ਡਖਣੇ ਮਃ ੫ ॥
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥
If You are my friend, then don't separate Yourself from me, even for an instant.
ਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ। ਹਿਕ = ਇੱਕ। ਭੋਰੀ = ਰਤਾ ਭਰ।
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥
My soul is fascinated and enticed by You; when will I see You, O my Love? ||1||
ਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ ॥੧॥ ਮਹਿੰਜਾ = ਮੇਰਾ। ਜਾਨੀ = ਹੇ ਪਿਆਰੇ! ਤੋਹਿ = ਤੈਨੂੰ। ਪਸੀ = ਪੱਸੀਂ, ਮੈਂ ਵੇਖਾਂ ॥੧॥