ਪਾਧਰੀ ਛੰਦ

PAADHARI STANZA

ਪਾਧਰੀ ਛੰਦ:

ਨਿਤ ਜਪਤ ਬਿਪ੍ਰ ਦੇਬੀ ਪ੍ਰਚੰਡ

(ਉਹ) ਬ੍ਰਾਹਮਣ ਨਿੱਤ ਪ੍ਰਚੰਡ ਦੇਵੀ ਦਾ ਜਾਪ ਕਰਦਾ ਹੋਵੇਗਾ,

ਜਿਹ ਕੀਨ ਧੂਮ੍ਰ ਲੋਚਨ ਦੁਖੰਡ

ਜਿਸ (ਦੇਵੀ) ਨੇ ਧੂਮ੍ਰਲੋਚਨ ਦੇ ਦੋ ਖੰਡ ਕੀਤੇ ਸਨ,

ਜਿਹ ਕੀਨ ਦੇਵ ਦੇਵਿਸ ਸਹਾਇ

ਜਿਸ ਨੇ ਦੇਵਤਿਆਂ ਅਤੇ ਦੇਵਰਾਜ (ਇੰਦਰ) ਦੀ ਮੱਦਦ ਕੀਤੀ ਸੀ,

ਜਿਹ ਲੀਨ ਰੁਦ੍ਰ ਕਰਿ ਬਚਾਇ ॥੧੬੪॥

A Brahmin always worshipped that goddess, who had chopped the demon named Dhumarlochan into two parts, who had helped the gods and even saved Rudra.164.

ਜਿਸ ਨੇ ਹੱਥ ਦੇ ਕੇ ਸ਼ਿਵ ਨੂੰ ਬਚਾ ਲਿਆ ਸੀ ॥੧੬੪॥

ਜਿਹ ਹਤੇ ਸੁੰਭ ਨੈਸੁੰਭ ਬੀਰ

ਜਿਸ ਨੇ ਸ਼ੁੰਭ ਅਤੇ ਨਿਸ਼ੁੰਭ (ਨਾਂ ਵਾਲੇ) ਸੂਰਮਿਆਂ ਨੂੰ ਮਾਰ ਦਿੱਤਾ ਸੀ,

ਜਿਨ ਜੀਤ ਇੰਦ੍ਰ ਕੀਨੋ ਫਕੀਰ

ਜਿਨ੍ਹਾਂ (ਦੈਂਤਾਂ) ਨੇ ਇੰਦਰ ਨੂੰ ਜਿਤ ਕੇ ਫ਼ਕੀਰ ਬਣਾ ਦਿੱਤਾ ਸੀ।

ਤਿਨਿ ਗਹੀ ਸਰਨ ਜਗ ਮਾਤ ਜਾਇ

ਉਸ (ਇੰਦਰ) ਨੇ ਜਗ ਮਾਤ (ਦੇਵੀ) ਦੀ ਸ਼ਰਨ ਗ੍ਰਹਿਣ ਕੀਤੀ ਸੀ।

ਤਿਹਿ ਕੀਅਸ ਚੰਡਿਕਾ ਦੇਵਰਾਇ ॥੧੬੫॥

That goddess had destroyed Shumbh and Nishumbh, who had even conquered Indra and made him poor, Indra had taken refuge with the mother of the world, who had made him king of the gods again.165.

ਉਸ ਨੂੰ ਚੰਡਿਕਾ ਦੇਵੀ ਨੇ (ਫਿਰ) ਦੇਵਤਿਆਂ ਦਾ ਰਾਜਾ ਬਣਾ ਦਿੱਤਾ ਸੀ ॥੧੬੫॥

ਤਿਹਿ ਜਪਤ ਰੈਣ ਦਿਨ ਦਿਜ ਉਦਾਰ

(ਉਹ) ਉਦਾਰ ਬ੍ਰਾਹਮਣ ਉਸ (ਦੇਵੀ) ਨੂੰ ਦਿਨ ਰਾਤ ਜਪਦਾ ਸੀ।

ਜਿਹਿ ਹਣਿਓ ਰੋਸਿ ਰਣਿ ਬਾਸਵਾਰ

ਜਿਸ ਨੇ ਕ੍ਰੋਧਿਤ ਹੋ ਕੇ ਰਣ ਵਿਚ ਇੰਦਰ ਦੇ ਵੈਰੀ ('ਬਾਸਵਾਰ' ਮਹਿਖਾਸੁਰ) ਨੂੰ ਮਾਰਿਆ ਸੀ।

ਗ੍ਰਿਹ ਹੁਤੀ ਤਾਸੁ ਇਸਤ੍ਰੀ ਕੁਚਾਰ

ਉਸ (ਬ੍ਰਾਹਮਣ) ਦੇ ਘਰ ਮਾੜੇ ਆਚਾਰ ਵਾਲੀ ਇਸਤਰੀ ਸੀ।

ਤਿਹ ਗਹਿਓ ਨਾਹ ਦਿਨ ਇਕ ਨਿਹਾਰਿ ॥੧੬੬॥

That Brahmin worshipped that goddess night and day, who in her fury had killed the demons of the nether-world, that Brahmin had a characterless (prostitute) wife in his home, one day she saw her husband performing the worship and offerings.166.

ਉਸ ਨੇ ਇਕ ਦਿਨ (ਆਪਣੇ) ਪਤੀ ਨੂੰ (ਦੇਵੀ ਦੀ ਪੂਜਾ ਕਰਦੇ ਹੋਇਆਂ) ਵੇਖ ਕੇ ਪਕੜ ਲਿਆ ॥੧੬੬॥