ਮਃ ੧ ॥

First Mehl:

ਪਹਿਲੀ ਪਾਤਸ਼ਾਹੀ।

ਨ ਦਾਦੇ ਦਿਹੰਦ ਆਦਮੀ ॥

Neither the just, nor the generous, nor any humans at all,

ਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ, ਦਾਦ = ਇਨਸਾਫ਼। ਦਿਹੰਦ = ਦੇਣ ਵਾਲੇ। ਦਾਦੇ ਦਿਹੰਦ = ਇਨਸਾਫ਼ ਕਰਨ ਵਾਲੇ।

ਨ ਸਪਤ ਜੇਰ ਜਿਮੀ ॥

Nor the seven realms beneath the earth, shall remain.

ਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ। ਸਪਤ = ਸੱਤ।

ਅਸਤਿ ਏਕ ਦਿਗਰਿ ਕੁਈ ॥

The One Lord alone exists. Who else is there?

ਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ?

ਏਕ ਤੁਈ ਏਕ ਤੁਈ ॥੩॥

You alone, Lord, You alone. ||3||

(ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ) ਇਕ ਤੂੰ ਹੀ ਹੈ ਇਕ ਤੂੰ ਹੀ ਹੈ ॥੩॥