ਗਉੜੀ ਮਹਲਾ

Gauree, First Mehl:

ਗਊੜੀ ਪਹਿਲੀ ਪਾਤਸ਼ਾਹੀ।

ਜਾਤੋ ਜਾਇ ਕਹਾ ਤੇ ਆਵੈ

How can we know where we came from?

(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ, ਜਾਤੋ ਜਾਇ = (ਕਿਵੇਂ) ਜਾਤੋ ਜਾਇ, ਕਿਵੇਂ ਸਮਝਿਆ ਜਾਏ? {"ਤੇਰਾ ਕੀਤਾ ਜਾਤੋ ਨਾਹੀ"}।

ਕਹ ਉਪਜੈ ਕਹ ਜਾਇ ਸਮਾਵੈ

Where did we originate, and where will we go and merge?

(ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ? ਕਹ ਉਪਜੈ = ਕਿਥੋਂ ਪੈਦਾ ਹੁੰਦੀ ਹੈ (ਕਾਮਨਾ)?

ਕਿਉ ਬਾਧਿਓ ਕਿਉ ਮੁਕਤੀ ਪਾਵੈ

How are we bound, and how do we obtain liberation?

ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ? ਕਿਉ ਬਾਧਿਓ = ਕਿਵੇਂ (ਕਾਮਨਾ ਵਿਚ) ਬੱਝ ਜਾਂਦਾ ਹੈ? ਮੁਕਤੀ = ਖ਼ਲਾਸੀ, ਆਜ਼ਾਦੀ।

ਕਿਉ ਅਬਿਨਾਸੀ ਸਹਜਿ ਸਮਾਵੈ ॥੧॥

How do we merge with intuitive ease into the Eternal, Imperishable Lord? ||1||

(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ? ॥੧॥ ਅਬਿਨਾਸੀ ਸਹਜਿ = ਅਟੱਲ ਸਹਜ ਵਿਚ, ਸਦਾ-ਥਿਰ ਰਹਿਣ ਵਾਲੀ ਅਡੋਲ ਅਵਸਥਾ ਵਿਚ ॥੧॥

ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ

With the Naam in the heart and the Ambrosial Naam on our lips,

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ, ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।

ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ

through the Name of the Lord, we rise above desire, like the Lord. ||1||Pause||

ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ॥੧॥ ਰਹਾਉ ॥ ਨਰਹਰ ਨਾਮੁ = ਪਰਮਾਤਮਾ ਦਾ ਨਾਮ। ਨਿਹਕਾਮੁ = ਕਾਮਨਾ-ਰਹਿਤ, ਵਾਸਨਾ-ਰਹਿਤ ॥੧॥ ਰਹਾਉ ॥

ਸਹਜੇ ਆਵੈ ਸਹਜੇ ਜਾਇ

With intuitive ease we come, and with intuitive ease we depart.

(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ। ਸਹਜੇ = ਕੁਦਰਤੀ ਨਿਯਮ ਅਨੁਸਾਰ। ਆਵੈ = (ਵਾਸਨਾ) ਪੈਦਾ ਹੁੰਦੀ ਹੈ।

ਮਨ ਤੇ ਉਪਜੈ ਮਨ ਮਾਹਿ ਸਮਾਇ

From the mind we originate, and into the mind we are absorbed.

(ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ। ਮਨ ਤੇ = ਮਨ ਤੋਂ।

ਗੁਰਮੁਖਿ ਮੁਕਤੋ ਬੰਧੁ ਪਾਇ

As Gurmukh, we are liberated, and are not bound.

ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ। ਮੁਕਤੋ = ਵਾਸਨਾ ਤੋਂ ਮੁਕਤ। ਬੰਧੁ = ਵਾਸਨਾ ਦੀ ਕੈਦ।

ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥

Contemplating the Word of the Shabad, we are emancipated through the Name of the Lord. ||2||

ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ॥੨॥ ਬੀਚਾਰਿ = ਵਿਚਾਰ ਕੇ। ਨਾਇ = ਨਾਮ ਦੀ ਰਾਹੀਂ ॥੨॥

ਤਰਵਰ ਪੰਖੀ ਬਹੁ ਨਿਸਿ ਬਾਸੁ

At night, lots of birds settle on the tree.

(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ), ਤਰਵਰ ਪੰਖੀ ਬਹੁ = ਰੁੱਖਾਂ ਉੱਤੇ ਅਨੇਕਾਂ ਪੰਛੀ। ਨਿਸਿ = ਰਾਤ ਵੇਲੇ।

ਸੁਖ ਦੁਖੀਆ ਮਨਿ ਮੋਹ ਵਿਣਾਸੁ

Some are happy, and some are sad. Caught in the desires of the mind, they perish.

ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ। ਵਿਣਾਸੁ = ਆਤਮਕ ਮੌਤ।

ਸਾਝ ਬਿਹਾਗ ਤਕਹਿ ਆਗਾਸੁ

And when the life-night comes to its end, then they look to the sky.

ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ, ਸਾਝ = ਸ਼ਾਮ। ਬਿਹਾਗ = ਸਵੇਰ। ਤਕਹਿ = ਤੱਕਦੇ ਹਨ।

ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥

They fly away in all ten directions, according to their pre-ordained destiny. ||3||

ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ॥੩॥ ਦਹਦਿਸਿ = ਦਸੀਂ ਪਾਸੀਂ। ਕਰਮਿ = ਕੀਤੇ ਕਰਮ ਅਨੁਸਾਰ। ਕਰਮਿ ਲਿਖਿਆਸੁ = ਕੀਤੇ ਕਰਮ ਅਨੁਸਾਰ ਜੋ ਸੰਸਕਾਰ ਮਨ ਵਿਚ ਉੱਕਰਿਆ ਹੁੰਦਾ ਹੈ ॥੩॥

ਨਾਮ ਸੰਜੋਗੀ ਗੋਇਲਿ ਥਾਟੁ

Those who are committed to the Naam, see the world as merely a temporary pasture.

ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ। ਨਾਮ ਸੰਜੋਗੀ = ਨਾਮ ਦੀ ਸਾਂਝ ਬਣਾਣ ਵਾਲੇ। ਗੋਇਲਿ = ਗੋਇਲ ਵਿਚ। ਥਾਟੁ = ਥਾਂ। ਗੋਇਲ = ਔੜ ਸਮੇ ਲੋਕ ਦਰਿਆਵਾਂ ਕੰਢੇ ਆਪਣਾ ਮਾਲ-ਡੰਗਰ ਹਰਾ ਘਾਹ ਚਾਰਨ ਲਈ ਲੈ ਆਉਂਦੇ ਹਨ; ਉਸ ਹਰਿਆਵਲ ਵਾਲੇ ਥਾਂ ਨੂੰ ਗੋਇਲ ਕਹਿੰਦੇ ਹਨ; ਇਹ ਪ੍ਰਬੰਧ ਆਰਜ਼ੀ ਹੀ ਹੁੰਦਾ ਹੈ; ਜਦੋਂ ਮੀਂਹ ਪੈਂਦਾ ਹੈ ਲੋਕ ਆਪੋ ਆਪਣੇ ਵਤਨ ਵਾਪਸ ਚਲੇ ਜਾਂਦੇ ਹਨ।

ਕਾਮ ਕ੍ਰੋਧ ਫੂਟੈ ਬਿਖੁ ਮਾਟੁ

Sexual desire and anger are broken, like a jar of poison.

ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ)। ਬਿਖੁ ਮਾਟੁ = ਵਿਹੁਲਾ ਮਟਕਾ। ਫੂਟੈ = ਫੁਟ ਜਾਂਦਾ ਹੈ।

ਬਿਨੁ ਵਖਰ ਸੂਨੋ ਘਰੁ ਹਾਟੁ

Without the merchandise of the Name, the house of the body and the store of the mind are empty.

ਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੁੰਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ)। ਸੂਨੋ = ਸੁੰਞਾ। ਹਾਟੁ = ਹੱਟ, ਹਿਰਦਾ।

ਗੁਰ ਮਿਲਿ ਖੋਲੇ ਬਜਰ ਕਪਾਟ ॥੪॥

Meeting the Guru, the hard and heavy doors are opened. ||4||

ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੪॥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਬਜਰ = ਕਰੜੇ। ਕਪਾਟ = ਕਵਾੜ, ਭਿੱਤ ॥੪॥

ਸਾਧੁ ਮਿਲੈ ਪੂਰਬ ਸੰਜੋਗ

One meets the Holy Saint only through perfect destiny.

ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ, ਸਾਧੁ = ਗੁਰੂ। ਪੂਰਬ ਸੰਜੋਗ = ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਨਾਲ।

ਸਚਿ ਰਹਸੇ ਪੂਰੇ ਹਰਿ ਲੋਗ

The Lord's perfect people rejoice in the Truth.

ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਰਹਸੇ = ਖਿੜੇ ਹੋਏ, ਪ੍ਰਸੰਨ। ਦੇ = ਦੇ ਕੇ, ਅਰਪਨ ਕਰ ਕੇ।

ਮਨੁ ਤਨੁ ਦੇ ਲੈ ਸਹਜਿ ਸੁਭਾਇ

Surrendering their minds and bodies, they find the Lord with intuitive ease.

ਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤ ਗੁਰੂ ਤੋਂ) ਲੈਂਦੇ ਹਨ, ਲੈ = (ਜੋ) ਲੈਂਦੇ ਹਨ (ਨਾਮ)। ਸਹਜਿ = ਸਹਿਜ ਵਿਚ, ਅਡੋਲਤਾ ਵਿਚ (ਟਿਕ ਕੇ)। ਸੁਭਾਇ = ਪ੍ਰੇਮ ਵਿਚ (ਟਿਕ ਕੇ)।

ਨਾਨਕ ਤਿਨ ਕੈ ਲਾਗਉ ਪਾਇ ॥੫॥੬॥

Nanak falls at their feet. ||5||6||

ਹੇ ਨਾਨਕ! (ਆਖ-) ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ॥੫॥੬॥ ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ ॥੫॥