ਕਲਿਆਨੁ ਮਹਲਾ

Kalyaan, Fourth Mehl:

ਕਲਿਆਨ ਚੌਥੀ ਪਾਤਿਸ਼ਾਹੀ।

ਹਰਿ ਜਨੁ ਗੁਨ ਗਾਵਤ ਹਸਿਆ

The humble servant of the Lord sings the Lord's Praise, and blossoms forth.

ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਿਆਂ ਪ੍ਰਸੰਨ-ਚਿੱਤ ਰਹਿੰਦਾ ਹੈ, ਹਰਿ ਜਨੁ = ਪਰਮਾਤਮਾ ਦਾ ਭਗਤ (ਇਕ-ਵਚਨ)। ਹਸਿਆ = ਖਿੜਿਆ ਰਹਿੰਦਾ ਹੈ, ਪ੍ਰਸੰਨ-ਚਿੱਤ ਰਹਿੰਦਾ ਹੈ।

ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ

My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1||Pause||

ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ। ਪ੍ਰਭੂ ਨੇ (ਹੀ) ਧੁਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥ ਬਨੀ = ਫਬਦੀ ਹੈ, ਪਿਆਰੀ ਲੱਗਦੀ ਹੈ। ਧੁਰਿ = ਧੁਰ ਤੋਂ, ਧੁਰ ਦਰਗਾਹ ਤੋਂ, ਪਹਿਲਾਂ ਤੋਂ ਹੀ। ਮਸਤਕਿ = ਮੱਥੇ ਉੱਤੇ। ਪ੍ਰਭਿ = ਪ੍ਰਭੂ ਨੇ ॥੧॥ ਰਹਾਉ ॥

ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ

I meditate in remembrance on the Guru's Feet, day and night. The Lord, Har, Har, Har, comes to dwell in my mind.

ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਮੇਰੇ ਮਨ ਵਿਚ ਆ ਵੱਸਿਆ ਹੈ। ਪਗ = ਪੈਰ, ਚਰਨ (ਬਹੁ-ਵਚਨ)। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਮਨਿ = ਮਨ ਵਿਚ।

ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥

The Praise of the Lord, Har, Har, Har, is Excellent and Sublime in this world. His Praise is the sandalwood paste which I rub. ||1||

ਪਰਮਾਤਮਾ ਦੀ ਸਿਫ਼ਤ-ਸਾਲਾਹ ਜਗਤ ਵਿਚ (ਸਭ ਤੋਂ) ਸ੍ਰੇਸ਼ਟ (ਪਦਾਰਥ) ਹੈ, (ਜਿਵੇਂ) ਚੰਦਨ ਰਗੜ ਖਾ ਕੇ (ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦਾ) ਜਸ (ਮਨੁੱਖ ਦੇ ਹਿਰਦੇ ਨਾਲ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥ ਕੀਰਤਿ = ਸਿਫ਼ਤ-ਸਾਲਾਹ। ਜਗਿ = ਜਗਤ ਵਿਚ। ਸਾਰੀ = ਸ੍ਰੇਸ਼ਟ। ਘਸਿ = ਘਸ ਕੇ, ਰਗੜ ਖਾ ਕੇ (ਸੁਗੰਧੀ ਦੇਂਦਾ ਹੈ)। ਜਸੁ = ਸਿਫ਼ਤ-ਸਾਲਾਹ। ਘਸਿਆ = (ਮਨੁੱਖ ਦੇ ਹਿਰਦੇ ਵਿਚ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥

ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ

The humble servant of the Lord is lovingly attuned to the Lord, Har, Har, Har; all the faithless cynics pursue him.

ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ, ਪਰ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ। ਹਰਿ ਜਨ = ਪਰਮਾਤਮਾ ਦੇ ਭਗਤ (ਬਹੁ-ਵਚਨ)। ਲਿਵ ਲਾਈ = ਸੁਰਤ ਜੋੜੀ। ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਖੋਜਿ ਪਇਆ = ਖਹਿੜੇ ਪੈ ਜਾਂਦੇ ਹਨ, ਨਿੰਦਾ-ਈਰਖਾ ਕਰਦੇ ਹਨ।

ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥

The slanderous person acts in accordance with the record of his past deeds; his foot trips over the snake, and he is stung by its bite. ||2||

