ਵਡਹੰਸੁ ਮਹਲਾ

Wadahans, Fourth Mehl:

ਵਡਹੰਸ ਚੌਥੀ ਪਾਤਿਸ਼ਾਹੀ।

ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ

The body is the Lord's horse; the Lord imbues it with the fresh and new color.

(ਮਾਨੋ) ਉਹ ਕਾਂਇਆਂ ਸੋਹਣੀ ਘੋੜੀ ਹੈ ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ, ਤੇਜਨੜੀ = ਸੋਹਣੀ ਤੇਜਣਿ, ਸੋਹਣੀ ਘੋੜੀ। ਨਵ ਰੰਗੀਆ = ਨਵੇਂ ਰੰਗ ਵਾਲੀ।

ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ

From the Guru, I ask for the Lord's spiritual wisdom.

ਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ, ਜੋ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ ਮੰਗਦੀ ਹੈ,

ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ

I ask for the Lord's spiritual wisdom, and the Lord's sublime sermon; through the Name of the Lord, I have come to know His value and His state.

ਪਰਮਾਤਮਾ ਦੀ ਸੋਹਣੀ ਸਿਫ਼ਤ-ਸਾਲਾਹ ਕਰਦੀ ਹੈ, ਪਰਮਾਤਮਾ ਦਾ ਨਾਮ ਜਪਦੀ ਹੈ, ਜੋ ਇਹ ਸਮਝਣ ਦਾ ਜਤਨ ਕਰਦੀ ਹੈ ਕਿ ਪਰਮਾਤਮਾ ਕਿਹੋ ਜਿਹਾ ਤੇ ਕੇਡਾ ਵੱਡਾ ਹੈ। ਚੰਗੀ = ਸੁੰਦਰ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਮਾਪ।

ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ

The Creator has made my life totally fruitful; I chant the Name of the Lord.

ਕਰਤਾਰ ਨੇ ਸਾਰਾ ਜਨਮ ਸਫਲ ਕਰ ਦਿੱਤਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੀ ਰਹਿੰਦੀ ਹੈ। ਕਰਤੈ = ਕਰਤਾਰ ਨੇ। ਨਾਮਿ = ਨਾਮ ਵਿਚ। ਵਖਾਣੀਆ = ਉਚਾਰੀ।

ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ

The Lord's humble servant begs for the Lord's Name, for the Lord's Praises, and for devotional worship of the Lord God.

ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਕੇ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦੇ ਰਹਿੰਦੇ ਹਨ। ਸਲਾਹਿ = ਸਲਾਹ ਕੇ। ਹਰਿ ਜਨ = ਹਰੀ ਦੇ ਭਗਤ।

ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥

Says servant Nanak, listen, O Saints: devotional worship of the Lord, the Lord of the Universe, is sublime and good. ||1||

ਦਾਸ ਨਾਨਕ ਆਖਦਾ ਹੈ ਕਿ, ਹੇ ਸੰਤ ਜਨੋ, ਸੁਣੋ, ਪਰਮਾਤਮਾ ਦੀ ਭਗਤੀ ਚੰਗੀ ਹੈ ॥੧॥

ਦੇਹ ਕੰਚਨ ਜੀਨੁ ਸੁਵਿਨਾ ਰਾਮ

The golden body is saddled with the saddle of gold.

ਉਹ ਕਾਂਇਆਂ (-ਘੋੜੀ, ਮਾਨੋ,) ਸੋਨੇ ਦੀ ਹੈ, ਦੇਹ = ਸਰੀਰ, ਕਾਂਇਆਂ (-ਘੋੜੀ)। ਜੀਨੁ = ਕਾਠੀ। ਸੁਵਿਨਾ = ਸੋਨੇ ਦੀ।

ਜੜਿ ਹਰਿ ਹਰਿ ਨਾਮੁ ਰਤੰਨਾ ਰਾਮ

It is adorned with the jewel of the Name of the Lord, Har, Har.

ਜੋ ਪਰਮਾਤਮਾ ਦਾ ਨਾਮ-ਰਤਨ ਜੜ ਕੇ ਸੋਨੇ ਦੀ ਕਾਠੀ ਪਾਂਦੀ ਹੈ। ਜੜਿ = ਜੜ ਕੇ। ਘਣੇ = ਬਹੁਤ।

ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ

Adorned with the jewel of the Naam, one obtains the Lord of the Universe; he meets the Lord, sings the Glorious Praises of the Lord, and obtains all sorts of comforts.

