ਅੜਿਲ ॥
ਅੜਿਲ:
ਸੁਨਿਹੋ ਪ੍ਰੀਤਮ ਰਾਜ ਕਾਜ ਮੁਰ ਕੀਜਿਯੈ ॥
ਹੇ ਮੇਰੇ ਪ੍ਰੀਤਮ ਰਾਜਨ! ਸੁਣੋ, ਮੇਰਾ (ਇਕ) ਕੰਮ ਕਰੋ।
ਕਛੁ ਧਨ ਛੋਰਿ ਭੰਡਾਰ ਹਮਾਰੋ ਲੀਜਿਯੈ ॥
ਕੁਝ ਧਨ ਛਡ ਕੇ ਮੇਰਾ ਸਾਰਾ ਖ਼ਜ਼ਾਨਾ ਲੈ ਲਵੋ।
ਖੋਦਿ ਭੂਮਿ ਤਰ ਮੰਡਪ ਏਕ ਬਨਾਇਯੈ ॥
ਧਰਤੀ ਨੂੰ ਪੁਟ ਕੇ ਹੇਠਾਂ ਇਕ ਮਠ ('ਮੰਡਪ') ਬਣਾਓ।
ਹੋ ਮੰਡਪ ਲਖਿਯੋ ਨ ਜਾਇ ਭੂਮਿ ਲਹਿ ਜਾਇਯੈ ॥੭॥
(ਉਹ) ਮਠ (ਉਪਰੋਂ) ਵੇਖਿਆ ਨਾ ਜਾ ਸਕੇ, ਬਸ ਭੂਮੀ ਦਾ ਹੀ ਪਤਾ ਲਗੇ ॥੭॥
ਤਬ ਤਿਨ ਛੋਰਿ ਭੰਡਾਰ ਅਮਿਤ ਧਨ ਕੋ ਲਿਯੋ ॥
ਫਿਰ ਉਸ ਨੇ (ਕੁਝ) ਭੰਡਾਰ ਛਡ ਕੇ ਅਮਿਤ ਧਨ ਨੂੰ ਲੈ ਲਿਆ।
ਖੋਦਿ ਭੂਮਿ ਕੇ ਤਰੇ ਬਨਾਵਤ ਮਟ ਭਯੋ ॥
ਭੂਮੀ ਨੂੰ ਪੁਟ ਕੇ ਹੇਠਾਂ ਮਠ ਬਣਵਾਇਆ।
ਕੈ ਸੋਈ ਸ︀ਯਾਨੋ ਲਖੈ ਨ ਦੇਵਲ ਪਾਇਯੈ ॥
ਉਸ ਮਠ ਨੂੰ ਕੋਈ ਵੀ ਸਿਆਣਾ ਵੇਖ ਨਹੀਂ ਸਕਦਾ ਸੀ।
ਹੋ ਔਰ ਭੂਮਿ ਸੀ ਸੋ ਭੂਅ ਚਿਤ ਮੈ ਲ︀ਯਾਇਯੈ ॥੮॥
ਉਹ ਬਾਕੀ ਧਰਤੀ ਵਾਂਗ ਹੀ ਮਨ ਨੂੰ ਲਗਦੀ ਸੀ ॥੮॥