ਚੌਪਈ

Chaupaee

ਚੌਪਈ:

ਉਤਰ ਦੇਸ ਰਾਵ ਇਕ ਕਹਿਯੈ

ਉੱਤਰ ਦੇਸ ਵਿਚ ਇਕ ਰਾਜਾ ਹੁੰਦਾ ਸੀ।

ਅਧਿਕ ਰੂਪ ਜਾ ਕੋ ਜਗ ਲਹਿਯੈ

In. the North of the country, there lived a Raja who was very handsome.

ਉਸ ਦਾ ਜਗਤ ਵਿਚ ਬਹੁਤ ਸੁੰਦਰ ਰੂਪ ਮੰਨਿਆ ਜਾਂਦਾ ਸੀ।

ਛਤ੍ਰ ਕੇਤੁ ਰਾਜਾ ਕੋ ਨਾਮਾ

ਉਸ ਰਾਜੇ ਦਾ ਨਾਂ ਛਤ੍ਰ ਕੇਤੁ ਸੀ।

ਨਿਰਖਿ ਥਕਿਤ ਰਹਈ ਜਿਹ ਬਾਮਾ ॥੧॥

His name was Chhattar Ket and, on seeing him, his wife always felt satiated.(1)

ਉਸ ਦੀ ਇਸਤਰੀ (ਉਸ ਨੂੰ) ਵੇਖਦਿਆਂ ਰਜਦੀ ਨਹੀਂ ਸੀ ॥੧॥

ਛਤ੍ਰ ਮੰਜਰੀ ਨਾਮ ਤਵਨ ਕੋ

His name was Chhattar Ket and, on seeing him, his wife always felt satiated.(1)

ਉਸ ਦਾ ਨਾਂ ਛਤ੍ਰ ਮੰਜਰੀ ਸੀ।

ਅਧਿਕ ਰੂਪ ਜਗ ਸੁਨਤ ਜਵਨ ਕੋ

Her name was Chhattar Manjri; she was admired as the most beautiful.

ਉਸ ਦਾ ਰੂਪ ਵੀ ਜਗਤ ਵਿਚ ਬਹੁਤ ਸੁੰਦਰ ਦਸਿਆ ਜਾਂਦਾ ਸੀ।

ਭਵਨ ਚਤੁਰਦਸ ਮਾਝਿ ਉਜਿਯਾਰੀ

ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ

ਰਾਜਾ ਛਤ੍ਰਕੇਤੁ ਕੀ ਨਾਰੀ ॥੨॥

Raja Chhattar Ket’s wife was so well known that she was famous in all the ten regions.(2)

ਰਾਜਾ ਛਤ੍ਰਕੇਤੁ ਦੀ ਇਸਤਰੀ ॥੨॥

ਛਤ੍ਰ ਮੰਜਰੀ ਤਾ ਕੀ ਪ︀ਯਾਰੀ

ਛਤ੍ਰ ਮੰਜਰੀ ਉਸ ਨੂੰ ਬਹੁਤ ਪਿਆਰੀ ਸੀ।

ਅੰਗ ਉਤੰਗ ਨ੍ਰਿਪਤਿ ਤੇ ਭਾਰੀ

Chhattar Manjri was so loveable that her features were much more attractive than the Raja’s.

ਉਸ ਦੇ ਅੰਗ ਰਾਜੇ ਤੋਂ ਵੀ ਉਚੇ ਅਤੇ ਭਾਰੇ ਸਨ (ਅਰਥਾਤ ਉਹ ਰਾਜੇ ਤੋਂ ਵੀ ਅਧਿਕ ਸੁੰਦਰ ਸੀ)।

ਬਹੁਤ ਜਤਨ ਆਗਮ ਕੋ ਕਰੈ

Chhattar Manjri was so loveable that her features were much more attractive than the Raja’s.

ਉਹ ਭਵਿਸ਼ ਬਾਰੇ ਬਹੁਤ ਯਤਨ ਕਰਦੀ ਸੀ

ਕੈਸੇ ਰਾਜ ਹਮਾਰੋ ਸਰੈ ॥੩॥

She always pondered over, how their rule could remain dynamic for ever,(3)

ਕਿ ਕਿਵੇਂ ਸਾਡਾ ਰਾਜ ਸੰਵਰ ਜਾਏ (ਅਰਥਾਤ ਉੱਨਤੀ ਕਰੇ) ॥੩॥

ਕੰਨ︀ਯਾ ਹ੍ਵੈ ਤਾ ਕੇ ਮਰਿ ਜਾਹੀ

She always pondered over, how their rule could remain dynamic for ever,(3)

ਉਸ ਦੇ ਕੰਨਿਆ ਜਨਮ ਲੈ ਕੇ ਮਰ ਜਾਂਦੀ ਸੀ

ਪੂਤ ਆਨਿ ਪ੍ਰਗਟੈ ਕੋਊ ਨਾਹੀ

Because her female issues would not survive, and had no luck of a son.

