ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥
All beings and creatures are totally pleased, gazing on God's glorious radiance.
ਹੇ ਭਾਈ! ਉਹ ਸਾਰੇ ਜੀਵ ਪਰਮਾਤਮਾ ਦੀ ਪ੍ਰਤੱਖ ਵਡਿਆਈ ਵੇਖ ਕੇ ਨਿਹਾਲ ਹੋ ਜਾਂਦੇ ਹਨ, ਜੀਅ ਜੰਤ = (ਉਹ) ਸਾਰੇ ਜੀਵ। ਸੁਪ੍ਰਸੰਨ = ਬਹੁਤ ਪ੍ਰਸੰਨ, ਨਿਹਾਲ। ਦੇਖਿ = ਵੇਖ ਕੇ। ਪਰਤਾਪ = ਵਡਿਆਈ।
ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥
The True Guru has paid off my debt; He Himself did it. ||1||
ਗੁਰੂ ਨੇ ਆਪ ਉੱਦਮ ਕਰ ਕੇ (ਜਿਸ ਜਿਸ ਜੀਵ ਨੂੰ ਗੁਰ-ਸ਼ਬਦ ਦੀ ਦਾਤ ਦੇ ਕੇ ਉਹਨਾਂ ਦੇ ਸਿਰ ਉਤੇ ਪਿਛਲੇ ਜਨਮਾਂ ਦੇ ਕੀਤੇ ਹੋਏ) ਵਿਕਾਰਾਂ ਦਾ ਭਾਰ ਲਾਹ ਦਿੱਤਾ ॥੧॥ ਕਰਜੁ = ਵਿਕਾਰਾਂ ਦਾ ਭਾਰ। ਕਰਿ = ਕਰ ਕੇ। ਆਹਰੁ = ਉੱਦਮ ॥੧॥
ਖਾਤ ਖਰਚਤ ਨਿਬਹਤ ਰਹੈ ਗੁਰਸਬਦੁ ਅਖੂਟ ॥
Eating and expending it, it is always available; the Word of the Guru's Shabad is inexhaustible.
ਹੇ ਭਾਈ! ਗੁਰੂ ਦਾ ਸ਼ਬਦ (ਆਤਮਕ ਜੀਵਨ ਦੇ ਪਲਰਨ ਵਾਸਤੇ ਇਕ ਐਸਾ ਭੋਜਨ ਹੈ ਜੋ) ਕਦੇ ਨਹੀਂ ਮੁੱਕਦਾ। (ਜਿਸ ਮਨੁੱਖ ਦੀ ਉਮਰ ਇਹ ਭੋਜਨ ਆਪ) ਵਰਤਦਿਆਂ (ਅਤੇ ਹੋਰਨਾਂ ਨੂੰ) ਵੰਡਦਿਆਂ ਗੁਜ਼ਰਦੀ ਹੈ, ਖਾਤ = ਖਾਂਦਿਆਂ। ਖਰਚਤ = ਵੰਡਦਿਆਂ। ਨਿਬਹਤ ਰਹੈ = ਉਮਰ ਬੀਤਦੀ ਰਹਿੰਦੀ ਹੈ। ਅਖੂਟ = ਕਦੇ ਨਾਂਹ ਮੁੱਕਣ ਵਾਲੀ।
ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥
Everything is perfectly arranged; it is never exhausted. ||1||Pause||
ਉਸ ਦੇ ਪਾਸ (ਇਸ) ਰਸਦ ਦੇ ਭੰਡਾਰ ਭਰੇ ਰਹਿੰਦੇ ਹਨ, (ਇਸ ਰਸਦ ਵਿਚ) ਕਦੇ ਭੀ ਤੋਟ ਨਹੀਂ ਆਉਂਦੀ ॥੧॥ ਰਹਾਉ ॥ ਸਮਗਰੀ = (ਕੋਈ ਸੁਆਦਲਾ ਭੋਜਨ ਜਿਵੇਂ ਕੜਾਹ ਪ੍ਰਸਾਦ ਆਦਿਕ ਤਿਆਰ ਕਰਨ ਲਈ ਲੋੜੀਂਦੀ) ਰਸਦ। ਪੂਰਨ ਭਈ = ਲੋੜ ਅਨੁਸਾਰ ਇਕੱਠੀ ਹੋ ਜਾਂਦੀ ਹੈ। ਤੂਟ = ਤੋਟ, ਘਾਟ ॥੧॥ ਰਹਾਉ ॥
ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥
In the Saadh Sangat, the Company of the Holy, I worship and adore the Lord, the infinite treasure.
