ਨਟ ਪੜਤਾਲ ਮਹਲਾ ੫ ॥
Nat Partaal, Fifth Mehl:
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕੋਊ ਹੈ ਮੇਰੋ ਸਾਜਨੁ ਮੀਤੁ ॥
Is there any friend or companion of mine,
ਕੋਈ ਵਿਰਲਾ ਹੀ (ਲੱਭਦਾ) ਹੈ ਇਹੋ ਜਿਹਾ ਸੱਜਣ ਮਿੱਤਰ, ਕੋਊ = ਕੋਈ ਵਿਰਲਾ।
ਹਰਿ ਨਾਮੁ ਸੁਨਾਵੈ ਨੀਤ ॥
who will constantly share the Lord's Name with me?
ਜਿਹੜਾ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ। ਨੀਤ = ਸਦਾ।
ਬਿਨਸੈ ਦੁਖੁ ਬਿਪਰੀਤਿ ॥
Will he rid me of my pains and evil tendencies?
(ਨਾਮ ਦੀ ਬਰਕਤਿ ਨਾਲ) ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ। ਬਿਨਸੈ = ਨਾਸ ਹੋ ਜਾਂਦਾ ਹੈ। ਬਿਪਰੀਤਿ = ਉਲਟੀ ਪ੍ਰੀਤ, ਮਾੜੇ ਪਾਸੇ ਦੀ ਪ੍ਰੀਤ।
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥
I would surrender my mind, body, consciousness and everything. ||1||Pause||
(ਜੇ ਕੋਈ ਹਰਿ-ਨਾਮ ਸੁਣਾਣ ਵਾਲਾ ਸੱਜਣ ਮਿਲ ਪਏ, ਤਾਂ ਉਸ ਤੋਂ) ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ॥੧॥ ਰਹਾਉ ॥ ਅਰਪਉ = ਅਰਪਉਂ, ਮੈਂ ਭੇਟਾ ਕਰ ਦਿਆਂ। ਚੀਤੁ = ਚਿੱਤ ॥੧॥ ਰਹਾਉ ॥
ਕੋਈ ਵਿਰਲਾ ਆਪਨ ਕੀਤ ॥
How rare is that one whom the Lord makes His own,
ਕੋਈ ਵਿਰਲਾ ਹੀ (ਲੱਭਦਾ) ਹੈ (ਇਹੋ ਜਿਹਾ ਜਿਸ ਨੂੰ ਪ੍ਰਭੂ ਨੇ) ਆਪਣਾ ਬਣਾ ਲਿਆ ਹੁੰਦਾ ਹੈ, ਕੀਤ = ਕੀਤਾ ਹੈ, ਬਣਾਇਆ ਹੈ। ਆਪਨ = ਆਪਣਾ।
ਸੰਗਿ ਚਰਨ ਕਮਲ ਮਨੁ ਸੀਤ ॥
and whose mind is sewn into the Lord's Lotus Feet.
ਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ, ਸੰਗਿ = ਨਾਲ। ਸੀਤ = ਸੀਤਾ ਹੋਇਆ ਹੈ, ਜੋੜਿਆ ਹੈ।
ਕਰਿ ਕਿਰਪਾ ਹਰਿ ਜਸੁ ਦੀਤ ॥੧॥
Granting His Grace, the Lord blesses him with His Praise. ||1||
ਜਿਸ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ ਹੁੰਦੀ ਹੈ ॥੧॥ ਕਰਿ = ਕਰ ਕੇ। ਦੀਤ = ਦਿੱਤਾ ਹੈ ॥੧॥
ਹਰਿ ਭਜਿ ਜਨਮੁ ਪਦਾਰਥੁ ਜੀਤ ॥
Vibrating, meditating on the Lord, he is victorious in this precious human life,
ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ। ਭਜਿ = ਭਜ ਕੇ, ਸਿਮਰ ਕੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜੀਵਨ। ਜੀਤ = ਜਿੱਤਿਆ, ਕਾਮਯਾਬ ਬਣਾਇਆ।
ਕੋਟਿ ਪਤਿਤ ਹੋਹਿ ਪੁਨੀਤ ॥
and millions of sinners are sanctified.
(ਨਾਮ ਜਪ ਕੇ) ਕ੍ਰੋੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ। ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਹੋਹਿ = ਹੋ ਜਾਂਦੇ ਹਨ। ਪੁਨੀਤ = ਪਵਿੱਤਰ।
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥
Slave Nanak is a sacrifice, a sacrifice to Him. ||2||1||10||19||
ਹੇ ਨਾਨਕ! (ਨਾਮ ਜਪਣ ਵਾਲੇ ਅਜਿਹੇ) ਦਾਸ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ ਕੁਰਬਾਨ ਕਰਦਾ ਹਾਂ ॥੨॥੧॥੧੦॥੧੯॥ ਬਲਿ ਕੀਤ = ਸਦਕੇ ਕੀਤਾ ॥੨॥੧॥੧੦॥੧੯॥