ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ

The lowly outcaste becomes a Brahmin, and the untouchable sweeper becomes pure and sublime.

ਹੇ ਭਾਈ! ਨਾਮ ਅੰਮ੍ਰਿਤ ਦੀ ਬਰਕਤਿ ਨਾਲ ਅੱਤ ਨੀਚ ਚੰਡਾਲਣ ਬ੍ਰਿਤੀ (ਮਾਨੋ) ਬ੍ਰਾਹਮਣੀ ਬਣ ਗਈ ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ। ਅਧਮ = ਨੀਚ। ਚੰਡਾਲੀ = ਚੰਡਾਲਣ। ਸੂਦੀ = ਸ਼ੂਦਰਨੀ। ਤੇ = ਤੋਂ। ਸ੍ਰੇਸਟਾਈ = ਉੱਤਮ। ਰੇ = ਹੇ ਭਾਈ!

ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥

The burning desire of the nether regions and the etheric realms is finally quenched and extinguished. ||1||

ਜੇਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਅਕਾਸ਼ ਤਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਭੀ ਭੁੱਖੀ ਰਹਿੰਦੀ ਸੀ ਉਸ ਦੀ ਤ੍ਰਿਸ਼ਨਾ-ਅੱਗ ਦੀ ਲਾਟ ਬੁੱਝ ਗਈ ॥੧॥ ਸਖਨੀ = ਸੱਖਣੀ, ਖ਼ਾਲੀ, ਅਸੰਤੁਸ਼ਟ। ਲਹਬਰ = {ਅਰਬੀ 'ਲਹਬ' = ਅੱਗ ਦੀ ਲਾਟ}। ਬੂਝੀ = ਬੁੱਝ ਗਈ। ਖਾਈ = ਖਾਧੀ ਗਈ, ਮੁੱਕ ਗਈ ॥੧॥

ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ

The house-cat has been taught otherwise, and is terrified upon seeing the mouse.

(ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੀ ਪਹਿਲੀ) ਸੰਤੋਖ-ਹੀਣ ਬ੍ਰਿਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ ਉਹ ਦੁਨੀਆ ਦੇ ਪਦਾਰਥ (ਚੂਹਾ) ਵੇਖ ਕੇ ਲਾਲਚ ਕਰਨੋਂ ਸੰਗਦੀ ਹੈ। ਬਿਲਾਈ = ਬਿੱਲੀ। ਘਰ ਕੀ ਬਿਲਾਈ = ਮਨ ਦੀ ਸੰਤੋਖ-ਹੀਣ ਬਿਰਤੀ। ਅਵਰ ਸਿਖਾਈ = ਹੋਰ ਤਰ੍ਹਾਂ ਸਿਖਾਈ ਗਈ। ਮੂਸਾ = ਚੂਹਾ।

ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ

The Guru has put the tiger under the control of the sheep, and now, the dog eats grass. ||1||Pause||

ਗੁਰੂ ਨੇ ਉਸ ਦੇ ਅਹੰਕਾਰ-ਸ਼ੇਰ ਨੂੰ ਨਿਮ੍ਰਤਾ-ਬੱਕਰੀ ਦੇ ਅਧੀਨ ਕਰ ਦਿੱਤਾ, ਉਸ ਦੇ ਤਮੋਗੁਣੀ ਇੰਦ੍ਰਿਆਂ (ਕੁੱਤਿਆਂ) ਨੂੰ ਸਤੋ ਗੁਣੀ ਪਾਸੇ (ਘਾਹ ਖਾਣ ਵਲ) ਲਾ ਦਿੱਤਾ ॥੧॥ ਰਹਾਉ ॥ ਅਜ = ਬੱਕਰੀ, ਨਿਮ੍ਰਤਾ। ਗੁਰਿ = ਗੁਰੂ ਨੇ। ਕੇਹਰਿ = ਸ਼ੇਰ, ਅਹੰਕਾਰ। ਕੂਕਰ = ਕੁੱਤਾ, ਤਮੋ ਗੁਣ ਵਾਲੇ ਇੰਦ੍ਰੇ। ਤਿਨਹਿ = ਤ੍ਰਿਣ, ਘਾਹ ॥੧॥ ਰਹਾਉ ॥

ਬਾਝੁ ਥੂਨੀਆ ਛਪਰਾ ਥਾਮੑਿਆ ਨੀਘਰਿਆ ਘਰੁ ਪਾਇਆ ਰੇ

Without pillars, the roof is supported, and the homeless have found a home.

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੇ ਮਨ ਦਾ) ਛੱਪਰ (ਛੱਤ) ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀਆਂ ਥੰਮ੍ਹੀਆਂ ਤੋਂ ਬਿਨਾ ਹੀ ਥੰਮ੍ਹਿਆ ਗਿਆ, ਉਸ ਦੇ ਭਟਕਦੇ ਮਨ ਨੇ (ਪ੍ਰਭੂ-ਚਰਨਾਂ ਵਿਚ) ਟਿਕਾਣਾ ਲੱਭ ਲਿਆ। ਥੂਨੀਆ = ਥੰਮ੍ਹੀਆਂ। ਨੀਘਰਿਆ = ਨਿ-ਘਰਾ, ਭਟਕਦਾ ਫਿਰਦਾ।

ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥

Without the jeweller, the jewel has been set, and the wonderful stone shines forth. ||2||

ਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾ ਹੀ (ਉਸ ਦੇ ਮਨ ਦਾ) ਜੜਾਊ ਗਹਿਣਾ ਤਿਆਰ ਹੋ ਗਿਆ ਤੇ ਉਸ ਮਨ-ਗਹਿਣੇ ਵਿਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ ॥੨॥ ਜੜੀਆ = ਸੁਨਿਆਰਾ। ਜੜਾਵਾ = ਜੜਾਊ ਗਹਣਾ। ਥੇਵਾ = ਨਗ ॥੨॥

ਦਾਦੀ ਦਾਦਿ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ

The claimant does not succeed by placing his claim, but by keeping silent, he obtains justice.

(ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਵਿੱਛੜ ਕੇ ਨਿੱਤ) ਗਿਲੇ ਕਰਨ ਵਾਲਾ (ਆਪਣਾ ਮਨ-ਇੱਛਤ) ਇਨਸਾਫ਼ ਕਦੇ ਭੀ ਪ੍ਰਾਪਤ ਨਹੀਂ ਸੀ ਕਰ ਸਕਦਾ (ਪਰ ਹੁਣ ਜਦੋਂ ਨਾਮ-ਅੰਮ੍ਰਿਤ ਮਿਲ ਗਿਆ ਤਾਂ) ਸ਼ਾਂਤ-ਚਿੱਤ ਹੋਏ ਨੂੰ ਇਨਸਾਫ਼ ਮਿਲਣ ਲੱਗ ਪਿਆ (ਇਹ ਯਕੀਨ ਬਣ ਗਿਆ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ)। ਦਾਦੀ = ਫ਼ਰਿਆਦੀ, ਗਿਲੇ ਕਰਨ ਵਾਲਾ। ਦਾਦਿ = ਇਨਸਾਫ਼। ਚੂਪੀ = ਸ਼ਾਂਤ ਰਹਿਣ ਵਾਲਾ। ਨਿਰਨਉ = ਇਨਸਾਫ਼।

ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥

The dead sit on costly carpets, and what is seen with the eyes shall vanish. ||3||

(ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਮਨੁੱਖ ਦਾ ਪਹਿਲਾ) ਹੋਰਨਾਂ ਨੂੰ ਘੂਰਨ ਵਾਲਾ ਸੁਭਾਉ ਮੁੱਕ ਗਿਆ, ਦੁਲੀਚੇ ਮੱਲ ਕੇ ਬੈਠਣ ਵਾਲੀ (ਅਹੰਕਾਰ-ਭਰੀ ਬਿਰਤੀ) ਉਸ ਨੂੰ ਹੁਣ ਆਤਮਕ ਮੌਤੇ ਮਰੀ ਹੋਈ ਦਿੱਸਣ ਲੱਗ ਪਈ ॥੩॥ ਮਾਲਿ = ਮੱਲ ਕੇ। ਦੁਲੀਚੈ = ਦੁਲੀਚੇ ਉੱਤੇ। ਮਿਰਤਕੁ = ਆਮ ਤੌਰ ਤੇ ਮੁਰਦਾ। ਨੈਨ ਦਿਖਾਲਨੁ = ਹੋਰਨਾਂ ਨੂੰ ਅੱਖਾਂ ਵਿਖਾਣਾ, ਘੂਰਨਾ। ਧਾਇਆ = ਦੂਰ ਹੋ ਗਿਆ ॥੩॥

ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਛਾਨਾ ਰੇ

One who claims to know, is ignorant; he does not know the Knower of all.

ਹੇ ਭਾਈ! ਜੇਹੜਾ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਆਖਦਾ ਹੈ ਕਿ ਮੈਂ (ਆਤਮਕ ਜੀਵਨ ਦੇ ਭੇਤ ਨੂੰ) ਸਮਝ ਲਿਆ ਹੈ ਉਹ ਅਜੇ ਮੂਰਖ ਹੈ, ਜਿਸ ਨੇ (ਸਚਮੁਚ ਆਤਮਕ ਜੀਵਨ ਨੂੰ ਨਾਮ-ਰਸ ਨੂੰ) ਸਮਝ ਲਿਆ ਹੈ ਉਹ ਕਦੇ ਗੁੱਝਾ ਨਹੀਂ ਰਹਿੰਦਾ ਹੈ। ਅਜਾਣੁ = ਮੂਰਖ। ਜਾਨਾ = ਜਾਣਦਾ ਹਾਂ। ਜਾਨਣਹਾਰੁ = ਜਿਸ ਨੇ ਜਾਣ ਲਿਆ ਹੈ ਉਹ। ਛਾਨਾ = ਲੁਕਿਆ ਹੋਇਆ।

ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥

Says Nanak, the Guru has given me the Ambrosial Nectar to drink in; savoring it and relishing it, I blossom forth in bliss. ||4||5||44||

ਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਲਾ ਦਿੱਤਾ ਹੈ ਉਹ ਇਸ ਨਾਮ-ਜਲ ਦਾ ਸੁਆਦ ਮਾਣ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ ॥੪॥੫॥੪੪॥ ਗੁਰਿ = ਗੁਰੂ ਨੇ। ਰਸਕਿ = ਸੁਆਦ ਲਾ ਕੇ। ਬਿਗਸਾਨਾ = ਖਿੜਿਆ ਰਹਿੰਦਾ ਹੈ ॥੪॥੫॥੪੪॥