ਕਾਨੜਾ ਮਹਲਾ ੫ ਘਰੁ ੧੧ ॥
Kaanraa, Fifth Mehl, Eleventh House:
ਰਾਗ ਕਾਨੜਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਹਜ ਸੁਭਾਏ ਆਪਨ ਆਏ ॥
He Himself has come to me, in His Natural Way.
(ਕਿਸੇ) ਆਤਮਕ ਅਡੋਲਤਾ ਵਾਲੇ ਪਿਆਰ ਦੀ ਪ੍ਰੇਰਨਾ ਨਾਲ (ਪ੍ਰਭੂ ਜੀ) ਆਪਣੇ ਆਪ ਹੀ (ਮੈਨੂੰ) ਆ ਮਿਲੇ ਹਨ, ਸਹਜ = ਆਤਮਕ ਅਡੋਲਤਾ। ਸੁਭਾਏ = ਸੁਭਾਇ, ਪਿਆਰ ਦੀ ਰਾਹੀਂ, ਪਿਆਰ ਦੇ ਪ੍ਰੇਰੇ ਹੋਏ। ਆਪਨ = ਆਪਣੇ ਆਪ।
ਕਛੂ ਨ ਜਾਨੌ ਕਛੂ ਦਿਖਾਏ ॥
I know nothing, and I show nothing.
ਮੈਂ ਤਾਂ ਨਾਹ ਕੁਝ ਜਾਣਦਾ-ਬੁੱਝਦਾ ਹਾਂ, ਨਾਹ ਮੈਂ ਕੋਈ ਚੰਗੀ ਕਰਣੀ ਵਿਖਾ ਸਕਿਆ ਹਾਂ। ਜਾਨੌ = ਜਾਨਉਂ, ਮੈਂ ਜਾਣਦਾ। ਨ ਕਛੂ ਜਾਨੌ (ਨ) ਕਛੂ ਦਿਖਾਏ = ਨਾਹ ਮੈਂ ਕੁਝ ਜਾਣਦਾ ਹਾਂ, ਨਾਹ ਮੈਂ ਕੁਝ ਵਿਖਾਇਆ ਹੈ (ਨਾਹ ਮੇਰੀ ਮੱਤ-ਬੱਧ ਉੱਚੀ ਹੈ, ਨਾਹ ਮੇਰੀ ਕਰਣੀ ਉੱਚੀ ਹੈ)।
ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥
I have met God through innocent faith, and He has blessed me with peace. ||1||Pause||
ਮੈਨੂੰ ਭੋਲੇ ਬਾਲ ਨੂੰ ਉਹ ਸੁਖਾਂ ਦਾ ਮਾਲਕ ਪ੍ਰਭੂ (ਆਪ ਹੀ) ਆ ਮਿਲਿਆ ਹੈ ॥੧॥ ਰਹਾਉ ॥ ਬਾਲੇ ਭੋਲੇ = ਭੋਲੇ ਬਾਲਕ ਨੂੰ ॥੧॥ ਰਹਾਉ ॥
ਸੰਜੋਗਿ ਮਿਲਾਏ ਸਾਧ ਸੰਗਾਏ ॥
By the good fortune of my destiny, I have joined the Saadh Sangat, the Company of the Holy.
(ਕਿਸੇ ਪਿਛਲੇ) ਸੰਜੋਗ ਨੇ (ਮੈਨੂੰ) ਸਾਧ ਸੰਗਤ ਵਿਚ ਮਿਲਾ ਦਿੱਤਾ, ਸੰਜੋਗਿ = ਸੰਜੋਗ ਨੇ। ਸਾਧ ਸੰਗਾਏ = ਸਾਧ ਸੰਗਤ ਵਿਚ।
ਕਤਹੂ ਨ ਜਾਏ ਘਰਹਿ ਬਸਾਏ ॥
I do not go out anywhere; I dwell in my own home.
(ਹੁਣ ਮੇਰਾ ਮਨ) ਕਿਸੇ ਭੀ ਹੋਰ ਪਾਸੇ ਨਹੀਂ ਜਾਂਦਾ, (ਹਿਰਦੇ-) ਘਰ ਵਿਚ ਹੀ ਟਿਕਿਆ ਰਹਿੰਦਾ ਹੈ। ਕਤਹੂ = ਕਿਸੇ ਭੀ ਹੋਰ ਪਾਸੇ। ਘਰਹਿ = ਘਰ ਵਿਚ ਹੀ।
ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥
God, the Treasure of Virtue, has been revealed in this body-robe. ||1||
(ਮੇਰੇ ਇਸ ਸਰੀਰ ਵਿਚ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਪਰਗਟ ਹੋ ਪਿਆ ਹੈ ॥੧॥ ਗੁਨ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਇਹ ਚੋਲੈ = ਇਸ ਸਰੀਰ ਵਿਚ ॥੧॥
ਚਰਨ ਲੁਭਾਏ ਆਨ ਤਜਾਏ ॥
I have fallen in love with His Feet; I have abandoned everything else.
(ਪ੍ਰਭੂ ਦੇ) ਚਰਨਾਂ ਨੇ (ਮੈਨੂੰ ਆਪਣੇ ਵਲ) ਖਿੱਚ ਪਾ ਲਈ ਹੈ, ਮੈਥੋਂ ਹੋਰ ਸਾਰੇ ਮੋਹ-ਪਿਆਰ ਛਡਾ ਲਏ ਹਨ, ਲੁਭਾਏ = ਖਿੱਚ ਪਾ ਲਈ ਹੈ। ਆਨ = ਹੋਰ (ਪਿਆਰ, ਆਸਰੇ)। ਤਜਾਏ = ਛੱਡ ਦਿੱਤੇ ਹਨ।
ਥਾਨ ਥਨਾਏ ਸਰਬ ਸਮਾਏ ॥
In the places and interspaces, He is All-pervading.
(ਹੁਣ ਮੈਨੂੰ ਇਉਂ ਦਿੱਸਦਾ ਹੈ ਕਿ ਉਹ ਪ੍ਰਭੂ) ਹਰੇਕ ਥਾਂ ਵਿਚ ਸਭਨਾਂ ਵਿਚ ਵੱਸ ਰਿਹਾ ਹੈ। ਥਾਨ ਥਨਾਏ = ਥਾਨ ਥਾਨ ਵਿਚ, ਹਰੇਕ ਥਾਂ ਵਿਚ। ਸਰਬ = ਸਭਨਾਂ ਵਿਚ।
ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥
With loving joy and excitement, Nanak speaks His Praises. ||2||1||46||
(ਹੁਣ ਉਸ ਦਾ ਦਾਸ) ਨਾਨਕ ਬੜੇ ਆਨੰਦ ਨਾਲ ਉਸ ਦੇ ਗੁਣ ਉਚਾਰਦਾ ਰਹਿੰਦਾ ਹੈ ॥੨॥੧॥੪੬॥ ਰਸਕਿ = ਸੁਆਦ ਨਾਲ, ਆਨੰਦ ਨਾਲ ॥੨॥੧॥੪੬॥