ਪਉੜੀ ॥
Pauree:
ਪਉੜੀ।
ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥
All people cherish hope, that they will live long lives.
ਲੰਮੀ ਜ਼ਿੰਦਗੀ ਸਮਝ ਕੇ ਸਾਰਾ ਜਗ (ਭਾਵ, ਹਰੇਕ ਦੁਨੀਆਦਾਰ ਮਨੁੱਖ) ਆਸਾਂ ਬਣਾਂਦਾ ਹੈ, ਸਭੁ ਲੋਕੁ = ਸਾਰਾ ਜਗਤ। ਬਹੁ ਜੀਵਨ = ਲੰਮੀ ਉਮਰ। ਜਾਣਿਆ = ਜਾਣ ਕੇ, ਸਮਝ ਕੇ।
ਨਿਤ ਜੀਵਣ ਕਉ ਚਿਤੁ ਗੜੑ ਮੰਡਪ ਸਵਾਰਿਆ ॥
They wish to live forever; they adorn and embellish their forts and mansions.
ਸਦਾ ਜੀਊਣ ਦੀ ਤਾਂਘ (ਰੱਖਦਾ ਹੈ ਤੇ) ਕਿਲ੍ਹੇ ਮਾੜੀਆਂ ਆਦਿਕ ਸਜਾਂਦਾ (ਰਹਿੰਦਾ) ਹੈ, ਗੜ੍ਹ੍ਹ = ਕਿਲ੍ਹੇ। ਚਿਤੁ = ਦਿਲ, ਤਾਂਘ
ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥
By various frauds and deceptions, they steal the wealth of others.
ਠੱਗੀਆਂ ਤੇ ਹੋਰ ਕਈ ਹੀਲੇ ਕਰ ਕੇ (ਦੂਜਿਆਂ ਦਾ) ਮਾਲ ਠੱਗ ਕੇ ਲੈ ਆਉਂਦਾ ਹੈ, ਵਲਵੰਚ = ਠੱਗੀਆਂ। ਉਪਾਵ = ਹੀਲੇ। ਹਿਰਿ = ਚੁਰਾ ਕੇ। ਆਣਿਆ = ਲਿਆਉਂਦਾ ਹੈ।
ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥
But the Messenger of Death keeps his gaze on their breath, and the life of those goblins decreases day by day.
(ਉੱਤੇ) ਜਮਰਾਜ (ਇਸ ਦੇ) ਸਾਹ ਗਿਣਦਾ ਜਾ ਰਿਹਾ ਹੈ, ਜੀਵਨ-ਤਾਲ ਤੋਂ ਖੁੰਝੇ ਹੋਏ ਇਸ ਮਨੁੱਖ ਦੀ ਉਮਰ ਘਟਦੀ ਚਲੀ ਜਾ ਰਹੀ ਹੈ। ਨਿਹਾਲੇ = ਤੱਕਦਾ ਹੈ, ਗਹੁ ਨਾਲ ਵੇਖਦਾ ਹੈ, ਗਿਣਦਾ ਹੈ। ਆਵ = ਉਮਰ। ਬੇਤਾਲਿਆ = ਭੂਤਨੇ ਜਿਹੇ ਮਨੁੱਖ ਦੀ, ਸਹੀ ਜੀਵਨ-ਤੋਰ ਤੋਂ ਖੁੰਝੇ ਮਨੁੱਖ ਦੀ। ਸਾਸ = ਸਾਹ (ਬਹੁ-ਵਚਨ)। ਜੀਵਨ ਕਉ = ਜੀਊਣ ਵਾਸਤੇ।
ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥
Nanak has come to the Sanctuary of the Guru, and is saved. The Guru, the Lord, is his Protector. ||30||
ਹੇ ਨਾਨਕ! (ਆਸਾਂ ਦੇ ਇਸ ਲੰਮੇ ਜਾਲ ਵਿਚੋਂ) ਉਹੀ ਬਚਦੇ ਹਨ ਜੋ ਗੁਰੂ ਦੀ ਸਰਨ ਪੈਂਦੇ ਹਨ ਜਿਨ੍ਹਾਂ ਦਾ ਰਾਖਾ ਗੁਰੂ ਅਕਾਲ ਪੁਰਖ ਆਪ ਬਣਦਾ ਹੈ ॥੩੦॥