ਦੋਹਰਾ ॥
DOHRA
ਦੋਹਰਾ:
ਜਛ ਸੈਨ ਬਲਬੰਡ ਨ੍ਰਿਪ ਜਮ ਪੁਰ ਦਈ ਪਠਾਇ ॥
ਬਲਵਾਨ ਰਾਜੇ ਨੇ ਯਕਸ਼ ਸੈਨਾ ਨੂੰ ਯਮਪੁਰੀ ਭੇਜ ਦਿੱਤਾ ਹੈ
ਨਲ ਕੂਬਰ ਘਾਇਲ ਕੀਓ ਅਤਿ ਜੀਯ ਕੋਪੁ ਬਢਾਇ ॥੧੪੯੬॥
The mighty army of the Yakshas was dispatched to the abode of Yama by the king and getting enraged, wounded Nalkoober.1496.
ਅਤੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਨਲ ਅਤੇ ਕੂਬਰ ਨੂੰ ਘਾਇਲ ਕਰ ਦਿੱਤਾ ਹੈ ॥੧੪੯੬॥
ਜਬ ਕੁਬੇਰ ਕੇ ਉਰ ਬਿਖੈ ਮਾਰਿਓ ਤੀਛਨ ਬਾਨ ॥
ਜਦ (ਰਾਜੇ ਨੇ) ਕੁਬੇਰ ਦੇ ਸੀਨੇ ਵਿਚ ਤਿਖਾ ਬਾਣ ਮਾਰਿਆ।
ਲਾਗਤ ਸਰ ਕੇ ਸਟਕਿਓ ਛੂਟਿ ਗਯੋ ਸਬ ਮਾਨ ॥੧੪੯੭॥
Then the king inflicted a sharp arrow in the chest of Kuber, which made him run away and all his pride was shattered.1497.
ਬਾਣ ਦੇ ਲਗਦਿਆਂ ਹੀ (ਉਹ) ਭਜ ਗਿਆ ਅਤੇ ਉਸ ਦਾ ਸਾਰਾ ਅਭਿਮਾਨ ਨਸ਼ਟ ਹੋ ਗਿਆ ॥੧੪੯੭॥