ਮਾਝ ਮਹਲਾ

Maajh, Third Mehl:

ਮਾਝ, ਤੀਜੀ ਪਾਤਸ਼ਾਹੀ।

ਐਥੈ ਸਾਚੇ ਸੁ ਆਗੈ ਸਾਚੇ

Those who are True here, are True hereafter as well.

(ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ। ਐਥੈ = ਇਸ ਲੋਕ ਵਿਚ, ਇਸ ਮਨੁੱਖਾ ਜਨਮ ਵਿਚ। ਸਾਚੇ = ਸਦਾ-ਥਿਰ ਪ੍ਰਭੂ ਨਾਲ ਇਕ-ਮਿਕ, ਅਡੋਲ-ਚਿੱਤ। ਸੁ = ਉਹ ਬੰਦੇ। ਆਗੈ = ਪਰਲੋਕ ਵਿਚ।

ਮਨੁ ਸਚਾ ਸਚੈ ਸਬਦਿ ਰਾਚੇ

That mind is true, which is attuned to the True Shabad.

ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰਚੇ ਰਹਿੰਦੇ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ। ਸਚਾ = ਸਦਾ-ਥਿਰ, ਅਡੋਲ।

ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥

They serve the True One, and practice Truth; they earn Truth, and only Truth. ||1||

ਉਹ ਸਦਾ ਹੀ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਿਮਰਨ ਦੀ ਹੀ ਕਮਾਈ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ ॥੧॥

ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ

I am a sacrifice, my soul is a sacrifice, to those whose minds are filled with the True Name.

ਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦੇ ਹਨ। ਮੰਨਿ = ਮਨਿ, ਮਨ ਵਿਚ।

ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ

They serve the True One, and are absorbed into the True One, singing the Glorious Praises of the True One. ||1||Pause||

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥ ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥ ਰਹਾਉ ॥

ਪੰਡਿਤ ਪੜਹਿ ਸਾਦੁ ਪਾਵਹਿ

The Pandits, the religious scholars read, but they do not taste the essence.

ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹਦੇ (ਤਾਂ) ਹਨ (ਪਰ) ਆਤਮਕ ਆਨੰਦ ਨਹੀਂ ਮਾਣ ਸਕਦੇ। ਸਾਦੁ = ਸੁਆਦ, ਆਤਮਕ ਆਨੰਦ।

ਦੂਜੈ ਭਾਇ ਮਾਇਆ ਮਨੁ ਭਰਮਾਵਹਿ

In love with duality and Maya, their minds wander, unfocused.

(ਕਿਉਂਕਿ) ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਵਲ ਹੀ ਆਪਣੇ ਮਨ ਨੂੰ ਦੁੜਾਂਦੇ ਰਹਿੰਦੇ ਹਨ। ਭਾਇ = ਪਿਆਰ ਵਿਚ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਭਰਮਾਵਹਿ = ਭਟਕਾਂਦੇ ਹਨ, ਦੁੜਾਂਦੇ ਹਨ।

ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥

The love of Maya has displaced all their understanding; making mistakes, they live in regret. ||2||

ਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ (ਉੱਚੇ ਆਤਮਕ ਜੀਵਨ ਬਾਰੇ) ਸਾਰੀ ਸੂਝ ਗਵਾ ਲਈ ਹੁੰਦੀ ਹੈ, (ਮਾਇਆ ਦੀ ਖ਼ਾਤਰ) ਔਗੁਣ ਕਰ ਕਰ ਕੇ ਪਛੁਤਾਂਦੇ ਰਹਿੰਦੇ ਹਨ ॥੨॥ ਮੋਹਿ = ਮੋਹ ਵਿਚ। ਸੁਧਿ = ਸੂਝ। ਕਰਿ = ਕਰ ਕੇ ॥੨॥

ਸਤਿਗੁਰੁ ਮਿਲੈ ਤਾ ਤਤੁ ਪਾਏ

But if they should meet the True Guru, then they obtain the essence of reality;

ਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ, ਤਾ = ਤਦੋਂ। ਤਤੁ = ਅਸਲੀਅਤ।

ਹਰਿ ਕਾ ਨਾਮੁ ਮੰਨਿ ਵਸਾਏ

the Name of the Lord comes to dwell in their minds.

ਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ।

ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥

Those who die in the Shabad and subdue their own minds, obtain the door of liberation. ||3||

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ ॥੩॥ ਮਰੈ = ਮਰਦਾ ਹੈ, ਮੋਹ ਵਲੋਂ ਉੱਚਾ ਹੋ ਜਾਂਦਾ ਹੈ ॥੩॥

ਕਿਲਵਿਖ ਕਾਟੈ ਕ੍ਰੋਧੁ ਨਿਵਾਰੇ

They erase their sins, and eliminate their anger;

ਉਹ (ਮਨੁੱਖ ਆਪਣੇ ਅੰਦਰੋਂ) ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ, ਕਿਲਵਿਖ = ਪਾਪ। ਨਿਵਾਰੇ = ਦੂਰ ਕਰਦਾ ਹੈ।

ਗੁਰ ਕਾ ਸਬਦੁ ਰਖੈ ਉਰ ਧਾਰੇ

they keep the Guru's Shabad clasped tightly to their hearts.

ਜੇਹੜਾ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ। ਉਰ = ਹਿਰਦਾ। ਧਾਰੇ = ਧਾਰਿ, ਧਾਰ ਕੇ, ਸਾਂਭ ਕੇ।

ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥

Those who are attuned to Truth, remain balanced and detached forever. Subduing their egotism, they are united with the Lord. ||4||

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ। ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ ॥੪॥ ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ ॥੪॥

ਅੰਤਰਿ ਰਤਨੁ ਮਿਲੈ ਮਿਲਾਇਆ

Deep within the nucleus of the self is the jewel; we receive it only if the Lord inspires us to receive it.