ਜਿਸ ਨੇ ਪਰਮਾਤਮਾ ਦਾ ਨਾਮ-ਰਤਨ ਜੜ ਕੇ ਪਰਮਾਤਮਾ ਨੂੰ ਪਾ ਲਿਆ, ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੋ ਗਏ। ਨਵ ਤਨ = ਨਵਾਂ।

ਗੁਰਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ

He obtains the Word of the Guru's Shabad, and he meditates on the Name of the Lord; by great good fortune, he assumes the color of the Lord's Love.

ਜਿਸ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ ਤੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਤਾ, ਉਹ ਵੱਡੇ ਭਾਗਾਂ ਵਾਲਾ ਪ੍ਰਭੂ ਪ੍ਰੇਮ ਵਿਚ ਉਘੜ ਪਿਆ।

ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ

He meets his Lord and Master, the Inner-knower, the Searcher of hearts; His body is ever-new, and His color is ever-fresh.

ਇੰਜ ਉਸ ਨੂੰ ਮਾਲਕ ਤੇ ਹਰ ਦਿਲ ਦੀ ਜਾਨਣ ਵਾਲਾ ਪ੍ਰਭੂ ਮਿਲ ਜਾਂਦਾ ਹੈ ਜੋ ਸਦਾ ਹੀ ਨਵਾਂ-ਨਰੋਆ ਰਹਿਣ ਵਾਲਾ ਹੈ ਤੇ ਨਵੇਂ ਚੋਜਾਂ ਦਾ ਮਾਲਕ ਹੈ। ਨਵ ਰੰਗੀਆ = ਨਵ-ਰੰਗੀ, ਨਵੇਂ ਰੰਗ ਵਾਲਾ।

ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥

Nanak chants and realizes the Naam; he begs for the Name of the Lord, the Lord God. ||2||

ਹੇ ਨਾਨਕ! ਇੰਜ ਉਹ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਮੰਗਦਾ ਹੈ ॥੨॥

ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ

The Guru has placed the reins in the mouth of the body-horse.

ਗੁਰੂ ਨੇ ਜਿਸ ਦੀ ਕਾਂਇਆਂ-ਘੋੜੀ ਦੇ ਮੂੰਹ ਵਿਚ ਲਗਾਮ ਦੇ ਦਿੱਤੀ, ਕੁੰਡਾ ਰੱਖ ਦਿੱਤਾ, ਕੜੀਆਲੁ = ਲਗਾਮ। ਮੁਖੇ = ਮੁਖਿ, (ਕਾਂਇਆਂ-ਘੋੜੀ ਦੇ) ਮੂੰਹ ਵਿਚ। ਗੁਰਿ = ਗੁਰੂ ਨੇ। ਅੰਕਸੁ = ਹਾਥੀ ਨੂੰ ਚਲਾਣ ਵਾਸਤੇ ਵਰਤੀਦਾ ਲੋਹੇ ਦਾ ਕੁੰਡਾ।

ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ

The mind-elephant is overpowered by the Word of the Guru's Shabad.

ਉਸ ਦਾ ਮਨ-ਹਾਥੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵੱਸ ਵਿਚ ਆ ਗਿਆ। ਮੈਗਲੁ = ਹਾਥੀ {मदकल}। ਸਬਦਿ = ਸ਼ਬਦ ਦੀ ਰਾਹੀਂ। ਵਸਿ = ਵੱਸ ਵਿਚ।

ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ

The bride obtains the supreme status, as her mind is brought under control; she is the beloved of her Husband Lord.

ਜਿਸ ਦਾ ਮਨ ਵੱਸ ਵਿਚ ਆ ਗਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਪਾ ਕਰ ਲਿਆ ਤੇ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਕੰਤ ਦੀ ਪਿਆਰੀ ਹੋ ਗਈ। ਵਸਗਤਿ = ਵੱਸ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸਾ ਧਨ = ਜੀਵ-ਇਸਤ੍ਰੀ। ਕੰਤਿ = ਕੰਤ ਨੇ।

ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ

Deep within her inner self, she is in love with her Lord; in His home, she is beautiful - she is the bride of her Lord God.

