ਕਬਿਤੁ

KABIT

ਕਬਿੱਤ:

ਨਾਥ ਹਉ ਤੋ ਨਿਤਾਪ੍ਰਤਿ ਸੋਨੇ ਕੋ ਬਨਾਇ ਸਾਜ ਗਊ ਸਤ ਦੇਤੋ ਦਿਜ ਸੁਤ ਕਉ ਬੁਲਾਇ ਕੈ

“O Lord! I always used to give in charity one hundred cows and gold to Brahmins

ਹੇ ਨਾਥ! ਮੈਂ ਨਿਤ ਸੋਨੇ ਨਾਲ ਸਜਾ ਕੇ, ਇਕ ਸੌ ਗਊਆਂ ਬ੍ਰਾਹਮਣ ਪੁੱਤਰਾਂ ਨੂੰ ਬੁਲਾ ਕੇ ਦਾਨ ਦਿਆ ਕਰਦਾ ਸਾਂ।

ਏਕ ਗਊ ਮਿਲੀ ਮੇਰੀ ਪੁੰਨ ਕਰੀ ਗਊਅਨ ਸੋ ਜੋ ਹਉ ਪੁੰਨ ਕਰਬੇ ਕਉ ਰਾਖਤ ਮੰਗਾਇ ਕੈ

One cow, which had been given in charity mixed in the cows which were to be gifted

ਇਕ ਗਊ, ਮੇਰੀਆਂ ਪੁੰਨ ਕੀਤੀਆਂ ਗਊਆਂ ਵਿਚੋਂ, ਫਿਰ ਆ ਕੇ ਉਨ੍ਹਾਂ ਗਊਆਂ ਵਿਚ ਮਿਲ ਗਈ ਜੋ ਮੈਂ ਪੁੰਨ ਕਰਨ ਲਈ ਮੰਗਵਾਈਆਂ ਹੋਈਆਂ ਸਨ।

ਸੋਊ ਪੁੰਨ ਕਰੀ ਡੀਠ ਤਾਹੀ ਦਿਜ ਪਰੀ ਕਹਿਯੋ ਮੇਰੀ ਗਊ ਤਾ ਕੋ ਧਨੁ ਦੈ ਰਹਿਓ ਸੁਨਾਇ ਕੈ

“Then the Brahmin, who had got the cow earlier recognised it and said, ‘You are giving my own wealth to me again

ਉਹ (ਗਊ ਫਿਰ) ਪੁੰਨ ਕਰ ਦਿੱਤੀ, (ਪਰ) ਉਸ ਉਤੇ ਬ੍ਰਾਹਮਣ ਦੀ ਨਜ਼ਰ ਪੈ ਗਈ। ਕਹਿਣ ਲਗਿਆ, ਇਹ ਮੇਰੀ ਗਊ ਹੈ। (ਮੈਂ) ਉਸ ਨੂੰ ਧਨ ਦੇ ਰਿਹਾ ਸਾਂ ਅਤੇ (ਆਪਣੀ ਗ਼ਲਤੀ) ਸੁਣਾ ਕੇ (ਖਿਮਾ ਮੰਗ ਰਿਹਾ ਸਾਂ)।

ਵਾ ਧਨ ਲਯੋ ਮੋਹਿ ਇਹੈ ਸ੍ਰਾਪ ਦਯੋ ਹੋਹੁ ਕਿਰਲਾ ਕੂਆ ਕੋ ਹਉ ਸੁ ਭਯੋ ਤਾ ਤੇ ਆਇ ਕੈ ॥੨੨੫੦॥

’ He did not accept the charity and cursed me to become a chameleon and live in a well, in this way I have obtained this state.2250.

(ਪਰ) ਉਸ ਨੇ ਧਨ ਨਾ ਲਿਆ ਅਤੇ ਮੈਨੂੰ ਇਹ ਸ੍ਰਾਪ ਦਿੱਤਾ ਕਿ (ਤੂੰ) ਖੂਹ ਦਾ ਕਿਰਲਾ ਹੋ ਜਾ। ਇਸ ਕਰ ਕੇ ਮੈਂ ਆ ਕੇ ਕਿਰਲਾ ਹੋ ਗਿਆ ਹਾਂ ॥੨੨੫੦॥