ਚੌਪਈ

CHAUPAI

ਚੌਪਈ:

ਧੂਰਿਰਾਟ ਅਰਿਣੀ ਪਦ ਭਾਖੋ

ਪਹਿਲਾਂ 'ਧੂਰਿਰਾਟ ਅਰਿਣੀ' (ਸੈਨਾ) ਸ਼ਬਦ ਕਥਨ ਕਰੋ।

ਤਾ ਕੇ ਅੰਤਿ ਸਤ੍ਰੁ ਪਦ ਰਾਖੋ

ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਿਹ ਠਵਰ ਪ੍ਰਮਾਨੋ ॥੧੦੯੨॥

Saying the word “Dhoor-raat-arini”, add th word “Shatru” at the end and know all the names of Tupak.1092.

ਜਿਥੇ ਚਾਹੋ, ਉਥੇ ਵਰਤੋ ॥੧੦੯੨॥

ਫਲਧ ਸਬਦ ਕੋ ਆਦਿ ਉਚਾਰਹੁ

ਪਹਿਲਾਂ 'ਫਲਧ' (ਬ੍ਰਿਛ) ਸ਼ਬਦ ਉਚਾਰਨ ਕਰੋ।

ਅਰਿ ਪਦ ਅੰਤਿ ਤਵਨ ਕੇ ਡਾਰਹੁ

ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਿਹ ਠਵਰ ਬਖਾਨਹੁ ॥੧੦੯੩॥

After uttering the word “Phaladh”, add the word “ari” at the end and know all the names of Tupak for desired description.1093.

ਜਿਥੇ ਚਾਹੋ, ਉਥੇ ਬਖਾਨ ਕਰੋ ॥੧੦੯੩॥

ਫਲਿ ਸਬਦ ਕੋ ਆਦਿ ਭਣਿਜੈ

ਪਹਿਲਾਂ 'ਫਲਿ' ਸ਼ਬਦ ਕਥਨ ਕਰੋ।

ਅਰਿ ਪਦ ਕਹਿ ਰਿਪੁ ਪਦ ਪੁਨਿ ਦਿਜੈ

ਮਗਰੋਂ ਪਹਿਲਾਂ 'ਅਰਿ' ਅਤੇ ਫਿਰ 'ਰਿਪੁ' ਪਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਚਹੀਐ ਜਹਾ ਤਹੀ ਤੇ ਕਹੀਐ ॥੧੦੯੪॥

Saying firstly the word “Phali”, add the word “ari” and know all the names of Tupak.1094.

ਜਿਥੇ ਲੋੜ ਹੋਵੇ, ਉਥੇ ਕਹਿ ਦਿਓ ॥੧੦੯੪॥

ਤਰੁ ਅਰਿਣੀ ਸਬਦਾਦਿ ਬਖਾਨੋ

ਪਹਿਲਾਂ 'ਤਰੁ ਅਰਿਣੀ' (ਹਾਥੀ-ਸੈਨਾ) ਸ਼ਬਦ ਬਖਾਨੋ।

ਅਰਿ ਪਦ ਅੰਤਿ ਤਵਨ ਕੇ ਠਾਨੋ

ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨੈਕੁ ਨਹੀ ਮਾਨਹੁ ॥੧੦੯੫॥

Saying firstly the word “Taru-arini”, add the word “ari” at the end and know all the names of Tupak without any discrimination.1095.

ਇਸ ਵਿਚ ਕੋਈ ਭੇਦ ਨਾ ਮੰਨੋ ॥੧੦੯੫॥

ਧਰਿਸ ਅਰਿਣੀ ਸਬਦਾਦਿ ਭਣਿਜੈ

ਪਹਿਲਾਂ 'ਧਰਿਸ ਅਰਿਣੀ' (ਹਾਥੀ ਵਾਲੀ ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਦਿਜੈ

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਕੇ ਬਿਖੈ ਭੇਦ ਨਹੀ ਜਾਨੋ ॥੧੦੯੬॥

Saying firstly the word “Dhari-Ishvarni”, add the word “ari” at the end and know all the names of Tupak without any difficulty.1096.

ਇਸ ਵਿਚ ਕੋਈ ਭੇਦ ਨਾ ਸਮਝੋ ॥੧੦੯੬॥

ਬਿਰਛਰਿਣੀ ਸਬਦਾਦਿ ਭਣੀਜੈ

ਪਹਿਲਾਂ 'ਬਿਰਛਰਿਣੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਦੀਜੈ

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਜੀਅ ਲਹੀਐ

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।

ਜਿਹ ਚਾਹੋ ਤਿਹ ਠਵਰ ਸੁ ਕਹੀਐ ॥੧੦੯੭॥

Saying the word “Vriksharni” in the beginning add the word “ari” at the end, and in this way knowing all the names of Tupak, use them as desired.1097.

ਜਿਸ ਥਾਂ ਉਤੇ ਚਾਹੋ, ਉਥੇ ਕਥਨ ਕਰੋ ॥੧੦੯੭॥

ਰਦਨੀ ਆਦਿ ਉਚਾਰਨ ਕੀਜੈ

ਪਹਿਲਾਂ 'ਰਦਨੀ' (ਹਾਥੀ-ਸੈਨਾ) (ਸ਼ਬਦ) ਉਚਾਰਨ ਕਰੋ।

ਅਰਿ ਪਦ ਅੰਤਿ ਤਵਨ ਕੇ ਦੀਜੈ

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਿਹ ਚਾਹੋ ਤਿਹ ਠਵਰ ਸੁ ਭਨੀਜੈ ॥੧੦੯੮॥

Saying the word “Radani”, add the word “ari” at the end and know the names of Tupak.1098.

ਜਿਥੇ ਚਾਹੋ, ਉਥੇ ਕਥਨ ਕਰੋ ॥੧੦੯੮॥

ਰਦਨਛੰਦਨੀ ਅਰਿਣੀ ਭਾਖੋ

(ਪਹਿਲਾਂ) 'ਰਦਨਛੰਦਨੀ ਅਰਿਣੀ' (ਹਾਥੀ-ਸੈਨਾ) ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਰਾਖੋ

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨੈਕੁ ਨਹੀ ਜਾਨੋ ॥੧੦੯੯॥

Saying the words “Radan-Chhandani-arini”, add the words “ari” at the end and in this way know all the names of Tupak without any discrimination.1099.

ਇਸ ਵਿਚ ਕੋਈ ਭੇਦ ਨਾ ਸਮਝੋ ॥੧੦੯੯॥