ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥
Kabeer, the mortal has fallen into the grip of family life, and the Lord has been set aside.
ਹੇ ਕਬੀਰ! ਜੋ ਮਨੁੱਖ ਟੱਬਰ ਦੇ ਗਾੜ੍ਹ ਵਿਚ ਹੀ ਫਸਿਆ ਰਹਿੰਦਾ ਹੈ, ਪਰਮਾਤਮਾ (ਦਾ ਭਜਨ ਉਸ ਦੇ ਹਿਰਦੇ ਤੋਂ) ਲਾਂਭੇ ਹੀ ਰਹਿ ਜਾਂਦਾ ਹੈ। ਗਹਗਚਿ = ਗਾੜ੍ਹ ਵਿਚ, ਰੌਣਕ ਵਿਚ, ਘਮਸਾਨ ਵਿਚ। ਕੁਟੰਬ ਕੈ ਗਹਗਚਿ = ਟੱਬਰ ਦੇ ਝੰਬੇਲੇ ਵਿਚ। ਪਰਿਓ = ਪਿਆ ਰਿਹਾ, ਫਸਿਆ ਰਿਹਾ। ਕਾਂਠੈ = ਕੰਢੇ ਤੇ, ਲਾਂਭੇ ਹੀ; ਇਕ-ਪਾਸੇ ਹੀ।
ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥
The messengers of the Righteous Judge of Dharma descend upon the mortal, in the midst of all his pomp and ceremony. ||142||
ਇਸ ਰੌਲੇ-ਗੌਲੇ ਵਿਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਅੱਪੜਦੇ ਹਨ ('ਰਾਮੁ ਨ ਚੇਤਿਓ, ਜਰਾ ਪਹੂੰਚਿਓ ਆਇ') ॥੧੪੨॥ ਧਰਮਰਾਇ ਕੇ = ਧਰਮਰਾਜ ਦੇ ਭੇਜੇ ਹੋਏ ਦੂਤ। ਆਇ ਪਰੇ = ਆ ਅੱਪੜੇ। ਬੀਚਹਿ = ਵਿਚੇ ਹੀ। ਧੂਮਧਾਮ = ਰੌਲਾ-ਗੌਲਾ ॥੧੪੨॥