ਉਸ ਦੇ ਹਿਰਦੇ ਵਿਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ ਤੇ ਇੰਜ ਉਹ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਵਿਚ ਸੋਹਣੀ ਲੱਗਦੀ ਹੈ। ਅੰਤਰਿ = ਅੰਦਰ, ਹਿਰਦੇ ਵਿਚ। ਹਰਿ ਸੇਤੀ = ਹਰੀ ਦੇ ਨਾਲ। ਘਰਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੋਹੈ = ਸੋਹਣੀ ਲੱਗਦੀ ਹੈ।

ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ

Imbued with the Lord's Love, she is intuitively absorbed in bliss; she obtains the Lord God, Har, Har.

ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਜੋ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ ਤੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ। ਰੰਗਿ = ਪ੍ਰੇਮ-ਰੰਗਿ ਵਿਚ। ਰਾਤੀ = ਰੰਗੀ ਹੋਈ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੀ = ਮਸਤ।

ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥

Servant Nanak, the Lord's slave, says that only the very fortunate meditate on the Lord, Har, Har. ||3||

ਹੇ ਨਾਨਕ-ਦਾਸ! ਹਰੀ ਦੇ ਸੇਵਕ ਵੱਡੇ ਭਾਗਾਂ ਵਾਲੇ ਜੀਵ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩॥ ਜਨੁ = ਦਾਸ। ਹਰਿ ਦਾਸੁ = ਹਰਿ ਦਾ ਸੇਵਕ ॥੩॥

ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ

The body is the horse, upon which one rides to the Lord.

ਹੇ ਭਾਈ! ਜਿਸ ਕਾਂਇਆਂ-ਘੋੜੀ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ, ਦੇਹ = ਕਾਂਇਆਂ, ਸਰੀਰ। ਜੀ = ਹੇ ਭਾਈ! ਜਿਤੁ = ਜਿਸ (ਕਾਂਇਆਂ-ਘੋੜੀ) ਦੀ ਰਾਹੀਂ।

ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ

Meeting with the True Guru, one sings the songs of joy.

ਉਹ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੀ ਰਹਿੰਦੀ ਹੈ। ਮਿਲਿ ਸਤਿਗੁਰੁ = ਗੁਰੂ ਨੂੰ ਮਿਲ ਕੇ। ਮੰਗਲੁ = ਆਤਮਕ ਆਨੰਦ ਦੇਣ ਵਾਲਾ ਗੀਤ।

ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ

Sing the songs of joy to the Lord, serve the Name of the Lord, and become the servant of His servants.

ਜੋ ਸੇਵਕ-ਭਾਵ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ, ਸੇਵਕੀ = ਸੇਵਕ-ਭਾਵਨਾ ਨਾਲ।

ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ

You shall go and enter the Mansion of the Beloved Lord's Presence, and lovingly enjoy His Love.

ਉਹ ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ ਜਾ ਪਹੁੰਚਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਜਾਇ = ਜਾ ਕੇ। ਪ੍ਰਭ ਰੰਗ ਮਹਲੀ = ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ।

ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ

I sing the Glorious Praises of the Lord, so pleasing to my mind; following the Guru's Teachings, I meditate on the Lord within my mind.

ਜੋ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਗੁਰੂ ਦੀ ਮੱਤ ਉਤੇ ਤੁਰ ਕੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ। ਮਨਿ = ਮਨ ਵਿਚ। ਸੁਭਾਏ = ਸੁਭਾਇ, ਪ੍ਰੇਮ ਨਾਲ।

ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥

The Lord has showered His Mercy upon servant Nanak; mounting the body-horse, he has found the Lord. ||4||2||6||

ਹੇ ਨਾਨਕ-ਦਾਸ! ਉਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਤੇ ਉਹ ਆਪਣੀ ਕਾਂਇਆਂ-ਘੋੜੀ ਉਤੇ ਚੜ੍ਹ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੪॥੨॥੬॥ ਚੜਿ = ਚੜ੍ਹ ਕੇ ॥੪॥੨॥੬॥