ਅਤੇ ਪੁੱਤਰ ਕੋਈ ਪ੍ਰਗਟ ਨਹੀਂ ਸੀ ਹੋਇਆ।

ਤ੍ਰਿਯ ਕੌ ਸੋਕ ਅਧਿਕ ਜਿਯ ਭਾਰੋ

(ਉਸ) ਇਸਤਰੀ ਦੇ ਮਨ ਵਿਚ (ਇਹੀ) ਬਹੁਤ ਵੱਡਾ ਦੁਖ ਸੀ।

ਚਰਿਤ ਏਕ ਤਿਯ ਚਿਤ ਬਿਚਾਰੋ ॥੪॥

Her mind was very much inflicted and she thought of performing some unique exploit.(4) .

(ਉਸ) ਇਸਤਰੀ ਨੇ ਮਨ ਵਿਚ ਇਕ ਚਰਿਤ੍ਰ ਵਿਚਾਰਿਆ ॥੪॥

ਸੁਤ ਬਿਨੁ ਤ੍ਰਿਯ ਚਿਤ ਚਿਤ ਬਿਚਾਰੀ

Her mind was very much inflicted and she thought of performing some unique exploit.(4) .

(ਉਹ) ਇਸਤਰੀ ਮਨ ਵਿਚ ਸੋਚਣ ਲਗੀ

ਕ︀ਯੋ ਦੈਵ ਗਤਿ ਕਰੀ ਹਮਾਰੀ

She contemplated in her mind, ‘Not even God would approve me without a son,

ਕਿ ਪੁੱਤਰ ਤੋਂ ਬਿਨਾ ਪਰਮਾਤਮਾ ਸਾਡੀ ਗਤੀ ਕਿਵੇਂ ਕਰੇਗਾ।

ਦਿਜ ਮੁਰਿ ਹਾਥ ਦਾਨ ਨਹਿ ਲੇਹੀ

She contemplated in her mind, ‘Not even God would approve me without a son,

ਮੇਰੇ ਹੱਥੋਂ ਬ੍ਰਾਹਮਣ ਦਾਨ ਨਹੀਂ ਲੈਣਗੇ

ਗ੍ਰਿਹ ਕੇ ਲੋਗ ਉਰਾਭੇ ਦੇਹੀ ॥੫॥

‘And Brahmins (priests) would not accept alms through my hands and populace would taunt me.(5)

ਅਤੇ ਘਰ ਦੇ ਲੋਕ ਉਲਾਂਭੇ ਦੇਣਗੇ ॥੫॥

ਤਾ ਤੇ ਦੁਰਾਚਾਰ ਕਛੁ ਕਰਿਯੈ

‘And Brahmins (priests) would not accept alms through my hands and populace would taunt me.(5)

ਇਸ ਲਈ ਕੁਝ ਦੁਰਾਚਾਰ ਕਰ ਕੇ (ਪੁੱਤਰ ਪੈਦਾ ਕਰੀਏ)

ਪੁਤ੍ਰ ਰਾਵ ਕੋ ਬਦਨ ਉਚਰਿਯੈ

‘I should undertake some unworthy action and provide a son to the Raja.

ਅਤੇ ਮੂੰਹ ਤੋਂ ਰਾਜੇ ਦਾ ਪੁੱਤਰ ਕਹਿ ਦੇਈਏ।

ਏਕ ਪੁਤ੍ਰ ਲੀਜੈ ਉਪਜਾਈ

ਇਕ ਪੁੱਤਰ ਪੈਦਾ ਕਰ ਲਈਏ।

ਨ੍ਰਿਪ ਕੋ ਕਵਨ ਨਿਰਖਿ ਹੈ ਆਈ ॥੬॥

‘I must manage to get a boy when the Raja comes to visit me,’(6)

(ਇਹ) ਰਾਜੇ ਦਾ ਹੈ, ਕੌਣ ਆ ਕੇ ਵੇਖਣ ਲਗੇਗਾ ॥੬॥

ਸਵਤਿ ਏਕ ਤਿਹ ਨ੍ਰਿਪਤਿ ਬੁਲਾਈ

ਰਾਜੇ ਨੇ ਉਸ ਦੀ ਇਕ ਸੌਂਕਣ ਬੁਲਾ ਲਈ

ਇਹ ਬ︀ਯਾਹਹੁ ਇਹ ਜਗਤ ਉਡਾਈ

The Raja, on the other hand, had retained a kept-woman, and spread the rum our of his second marriage.

ਅਤੇ ਉਸ ਨੂੰ ਵਿਆਹਣ ਦੀ ਗੱਲ ਧੁਮਾ ਦਿੱਤੀ।

ਯੌ ਸੁਨਿ ਨਾਰਿ ਅਧਿਕ ਅਕੁਲਾਈ

The Raja, on the other hand, had retained a kept-woman, and spread the rum our of his second marriage.

ਇਹ ਸੁਣ ਕੇ ਇਸਤਰੀ ਬਹੁਤ ਵਿਆਕੁਲ ਹੋਈ

ਸੇਵਕਾਨ ਸੌ ਦਰਬੁ ਲੁਟਾਈ ॥੭॥

The Rani was very much distressed and started to splurge the money out on her maids.(7)

ਅਤੇ ਸੇਵਕਾਂ ਨੂੰ ਧਨ ਲੁਟਾਉਣ ਲਗੀ ॥੭॥