ਪਉੜੀ ॥
Pauree:
ਪਉੜੀ
ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥
KHAKHA: The All-powerful Lord lacks nothing;
ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਸ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ। ਖੂਨਾ = ਘਾਟ, ਕਮੀ। ਪਾਹਿ = ਪਾਸ। ਭਾਵੈ = ਜਿਵੇਂ ਪ੍ਰਭੂ ਨੂੰ ਭਾਉਂਦਾ ਹੈ।
ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥
whatever He is to give, He continues to give - let anyone go anywhere he pleases.
ਉਸ ਦੇ ਭਗਤ ਜਨ ਉਸ ਦੀ ਰਜ਼ਾ ਵਿਚ ਤੁਰਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇਂਦਾ ਹੈ। ਤਹ ਤਹ = ਉਥੇ ਉਥੇ। ਭਾਵੈ...ਜਾਹਿ = (ਭਗਤ ਜਨ) ਉਸ ਦੀ ਰਜ਼ਾ ਵਿਚ ਤੁਰਦੇ ਹਨ। ਸਹਜ = ਅਡੋਲਤਾ।
ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥
The wealth of the Naam, the Name of the Lord, is a treasure to spend; it is the capital of His devotees.
ਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸਿ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ।
ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥
With tolerance, humility, bliss and intuitive poise, they continue to meditate on the Lord, the Treasure of excellence.
ਉਹ ਸਦਾ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨੂੰ ਸਿਮਰਦੇ ਹਨ ਤੇ ਉਹਨਾਂ ਦੇ ਅੰਦਰ ਖਿਮਾ ਨਿੰਮ੍ਰਤਾ, ਆਤਮਕ ਆਨੰਦ ਤੇ ਅਡੋਲਤਾ (ਆਦਿਕ ਗੁਣ ਪਲਰਦੇ ਹਨ)। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ।
ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥
Those, unto whom the Lord shows His Mercy, play happily and blossom forth.
ਜਿਨ੍ਹਾਂ ਉਤੇ ਕਿਰਪਾ ਕਰਦਾ ਹੈ, ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ। ਬਿਗਸਹਿ = ਖਿੜੇ ਰਹਿੰਦੇ ਹਨ।
ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥
Those who have the wealth of the Lord's Name in their homes are forever wealthy and beautiful.
ਉਹ ਸਦਾ ਹੀ ਧਨਾਢ ਹਨ, ਉਹਨਾਂ ਦੇ ਮੱਥੇ ਚਮਕਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਬੇਅੰਤ ਨਾਮ-ਧਨ ਹੈ। ਗਨੀਵ = ਧਨਾਢ, ਗ਼ਨੀ। ਗ੍ਰਿਹਿ = ਹਿਰਦੇ-ਘਰ ਵਿਚ।
ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥
Those who are blessed with the Lord's Glance of Grace suffer neither torture, nor pain, nor punishment.
ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ (ਜੀਵਨ-ਵਣਜ ਵਿਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ) ਚੱਟੀ ਨਹੀਂ ਜਾਪਦੀ। ਖੇਦੁ = ਕਲੇਸ਼। ਡਾਨੁ = ਡੰਨ।
ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥
O Nanak, those who are pleasing to God become perfectly successful. ||18||
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਨੂੰ ਚੰਗੇ ਲਗਦੇ ਹਨ, (ਜੀਵਨ-ਵਣਜ ਵਿਚ) ਉਹ ਕਾਮਯਾਬ ਹੋ ਜਾਂਦੇ ਹਨ ॥੧੮॥