(ਇਸੇ ਵਾਸਤੇ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਨਹੀਂ ਮੁੱਕਦਾ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਧਿ = ਖ਼ਜ਼ਾਨਾ। ਆਪਾਰ = ਬੇਅੰਤ।
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥
He does not hesitate to bless me with Dharmic faith, wealth, fulfilment of desires and liberation. ||2||
(ਦੁਨੀਆ ਵਿਚ) ਧਰਮ, ਅਰਥ, ਕਾਮ, ਮੋਖ (ਇਹ ਚਾਰ ਹੀ ਪ੍ਰਸਿੱਧ ਅਮੋਲਕ ਪਦਾਰਥ ਮੰਨੇ ਗਏ ਹਨ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਉਸ ਨੂੰ ਇਹ ਪਦਾਰਥ) ਦੇਂਦਿਆਂ ਚਿਰ ਨਹੀਂ ਲਾਂਦਾ ॥੨॥ ਅਰੁ = ਅਤੇ। ਬਾਰ = ਚਿਰ ॥੨॥
ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥
The devotees worship and adore the Lord of the Universe with single-minded love.
ਹੇ ਭਾਈ! ਗੋਬਿੰਦ ਗੁਪਾਲ ਦੇ ਭਗਤ ਇਕ-ਰਸ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦਾ ਨਾਮ ਸਿਮਰਦੇ ਹਨ। ਅਰਾਧਹਿ = ਸਿਮਰਦੇ ਹਨ। ਰੰਗਿ = ਪ੍ਰੇਮ ਵਿਚ।
ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥
They gather in the wealth of the Lord's Name, which cannot be estimated. ||3||
ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਧਨ (ਇਤਨਾ) ਇਕੱਠਾ ਕਰਦੇ ਰਹਿੰਦੇ ਹਨ ਕਿ ਉਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ ॥੩॥ ਸੰਚਿਆ = ਇਕੱਠਾ ਕਰ ਲਿਆ। ਜਾ ਕਾ = ਜਿਸ (ਧਨ) ਦਾ। ਸੁਮਾਰੁ = ਸ਼ੁਮਾਰ, ਅੰਦਾਜ਼ਾ ॥੩॥
ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥
O God, I seek Your Sanctuary, the glorious greatness of God. Nanak:
ਹੇ ਪ੍ਰਭੂ! (ਤੇਰੇ ਭਗਤ ਤੇਰੀ ਕਿਰਪਾ ਨਾਲ) ਤੇਰੀ ਸਰਨ ਪਏ ਰਹਿੰਦੇ ਹਨ। (ਹੇ ਭਾਈ! ਪ੍ਰਭੂ ਦੇ ਭਗਤ) ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦੇ ਰਹਿੰਦੇ ਹਨ। ਪ੍ਰਭ = ਹੇ ਪ੍ਰਭੂ!
ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥
Your end or limitation cannot be found, O Infinite World-Lord. ||4||32||62||
ਹੇ ਨਾਨਕ! ਜਗਤ ਦੇ ਖਸਮ ਪ੍ਰਭੂ ਦੇ ਗੁਣ ਬੇਅੰਤ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੪॥੩੨॥੬੨॥ ਗੁਸਾਈ = ਧਰਤੀ ਦਾ ਖਸਮ ॥੪॥੩੨॥੬੨॥