ਗੋਂਡ ਮਹਲਾ ੫ ॥
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
ਰਾਮ ਰਾਮ ਸੰਗਿ ਕਰਿ ਬਿਉਹਾਰ ॥
Deal and trade only with the Lord, Raam, Raam.
(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ। ਸੰਗਿ = ਨਾਲ। ਬਿਉਹਾਰ = ਵਣਜ, ਵਪਾਰ।
ਰਾਮ ਰਾਮ ਰਾਮ ਪ੍ਰਾਨ ਅਧਾਰ ॥
The Lord, Raam, Raam, Raam, is the Support of the breath of life.
ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ। ਪ੍ਰਾਨ ਅਧਾਰ = ਜਿੰਦ ਦਾ ਆਸਰਾ।
ਰਾਮ ਰਾਮ ਰਾਮ ਕੀਰਤਨੁ ਗਾਇ ॥
Sing the Kirtan of the Praises of the Lord, Raam, Raam, Raam.
ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ,
ਰਮਤ ਰਾਮੁ ਸਭ ਰਹਿਓ ਸਮਾਇ ॥੧॥
The Lord is ever-present, all-pervading. ||1||
ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ॥੧॥ ਰਮਤ = ਵਿਆਪਕ। ਸਭ = ਸਾਰੀ ਸ੍ਰਿਸ਼ਟੀ ਵਿਚ ॥੧॥
ਸੰਤ ਜਨਾ ਮਿਲਿ ਬੋਲਹੁ ਰਾਮ ॥
Joining the humble Saints, chant the Lord's Name.
ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਮਿਲਿ = ਮਿਲ ਕੇ।
ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥
This is the most immaculate and perfect occupation of all. ||1||Pause||
ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ॥੧॥ ਰਹਾਉ ॥ ਸਭ ਤੇ = ਸਭਨਾਂ (ਕੰਮਾਂ) ਨਾਲੋਂ। ਪੂਰਨ = ਸਫਲ ॥੧॥ ਰਹਾਉ ॥
ਰਾਮ ਰਾਮ ਧਨੁ ਸੰਚਿ ਭੰਡਾਰ ॥
Gather the treasure, the wealth of the Lord, Raam, Raam.
ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ, ਸੰਚਿ = ਇਕੱਠਾ ਕਰ। ਭੰਡਾਰ = ਖ਼ਜ਼ਾਨੇ।
ਰਾਮ ਰਾਮ ਰਾਮ ਕਰਿ ਆਹਾਰ ॥
Let your sustenance be the Lord, Raam, Raam, Raam.
ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ। ਆਹਾਰ = (ਜਿੰਦ ਦੀ) ਖ਼ੁਰਾਕ।
ਰਾਮ ਰਾਮ ਵੀਸਰਿ ਨਹੀ ਜਾਇ ॥
Never forget the Lord, Raam, Raam.
(ਵੇਖੀਂ!) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ,
ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥
In His Mercy, the Guru has revealed this to me. ||2||
ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ॥੨॥ ਗੁਰਿ = ਗੁਰੂ ਨੇ। ਕਰਿ = ਕਰ ਕੇ ॥੨॥
ਰਾਮ ਰਾਮ ਰਾਮ ਸਦਾ ਸਹਾਇ ॥
The Lord, Raam, Raam, Raam, is always our help and support.
ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਸਹਾਇ = ਸਹਾਇਤਾ ਕਰਨ ਵਾਲਾ।
ਰਾਮ ਰਾਮ ਰਾਮ ਲਿਵ ਲਾਇ ॥
Embrace love for the Lord, Raam, Raam, Raam.
ਉਸ ਦੇ ਚਰਨਾਂ ਵਿਚ ਸਦਾ ਸੁਰਤ ਜੋੜੀ ਰੱਖ। ਲਿਵ ਲਾਇ = ਸੁਰਤ ਜੋੜ।
ਰਾਮ ਰਾਮ ਜਪਿ ਨਿਰਮਲ ਭਏ ॥
Through the Lord, Raam, Raam, Raam, I have become immaculate.
ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਨਿਰਮਲ = ਪਵਿੱਤਰ।
ਜਨਮ ਜਨਮ ਕੇ ਕਿਲਬਿਖ ਗਏ ॥੩॥
The sins of countless incarnations have been taken away. ||3||
ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੩॥ ਕਿਲਬਿਖ = ਪਾਪ ॥੩॥
ਰਮਤ ਰਾਮ ਜਨਮ ਮਰਣੁ ਨਿਵਾਰੈ ॥
Uttering the Lord's Name, birth and death are finished.
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ। ਰਮਤ = ਉਚਾਰਦਿਆਂ, ਸਿਮਰਦਿਆਂ। ਨਿਵਾਰੈ = ਦੂਰ ਕਰ ਦੇਂਦਾ ਹੈ।
ਉਚਰਤ ਰਾਮ ਭੈ ਪਾਰਿ ਉਤਾਰੈ ॥
Repeating the Lord's Name, one crosses over the terrifying world-ocean.
ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ। ਉਚਰਤ = ਉਚਾਰਦਿਆਂ। ਭੈ ਪਾਰਿ = ਡਰ ਤੋਂ ਪਾਰ।
ਸਭ ਤੇ ਊਚ ਰਾਮ ਪਰਗਾਸ ॥
The Luminous Lord is the highest of all.
ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ, ਪਰਗਾਸ = ਚਾਨਣ।
ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥
Night and day, servant Nanak meditates on Him. ||4||8||10||
ਹੇ ਦਾਸ ਨਾਨਕ! ਦਿਨ ਰਾਤ ਉਸ ਦਾ ਨਾਮ ਜਪਿਆ ਕਰ ॥੪॥੮॥੧੦॥ ਨਿਸਿ = ਰਾਤ। ਬਾਸੁਰ = ਦਿਨ ॥੪॥੮॥੧੦॥