਸੁਖੁ ਹੋਇ ਘਨਾ ਮਨ ਸੋਈ ਗਾਈਐ ॥੧॥
Serving Him, great peace is obtained; O mind, sing His Praises. ||1||
ਕਿਉਂਕਿ ਉਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ ॥੧॥ ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਸੇਵਾ-ਭਗਤੀ ਦੀ ਰਾਹੀਂ। ਘਨਾ = ਬਹੁਤ। ਮਨ = ਹੇ ਮਨ! ਸੋਈ = ਉਹੀ ਪ੍ਰਭੂ ॥੧॥
ਕਹੀਐ ਕਾਇ ਪਿਆਰੇ ਤੁਝੁ ਬਿਨਾ ॥
O Beloved, other than You, who else should I ask?
ਹੇ ਪਿਆਰੇ ਪ੍ਰਭੂ! (ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ) ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ? ਕਾਇ = ਕਿਸ ਨੂੰ?
ਤੁਮੑ ਦਇਆਲ ਸੁਆਮੀ ਸਭ ਅਵਗਨ ਹਮਾ ॥੧॥ ਰਹਾਉ ॥
You are my Merciful Lord and Master; I am filled with all faults. ||1||Pause||
ਹੇ (ਮੇਰੇ) ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ (ਜਿਨ੍ਹਾਂ ਕਰ ਕੇ ਸਾਨੂੰ ਦੁੱਖ-ਕਲੇਸ਼ ਵਾਪਰਦੇ ਹਨ) ॥੧॥ ਰਹਾਉ ॥ ਦਇਆਲ = ਦਇਆ ਦਾ ਘਰ। ਸੁਆਮੀ = ਮਾਲਕ। ਹਮਾ = ਸਾਡੇ ਵਿਚ ਹੀ ॥੧॥ ਰਹਾਉ ॥
ਜਿਉ ਤੁਮੑ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥
As You keep me, I remain; there is no other way.
ਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, (ਤੇਰੀ ਰਜ਼ਾ ਦੇ ਉਲਟ) ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ। ਰਹਾ = ਰਹਾਂ, ਮੈਂ ਰਹਿੰਦਾ ਹਾਂ। ਚਾਰਾ = ਜ਼ੋਰ, ਹੀਲਾ।
ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ ॥੨॥
You are the Support of the unsupported; You Name is my only Support. ||2||
ਹੇ ਪ੍ਰਭੂ! ਤੂੰ ਹੀ ਨਿਓਟਿਆਂ ਦੀ ਓਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ ॥੨॥ ਧਰ = ਓਟ। ਨੀਧਰਿਆ = ਨਿਓਟਿਆਂ ਨੂੰ। ਅਧਾਰਾ = ਆਸਰਾ ॥੨॥
ਜੋ ਤੁਮੑ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥
One who accepts whatever You do as good - that mind is liberated.
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ। ਮਨਿ ਲੇਤਾ = ਮੰਨਿ ਲੇਤਾ, ਮੰਨ ਲੈਂਦਾ ਹੈ। ਮੁਕਤਾ = (ਔਗੁਣਾਂ ਤੋਂ, ਦੁੱਖਾਂ ਤੋਂ) ਬਚਿਆ ਹੋਇਆ।
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥੩॥
The entire creation is Yours; all are subject to Your Ways. ||3||
ਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ ॥੩॥ ਸਗਲ = ਸਾਰੀ। ਸਮਗ੍ਰੀ = ਸਾਰੇ ਪਦਾਰਥ। ਜੁਗਤਾ = ਜੁਗਤੀ, ਮਰਯਾਦਾ ॥੩॥
ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ ॥
I wash Your Feet and serve You, if it pleases You, O Lord and Master.
ਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ)। ਪਖਾਰਉ = ਪਖਾਰਉਂ, ਮੈਂ ਧੋਵਾਂ। ਕਰਿ = ਕਰ ਕੇ। ਭਾਵੈ = ਚੰਗਾ ਲੱਗੇ।
ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥੪॥੫॥੩੫॥
Be Merciful, O God of Compassion, that Nanak may sing Your Glorious Praises. ||4||5||35||
ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾ ਕਿ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ ॥੪॥੫॥੩੫॥ ਗਾਵੈ = ਗਾਂਦਾ ਰਹੇ ॥੪॥੫॥੩੫॥