(ਹੇ ਭਾਈ! ਹਰੇਕ ਜੀਵ) ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ (ਗੁਰੂ) ਮਿਲਾ ਦੇਵੇ। ਅੰਤਰਿ = ਸਰੀਰ ਦੇ ਅੰਦਰ।

ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ

The mind is bound by the three dispositions-the three modes of Maya.

(ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ। ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ। ਮਨਸਾ = {मनीषा} ਕਾਮਨਾ। ਤ੍ਰਿਬਿਧਿ = {त्रिबिधि} ਤਿੰਨ ਗੁਣਾਂ ਵਾਲੀ।

ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਪਾਵਣਿਆ ॥੫॥

Reading and reciting, the Pandits, the religious scholars, and the silent sages have grown weary, but they have not found the supreme essence of the fourth state. ||5||

ਪੰਡਿਤ ਤੇ ਹੋਰ ਸਿਆਣੇ ਸਮਾਧੀਆਂ ਲਾਣ ਵਾਲੇ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਪੈਂਦੇ ਹਨ (ਪਰ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਦੇ ਕਾਰਨ) ਉਹ ਉਸ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਟਿਕਾਈ ਰੱਖਦੀ ਹੈ ॥੫॥ ਮੋਨੀ = ਮੋਨਧਾਰੀ ਰਿਸ਼ੀ, ਸਮਾਧੀਆਂ ਲਾਣ ਵਾਲੇ। ਚਉਥਾ ਪਦੁ = ਉਹ ਆਤਮਕ ਅਵਸਥਾ ਜੋ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਤੋਂ ਉਤਾਂਹ ਰਹਿੰਦੀ ਹੈ। ਸਾਰ = ਸੂਝ ॥੫॥

ਆਪੇ ਰੰਗੇ ਰੰਗੁ ਚੜਾਏ

The Lord Himself dyes us in the color of His Love.

(ਹੇ ਭਾਈ! ਇਸ ਤ੍ਰਿਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾ ਸਕਦੀ, ਜੀਵਾਂ ਨੂੰ) ਪ੍ਰਭੂ ਆਪ ਹੀ (ਆਪਣੇ ਨਾਮ-ਰੰਗ ਵਿਚ) ਰੰਗਦਾ ਹੈ, ਆਪ ਹੀ (ਆਪਣਾ ਪ੍ਰੇਮ-) ਰੰਗ (ਜੀਵਾਂ ਦੇ ਹਿਰਦਿਆਂ ਉੱਤੇ) ਚਾੜ੍ਹਦਾ ਹੈ।

ਸੇ ਜਨ ਰਾਤੇ ਗੁਰ ਸਬਦਿ ਰੰਗਾਏ

Only those who are steeped in the Word of the Guru's Shabad are so imbued with His Love.

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ। ਸੇ ਜਨ = ਉਹ ਬੰਦੇ। ਸਬਦਿ = ਸ਼ਬਦ ਵਿਚ।

ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥

Imbued with the most beautiful color of the Lord's Love, they sing the Glorious Praises of the Lord, with great pleasure and joy. ||6||

ਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ-ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਉਹ ਹਰੀ ਦੇ ਨਾਮ-ਰਸ ਵਿਚ (ਭਿੱਜ ਕੇ) ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੬॥ ਅਪਾਰਾ = ਬੇਅੰਤ। ਰਸਿ = ਰਸ ਵਿਚ। ਰਸਿ = ਰਸ ਨਾਲ, ਆਨੰਦ ਨਾਲ ॥੬॥

ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ

To the Gurmukh, the True Lord is wealth, miraculous spiritual powers and strict self-discipline.

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ। ਸਚੁ ਸੋਈ = ਉਹ ਸਦਾ-ਥਿਰ ਪਰਮਾਤਮਾ ਹੀ।

ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ

Through the spiritual wisdom of the Naam, the Name of the Lord, the Gurmukh is liberated.

ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋਣ ਕਰਕੇ ਉਹਨਾਂ ਨੂੰ ਮਾਇਆ ਦੇ ਮੋਹ ਤੋਂ) ਖ਼ਲਾਸੀ ਮਿਲੀ ਰਹਿੰਦੀ ਹੈ। ਨਾਮਿ = ਨਾਮ ਵਿਚ।

ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥

The Gurmukh practices Truth, and is absorbed in the Truest of the True. ||7||

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ (ਦੀ) ਕਾਰ (ਨਿੱਤ) ਕਰਦੇ ਹਨ, (ਇਸ ਤਰ੍ਹਾਂ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੭॥

ਗੁਰਮੁਖਿ ਥਾਪੇ ਥਾਪਿ ਉਥਾਪੇ

The Gurmukh realizes that the Lord alone creates, and having created, He destroys.

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ। ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ।

ਗੁਰਮੁਖਿ ਜਾਤਿ ਪਤਿ ਸਭੁ ਆਪੇ

To the Gurmukh, the Lord Himself is social class, status and all honor.

ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ। ਆਪੇ = ਪ੍ਰਭੂ ਆਪ ਹੀ।

ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥

O Nanak, the Gurmukhs meditate on the Naam; through the Naam, they merge in the Naam. ||8||12||13||

ਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਸਦਾ ਪ੍ਰਭੂ ਦਾ) ਨਾਮ ਸਿਮਰਦਾ ਹੈ, ਤੇ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੮॥੧੨॥੧੩॥