ਧਨਾਸਰੀ ਮਹਲਾ

Dhanaasaree, Ninth Mehl:

ਧਨਾਸਰੀ ਨੌਵੀਂ ਪਾਤਿਸ਼ਾਹੀ।

ਤਿਹ ਜੋਗੀ ਕਉ ਜੁਗਤਿ ਜਾਨਉ

That Yogi does not know the way.

ਹੇ ਭਾਈ! ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ (ਸਹੀ) ਜੀਵਨ-ਜਾਚ (ਅਜੇ) ਨਹੀਂ ਆਈ, ਤਿਹ ਜੋਗੀ ਕਉ = ਉਸ ਜੋਗੀ ਨੂੰ। ਜੁਗਤਿ = ਸਹੀ ਜੀਵਨ-ਜਾਚ। ਜਾਨਉ = ਜਾਨਉਂ, ਮੈਂ ਸਮਝਦਾ ਹਾਂ।

ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ

Understand that his heart is filled with greed, emotional attachment, Maya and egotism. ||1||Pause||

ਜਿਸ (ਜੋਗੀ) ਦੇ ਹਿਰਦੇ ਵਿਚ ਮੈਂ ਲੋਭ ਮਾਇਆ ਦੇ ਮੋਹ ਅਤੇ ਮਮਤਾ (ਦੀਆਂ ਲਹਰਾਂ ਉੱਠ ਰਹੀਆਂ) ਵੇਖਦਾ ਹਾਂ ॥੧॥ ਰਹਾਉ ॥ ਫੁਨਿ = ਫਿਰ, ਅਤੇ। ਜਿਹ ਘਟ ਮਾਹਿ = ਜਿਸ (ਜੋਗੀ) ਦੇ ਹਿਰਦੇ ਵਿਚ। ਪਛਾਨਉ = ਪਛਾਨਉਂ, ਮੈਂ ਪਛਾਣਦਾ ਹਾਂ ॥੧॥ ਰਹਾਉ ॥

ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ

One who does not slander or praise others, who looks upon gold and iron alike,

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ, ਜਾ ਕੈ = ਜਿਸ ਦੇ ਹਿਰਦੇ ਵਿਚ। ਕੰਚਨੁ = ਸੋਨਾ। ਲੋਹ = ਲੋਹਾ। ਸਮਾਨੋ = ਇਕੋ ਜਿਹਾ।

ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥

who is free from pleasure and pain - he alone is called a true Yogi. ||1||

ਜੇਹੜਾ ਮਨੁੱਖ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ ॥੧॥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਅਤੀਤਾ = ਵਿਰਕਤ, ਪਰੇ। ਤਾਹਿ = ਉਸ ਨੂੰ ਹੀ। ਬਖਾਨੋ = ਬਖਾਨੁ, ਆਖ ॥੧॥

ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ

The restless mind wanders in the ten directions - it needs to be pacified and restrained.

(ਹੇ ਭਾਈ!) ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਕੇ ਟਿਕਾ ਲਿਆ ਹੈ, ਚੰਚਲ = ਭਟਕਣ ਵਾਲਾ। ਦਹ = ਦਸ। ਦਿਸਿ = ਪਾਸਾ। ਕਉ = ਨੂੰ, ਵਲ। ਜਾਹਿ = ਜਿਸ ਨੇ। ਅਚਲੁ = ਅਡੋਲ।

ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥

Says Nanak, whoever knows this technique is judged to be liberated. ||2||3||

ਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ ॥੨॥੩॥ ਕੋ = ਦਾ। ਇਹ ਬਿਧਿ ਕੋ = ਇਸ ਕਿਸਮ ਦਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਮਾਨੋ = ਮਾਨੁ, ਸਮਝ ॥੨॥੩॥