ਸਲੋਕੁ ॥
Salok:
ਸਲੋਕੁ
ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥
My pain is gone, and my sorrows have departed, since I took to the Sanctuary of the Lord, my King.
(ਜਿਸ ਮਨੁੱਖ ਨੇ) ਪ੍ਰਭੂ ਪਾਤਿਸ਼ਾਹ ਦਾ ਆਸਰਾ ਲਿਆ, (ਉਸ ਦੇ) ਸਾਰੇ ਦੁੱਖ ਨਾਸ ਹੋ ਗਏ, (ਉਸ ਦੇ ਅੰਦਰੋਂ ਹਰੇਕ ਕਿਸਮ ਦਾ) ਸਹਮ ਦੂਰ ਹੋ ਗਿਆ। ਬਿਨਸੇ = ਨਾਸ ਹੋ ਗਏ। ਸਹਸਾ = ਸਹਮ। ਗਹੀ = ਫੜੀ। ਹਰਿ ਰਾਇ = ਪ੍ਰਭੂ ਪਾਤਿਸ਼ਾਹ।
ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥
I have obtained the fruits of my mind's desires, O Nanak, singing the Glorious Praises of the Lord. ||17||
ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਕੇ (ਉਸ ਨੇ ਆਪਣੇ) ਮਨ ਵਿਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲਏ ॥੧੭॥ ਮਨਿ = ਮਨ ਵਿਚ। ਚਿੰਦੇ = ਚਿਤਵੇ ਹੋਏ। ਨਾਨਕ = ਹੇ ਨਾਨਕ! ਗਾਇ = ਗਾ ਕੇ ॥੧੭॥