ਦੇਵੀ ਜੂ ਬਾਚ ਰੁਕਮਿਨੀ ਸੋ

Speech of the goddess:

ਦੇਵੀ ਜੀ ਨੇ ਰੁਕਮਨੀ ਪ੍ਰਤਿ ਕਿਹਾ:

ਸਵੈਯਾ

SWAYYA

ਸਵੈਯਾ:

ਦੇਖਿ ਦਸਾ ਤਿਹ ਕੀ ਜਗ ਮਾਤ ਪ੍ਰਤਛ ਹ੍ਵੈ ਤਾਹਿ ਕਹਿਓ ਹਸਿ ਐਸੇ

ਉਸ ਦੀ ਹਾਲਤ ਵੇਖ ਕੇ ਜਗਤ ਮਾਤਾ ਨੇ ਪ੍ਰਤੱਖ ਹੋ ਕੇ, ਉਸ ਨੂੰ ਹਸ ਕੇ ਇੰਜ ਕਿਹਾ,

ਸ︀ਯਾਮ ਕੀ ਬਾਮ ਤੈ ਆਪਨੇ ਚਿਤ ਕਰੋ ਦੁਚਿਤਾ ਫੁਨਿ ਰੰਚ ਕੈਸੇ

Seeing her in such a plight, the mother of the world was pleased and said to her, “You are the wife of Krishna, you should have no duality about this, even slightly

ਤੂੰ ਕ੍ਰਿਸ਼ਨ ਦੀ ਪਤਨੀ ਹੈਂ, ਫਿਰ ਆਪਣੇ ਚਿਤ ਵਿਚ ਜ਼ਰਾ ਜਿੰਨੀ ਵੀ ਦੁਚਿਤੀ ਨਾ ਕਰ।

ਜੋ ਸਿਸੁਪਾਲ ਕੇ ਹੈ ਚਿਤ ਮੈ ਨਹਿ ਹ੍ਵੈ ਹੈ ਸੋਊ ਤਿਹ ਕੀ ਸੁ ਰੁਚੈ ਸੇ

ਜੋ ਸ਼ਿਸ਼ੁਪਾਲ ਦੇ ਚਿਤ ਵਿਚ ਹੈ, ਉਹ ਉਸ ਦੀ ਰੁਚੀ ਅਨੁਸਾਰ ਨਹੀਂ ਹੋਵੇਗਾ।

ਹੁਇ ਹੈ ਅਵਸਿ ਸੋਊ ਸੁਨਿ ਰੀ ਕਬਿ ਸ︀ਯਾਮ ਕਹੈ ਤੁਮਰੇ ਜੀ ਜੈਸੇ ॥੧੯੯੦॥

“Whatever there is in the mind of Shishupal, that will never occur and whatever is in your mind, that will definitely happen.”1990.

ਕਵੀ ਸ਼ਿਆਮ ਕਹਿੰਦੇ ਹਨ, (ਦੁਰਗਾ ਨੇ ਕਿਹਾ) ਹੇ (ਰੁਕਮਨੀ!) ਸੁਣ, ਉਹ ਅਵਸ਼ ਹੀ ਹੋਏਗਾ ਜਿਸ ਤਰ੍ਹਾਂ ਤੇਰੇ ਹਿਰਦੇ ਵਿਚ ਹੈ ॥੧੯੯੦॥