ਚੌਪਈ

Chaupaee

ਚੌਪਈ:

ਬੈਠਿ ਝਰੋਖੇ ਮੁਜਰਾ ਲੇਵੈ

(ਉਹ) ਝਰੋਖੇ ਵਿਚ ਬੈਠ ਕੇ (ਲੋਕਾਂ ਦੀ) ਸਲਾਮੀ ਲੈਂਦੀ ਸੀ

ਜਿਹ ਭਾਵੈ ਤਾ ਕੋ ਧਨੁ ਦੇਵੈ

She would sit down in the balcony to watch the dance and shower wealth indiscriminately.

ਅਤੇ ਜਿਸ ਨੂੰ ਚਾਹੁੰਦੀ, ਉਸ ਨੂੰ ਧਨ ਪ੍ਰਦਾਨ ਕਰਦੀ ਸੀ।

ਰਾਜ ਕਾਜ ਕਛੁ ਬਾਲ ਪਾਵੈ

ਰਾਜ ਕਾਜ ਦੀ (ਉਸ) ਇਸਤਰੀ ਨੂੰ ਕੁਝ ਸਮਝ ਨਹੀਂ ਸੀ

ਖੇਲ ਬਿਖੈ ਦਿਨੁ ਰੈਨਿ ਗਵਾਵੈ ॥੨੭॥

She would not attend to the affairs of state and spent all her time in pleasantries.(27)

ਅਤੇ ਖੇਡ ਤਮਾਸਿਆਂ ਵਿਚ ਹੀ ਦਿਨ ਰਾਤ ਬਤੀਤ ਕਰਦੀ ਸੀ ॥੨੭॥

ਏਕ ਦਿਵਸ ਤਿਨ ਤ੍ਰਿਯ ਯੌ ਕੀਯੋ

ਇਕ ਦਿਨ ਉਸ ਇਸਤਰੀ ਨੇ ਇਉਂ ਕੀਤਾ।

ਬੈਠਿ ਝਰੋਖੇ ਮੁਜਰਾ ਲੀਯੋ

One day as she was watching the dance, she invited all the heroes.

ਝਰੋਖੇ ਵਿਚ ਬੈਠ ਕੇ ਸਲਾਮੀ ਲਈ।

ਸਭ ਸੂਰਨ ਕੋ ਬੋਲਿ ਪਠਾਯੋ

ਸਭ ਸੂਰਮਿਆਂ ਨੂੰ ਬੁਲਾ ਲਿਆ।

ਯਹ ਸੁਨਿ ਭੇਵ ਉਰਬਸੀ ਪਾਯੋ ॥੨੮॥

Hearing the news, Urvassi came there, too.(28)

ਇਹ (ਗੱਲ) ਸੁਣ ਕੇ ਉਰਬਸੀ ਨੇ ਵੀ ਭੇਦ ਪਾ ਲਿਆ ॥੨੮॥

ਭੂਖਨ ਵਹੈ ਅੰਗ ਤਿਨ ਧਰੇ

(ਉਸ ਨੇ) ਉਹੀ ਗਹਿਣੇ ਸ਼ਰੀਰ ਉਤੇ ਸਜਾ ਲਏ

ਨਿਜੁ ਆਲੈ ਤੈ ਨਿਕਸਨਿ ਕਰੇ

She wore the same ornaments, by taking them out ofthe alcove.

ਅਤੇ ਆਪਣੇ ਘਰ ਵਿਚੋਂ ਨਿਕਲ ਪਈ।

ਮੁਸਕੀ ਤਾਜੀ ਚੜੀ ਬਿਰਾਜੈ

(ਉਹ) ਕਾਲੇ ਘੋੜੇ ਉਤੇ ਚੜ੍ਹੀ ਇੰਜ ਸ਼ੋਭ ਰਹੀ ਸੀ

ਨਿਸ ਕੋ ਮਨੋ ਚੰਦ੍ਰਮਾ ਲਾਜੈ ॥੨੯॥

She marched forward moun ting her black horse and made, even, the Moon look modest.(29)

ਮਾਨੋ ਰਾਤ ਨੂੰ ਚੰਦ੍ਰਮਾ ਵੀ ਲਜਾ ਰਿਹਾ ਹੋਵੇ ॥੨੯॥