(ਪਰ ਸਾਕਤ ਮਨੁੱਖ ਦੇ ਭੀ ਕੀਹ ਵੱਸ?) ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ (ਨਿੰਦਾ ਵਾਲੀ) ਜੀਵਨ ਤੋਰ ਤੁਰਦਾ ਹੈ (ਤਿਉਂ ਤਿਉਂ ਉਸ ਦਾ ਆਤਮਕ ਜੀਵਨ ਈਰਖਾ ਦੀ ਅੱਗ ਨਾਲ) ਛੁਹ ਕੇ ਸੜਦਾ ਜਾਂਦਾ ਹੈ (ਜਿਵੇਂ ਕਿਸੇ ਮਨੁੱਖ ਦਾ) ਪੈਰ ਸਪਣੀ ਨਾਲ ਛੁਹ ਕੇ (ਸਪਣੀ ਦੇ ਡੰਗ ਮਾਰਨ ਤੇ ਉਸ ਦੀ) ਮੌਤ ਹੋ ਜਾਂਦੀ ਹੈ ॥੨॥ ਕਿਰਤ = ਕੀਤੇ ਹੋਏ ਕੰਮ। ਕਿਰਤ ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ। ਚਲਿਓ = ਜੀਵਨ-ਤੋਰ ਤੁਰਦਾ ਹੈ। ਪਗੁ = ਪੈਰ। ਨਾਗਨਿ = ਸਪਣੀ, (ਮਾਇਆ) ਸਪਣੀ। ਜਲਿਆ = ਸੜ ਗਿਆ ॥੨॥

ਜਨ ਕੇ ਤੁਮੑ ਹਰਿ ਰਾਖੇ ਸੁਆਮੀ ਤੁਮੑ ਜੁਗਿ ਜੁਗਿ ਜਨ ਰਖਿਆ

O my Lord and Master, You are the Saving Grace, the Protector of Your humble servants. You protect them, age after age.

ਹੇ (ਮੇਰੇ) ਮਾਲਕ-ਪ੍ਰਭੂ! ਆਪਣੇ ਭਗਤਾਂ ਦੇ ਤੁਸੀਂ ਆਪ ਰਾਖੇ ਹੋ, ਹਰੇਕ ਜੁਗ ਵਿਚ ਤੁਸੀਂ (ਆਪਣੇ ਭਗਤਾਂ ਦੀ) ਰੱਖਿਆ ਕਰਦੇ ਆਏ ਹੋ। ਸੁਆਮੀ = ਹੇ ਸੁਆਮੀ! ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ।

ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥

What does it matter, if a demon speaks evil? By doing so, he only gets frustrated. ||3||

(ਹਰਨਾਖਸ) ਦੈਂਤ ਨੇ (ਭਗਤ ਪ੍ਰਹਿਲਾਦ ਨਾਲ) ਈਰਖਾ ਕੀਤੀ, ਪਰ (ਉਹ ਦੈਂਤ ਭਗਤ ਦਾ) ਕੁਝ ਵਿਗਾੜ ਨਾਹ ਸਕਿਆ। ਉਹ ਸਾਰੀ (ਦੈਂਤ-ਸਭਾ ਹੀ) ਈਰਖਾ ਕਰ ਕਰ ਕੇ ਆਪਣੀ ਆਤਮਕ ਮੌਤ ਸਹੇੜਦੀ ਗਈ ॥੩॥ ਕਹਾ ਭਇਆ = ਕੀਹ ਹੋਇਆ? ਕੁਝ ਨਾਹ ਵਿਗਾੜ ਸਕਿਆ। ਦੈਤਿ = ਦੈਂਤ ਨੇ। ਬਖੀਲੀ = ਈਰਖਾ। ਝਰਿ ਪਰਿਆ = ਝੜ ਪਿਆ, ਡਿੱਗ ਪਿਆ, ਆਤਮਕ ਮੌਤੇ ਮਰ ਗਿਆ ॥੩॥

ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ

All the beings and creatures created by God are caught in the mouth of Death.

ਜਿਤਨੇ ਭੀ ਜੀਅ-ਜੰਤ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਇਹ ਸਾਰੇ ਹੀ (ਪਰਮਾਤਮਾ ਤੋਂ ਵਿਛੁੜ ਕੇ) ਆਤਮਕ ਮੌਤ ਦੇ ਮੂੰਹ ਵਿਚ ਫਸੇ ਰਹਿੰਦੇ ਹਨ। ਜੇਤੇ = ਜਿਤਨੇ ਭੀ। ਪ੍ਰਭਿ = ਪ੍ਰਭੂ ਨੇ। ਸਭਿ = ਸਾਰੇ। ਕਾਲੈ ਮੁਖਿ = ਕਾਲ ਦੇ ਮੂੰਹ ਵਿਚ। ਗ੍ਰਸਿਆ = ਫੜਿਆ ਗਿਆ, ਫਸੇ ਹੋਏ ਹਨ।

ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥

The humble servants of the Lord are protected by the Lord God, Har, Har, Har; servant Nanak seeks His Sanctuary. ||4||2||

ਹੇ ਦਾਸ ਨਾਨਕ! ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ, ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੨॥ ਰਾਖੇ = ਰੱਖਿਆ ਕੀਤੀ ॥੪॥੨॥