ਦੋਹਰਾ

Dohira

ਦੋਹਰਾ:

ਜਬ ਵਹੁ ਤਾਕੀ ਛੋਰਿ ਤ੍ਰਿਯ ਨਿਰਖੈ ਨੈਨ ਪਸਾਰਿ

‘When, through the open window, she sees you with eyes wide open,

ਜਦ ਉਹ ਇਸਤਰੀ ਖਿੜਕੀ ਖੋਲ ਕੇ ਅਤੇ ਅੱਖਾਂ ਪਸਾਰ ਕੇ ਵੇਖੇਗੀ,

ਤਬ ਤੁਮ ਅਪਨੇ ਚਿਤ ਬਿਖੈ ਲੀਜਹੁ ਚਰਿਤ ਬਿਚਾਰਿ ॥੧੨॥

‘You, then, determine in your mind to judge her conduct.’(12)

ਤਦ ਤੁਸੀਂ ਆਪਣੇ ਮਨ ਵਿਚ ਉਸ ਦੇ ਚਰਿਤ੍ਰ ਬਾਰੇ ਵਿਚਾਰ ਕਰ ਲੈਣਾ ॥੧੨॥

ਤਹਾ ਠਾਢ ਤਾ ਕੌ ਕਿਯਾ ਆਪੁ ਗਈ ਤਿਹ ਪਾਸ

Leaving him there, she went to his wife and said,

ਉਸ ਨੂੰ ਉਥੇ ਖੜਾ ਕਰ ਕੇ ਆਪ ਉਸ (ਸ਼ਾਹਣੀ) ਕੋਲ ਚਲੀ ਗਈ।

ਮੋ ਪਤਿ ਆਯੋ ਦੇਖਿਯੈ ਚਿਤ ਕੋ ਛੋਰਿ ਬਿਸ੍ਵਾਸ ॥੧੩॥

‘My husband has come, you can see him to your entire satisfaction.’(13)

ਮੇਰਾ ਪਤੀ ਆਇਆ ਹੈ, (ਤੁਸੀਂ ਚੰਗੀ ਤਰ੍ਹਾਂ) ਮਨਦਾ ਭਰੋਸਾ ਛਡ ਕੇ ਵੇਖ ਲਵੋ ॥੧੩॥