ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥
The Guru, the Perfect True Guru, has blessed me with peace and tranquility.
ਹੇ ਭਾਈ! ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ, ਸਾਂਤਿ = ਸ਼ਾਂਤੀ, ਆਤਮਕ ਠੰਢ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ।
ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥
Peace and joy have welled up, and the mystical trumpets of the unstruck sound current vibrate. ||1||Pause||
ਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ (ਮਾਨੋ, ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ ॥੧॥ ਰਹਾਉ ॥ ਉਪਜੇ = ਪੈਦਾ ਹੋ ਗਏ। ਬਾਜੇ = ਵੱਜ ਪਏ। ਅਨਹਦ = {अनहत = ਬਿਨਾ ਵਜਾਣ ਦੇ} ਇਕ-ਰਸ। ਤੂਰੇ = ਵਾਜੇ ॥੧॥ ਰਹਾਉ ॥
ਤਾਪ ਪਾਪ ਸੰਤਾਪ ਬਿਨਾਸੇ ॥
Sufferings, sins and afflictions have been dispelled.
ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਮਨੁੱਖ ਸਾਰੇ ਪਾਪ ਨਾਸ ਹੋ ਗਏ, ਤਾਪ = ਦੁੱਖ। ਪਾਪ = ਵਿਕਾਰ। ਸੰਤਾਪ = ਕਲੇਸ਼।
ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥
Remembering the Lord in meditation, all sinful mistakes have been erased. ||1||
(ਜਿਸ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ ॥੧॥ ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ। ਸਭਿ = ਸਾਰੇ ॥੧॥
ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥
Joining together, O beautiful soul-brides, celebrate and make merry.
(ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ। ਅਨਦੁ ਕਰਹੁ = ਆਤਮਕ ਆਨੰਦ ਪੈਦਾ ਕਰੋ। ਮਿਲਿ = ਮਿਲ ਕੇ। ਨਾਰੀ = ਹੇ ਨਾਰੀਹੋ! ਹੇ ਮੇਰੇ ਗਿਆਨ-ਇੰਦ੍ਰਿਓ!
ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥
Guru Nanak has saved my honor. ||2||3||21||
ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ ॥੨॥੩॥੨੧॥ ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪੈਜ = ਲਾਜ, ਇੱਜ਼ਤ ॥੨॥੩॥੨੧॥